ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵਲੋਂ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਅਤੇ ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ ‘ਭਵਿੱਖ ਦੇ ਕਾਰੋਬਾਰੀ ਲੋਕਾਂ’ (ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੀ ਇੱਕ ਪਹਿਲ) ’ਤੇ ਮੁਹਿੰਮ-ਕਮ-ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜ਼ਿਲ੍ਹਾ ਰੁਜ਼ਗਾਰ ਅਤੇ ਉਦਮ ਬਿਊਰੋ ਅੰਮ੍ਰਿਤਸਰ ਦੇ ਡਿਪਟੀ ਸੀ.ਈ.ਓ ਤੀਰਥਪਾਲ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਉਦੇਸ਼ਾਂ ’ਤੇ ਉਕਤ ਵਰਕਸ਼ਾਪ ਡਾ. ਪੂਨਮ ਸ਼ਰਮਾ (ਵਰਕਸ਼ਾਪ ਕੋਆਰਡੀਨੇਟਰ), ਡਾ. ਨਿਧੀ ਸੱਭਰਵਾਲ, ਪ੍ਰੰ. ਮੀਨੂ ਚੋਪੜਾ ਅਤੇ ਪ੍ਰੋ. ਅਨਿੰਦਿਤਾ ਕੌਰ ਕਾਹਲੋਂ (ਵਰਕਸ਼ਾਪ ਕੋ-ਕੋਆਰਡੀਨੇਟਰ) ਦੀ ਨਿਗਰਾਨੀ ਹੇਠ ਸਫ਼ਲਤਾਪੂਰਵਕ ਆਯੋਜਿਤ ਕੀਤੀ ਗਈ।
ਤੀਰਥਪਾਲ ਸਿੰਘ ਨੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਰੀਅਰ ਵਿਕਾਸ, ਉਦਮਤਾ ਅਤੇ ਹੁਨਰ ਵਿਕਾਸ ਸਬੰਧੀ ਮਾਰਗਦਰਸ਼ਨ ਦਿੱਤਾ ਉਨ੍ਹਾਂ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਵਿਚਾਰਾਂ ਵਾਲੇ ਸਟਾਰਟਅੱ ਪ ਲਈ ਭਵਿੱਖ ਦੇ ਕਾਰੋਬਾਰੀਆਂ ਨਾਲ ਖ਼ੁਦ ਨੂੰ ਜੋੜਨ ਸਬੰਧੀ ਪ੍ਰੇਰਿਤ ਕੀਤਾ।ਉਨ੍ਹਾਂ ਨੇ 6 ਸ਼ਰੇਣੀਆਂ ਬਾਰੇ ਸੰਬੋਧਨ ਕੀਤਾ ਜਿਥੇ ਭਾਗੀਦਾਰ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।
ਇਸ ਉਪਰੰਤ ਡੀ.ਸੀ ਦਫ਼ਤਰ ਤੋਂ ਪੱਤਰਕਾਰ ਅੰਜਨਮੀਤ ਸਿੰਘ ਬੇਦੀ ਨੇ ਮੁਕਾਬਲੇ ਵਾਲੇ ਕਾਰੋਬਾਰੀ ਮਾਹੌਲ ’ਚ ਨਵੀਨਤਾ, ਲੀਡਰਸ਼ਿਪ ਅਤੇ ਅਨੁਕੂਲਤਾ ਦੀ ਮਹੱਤਤਾ ’ਤੇ ਵੀ ਜ਼ੋਰ ਦਿੰਦਿਆਂ ਵਿਦਿਆਰਥੀਆਂ ’ਚ ਉਦਮੀ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ।ਇਸ ਤੋਂ ਇਲਾਵਾ ਡੀ.ਸੀ ਦਫ਼ਤਰ ਤੋਂ ਐਮ.ਬੀ.ਏ ਫ਼ਾਇਨਾਂਸ, ਇੰਟਰਨ ਸ੍ਰੀਮਤੀ ਅਮਾਨਤ ਸ਼ਰਮਾ ਨੇ ਵੀ ਉਕਤ ਮੋਹਰੀ ਪਹਿਲਕਦਮੀ ’ਚ ਭਾਗੀਦਾਰਾਂ ਨੂੰ ਆਪਣੇ ਨਵੀਨਤਾਕਾਰੀ ਵਿਚਾਰਾਂ ਅਤੇ ਉਦਮੀ ਭਾਵਨਾ ਨਾਲ ਪ੍ਰੇਰਿਤ ਕੀਤਾ।
ਇਸ ਤੋਂ ਪਹਿਲਾਂ ਡਾ. ਕਾਹਲੋਂ ਨੇ ਪ੍ਰੋਗਰਾਮ ‘ਚ ਪੁੱਜੇ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।ਉਪਰੰਤ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ‘ਫਿਊਚਰ ਟਾਈਕੂਨ’ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਇੱਕ ਪਲੇਟਫਾਰਮ ਹੈ, ਜੋ ਕਿ ਉਭਰਦੇ ਉਦਮੀਆਂ ਨੂੰ ਜ਼ਰੂਰੀ ਹੁਨਰ, ਗਿਆਨ ਅਤੇ ਸਲਾਹ ਨਾਲ ਲੈਸ ਕਰਕੇ ਮਾਰਗਦਰਸ਼ਨ ਲਈ ਤਿਆਰ ਕੀਤਾ ਗਿਆ ਹੈ।
ਡਾ. ਪੂਨਮ ਸ਼ਰਮਾ ਨੇ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ ਅਤੇ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਰਚਨਾਤਮਕ ਕਾਰੋਬਾਰੀ ਵਿਚਾਰਾਂ ਨੂੰ ਪੇਸ਼ ਕਰਨ ਦੇ ਵੱਖ-ਵੱਖ ਮੌਕਿਆਂ ਦੇ ਸਬੰਧ ’ਚ ਸਰਕਾਰੀ ਅਧਿਕਾਰੀਆਂ ਤੋਂ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਨ ’ਚ ਮੁਹਿੰਮ-ਕਮ-ਵਰਕਸ਼ਾਪ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਜਦੋਂਕਿ ਪ੍ਰੋ. ਮੀਨੂ ਚੋਪੜਾ ਨੇ ਸਟੇਜ਼ ਸੰਚਾਲਨ ਕੀਤਾ ਅਤੇ ਡਾ. ਨਿਧੀ ਸੱਭਰਵਾਲ ਨੇ ਧੰਨਵਾਦ ਮਤਾ ਪੇਸ਼ ਕੀਤਾ।ਵਰਕਸ਼ਾਪ ’ਚ ਲਗਭਗ 105 ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ।
ਇਸ ਮੌਕੇ ਡਾ. ਸਵਰਾਜ ਕੌਰ, ਡਾ. ਅਮਿਤ ਆਨੰਦ, ਡਾ. ਦੀਪਕ ਦੇਵਗਨ, ਡਾ. ਅਜੇ ਸਹਿਗਲ, ਡਾ. ਹਰਪ੍ਰੀਤ ਕੌਰ ਮਹਿਰੋਕ, ਡਾ. ਨਵਪ੍ਰੀਤ ਕੁਲਾਰ, ਡਾ. ਸਾਮੀਆ, ਡਾ. ਏ.ਐਸ ਭੱਲਾ, ਪੋ. ਸ਼ੀਤਲ ਗੁਪਤਾ ਆਦਿ ਹਾਜ਼ਰ ਸਨ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …