Sunday, December 22, 2024

ਵਿਰਸਾ ਵਿਹਾਰ ਦੇ ਵਿਹੜੇ ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ

PPN1201201518

PPN1201201519

ਅੰਮ੍ਰਿਤਸਰ, 12 ਜਨਵਰੀ (ਰੋਮਿਤ ਸ਼ਰਮਾ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਦੇ ਵਿਹੜੇ ਵਿੱਚ ਸਥਾਨਕ ਕਲਾਕਾਰ, ਲੇਖਕ, ਸਾਹਿਤ ਪ੍ਰੇਮੀ, ਕਲਾ ਪ੍ਰੇਮੀ ਤੇ ਅਦੀਬਾਂ ਨੇ ਲੋਹੜੀ ਤਿਉਹਾਰ ਮਨਾਇਆ, ਵਿਰਸਾ ਵਿਹਾਰ ਸੁਸਾਇਟੀ ਵੱਲੋਂ ਮਨਾਏ ਗਏ ਇਸ ਤਿਉਹਾਰ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਭੁਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਸਿੱਧ ਲੋਕ ਗਾਇਕਾ ਸ੍ਰੀਮਤੀ ਗੁਰਮੀਤ ਬਾਵਾ ਨੇ ਲੋਹੜੀ ਦੇ ਗੀਤ ‘ਸੁੰਦਰ ਮੁੰਦਰੀਏ’ ਗਾ ਕੇ ਦੂਲਾ ਭੱਟੀ ਦੀ ਯਾਦ ਨੂੰ ਤਾਜਾ ਕੀਤਾ ਅਤੇ ਸਥਾਨਕ ਕਲਾਕਾਰਾਂ ਨੇ ਲੋਹੜੀ ਦੇ ਗੀਤ ਗਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ। ਹਾਜ਼ਰ ਅਦੀਬਾਂ ਨੇ ਬਲਦੀ ਲੋਹੜੀ ਦੇ ਕੋਸੇ-ਕੋਸੇ ਨਿੱਘ ਵਿੱਚ ਆਪਸੀ ਭਾਈਚਾਰੇ ਅਤੇ ਆਪਸੀ ਰਿਸ਼ਤਿਆ ਦੇ ਸੰਦੀਵੀ ਨਿੱਘ ਦੀ ਕਾਮਨਾ ਕੀਤੀ।

ਇਸੇ ਦੌਰਾਨ ਹਰ ਸਾਲ ਦੀ ਤਰ੍ਹਾਂ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਨਵੇਂ ਵਰ੍ਹੇ ਦਾ ਕੈਲੰਡਰ ਵੀ ਰੀਲੀਜ਼ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ, ਪ੍ਰਮਿੰਦਰਜੀਤ, ਜਗਦੀਸ਼ ਸਚਦੇਵਾ, ਸ਼ਿਵਦੇਵ ਸਿੰਘ, ਰਮੇਸ਼ ਯਾਦਵ, ਕੁਲਵੰਤ ਸਿੰਘ ਗਿੱਲ, ਡਾ: ਰਸ਼ਮੀ ਨੰਦਾ, ਭੂਪਿੰਦਰ ਸਿੰਘ ਨੰਦਾ, ਦੀਪ ਦਵਿੰਦਰ ਸਿੰਘ, ਨਿਰਮਲ ਅਰਪਣ, ਸੁਮੀਤ ਸਿੰਘ, ਧਰਵਿੰਦਰ ਔਲਖ, ਗੁਰਬਾਜ ਸਿੰਘ ਤੋਲਾਨੰਗਲ, ਅਰਤਿੰਦਰ ਸੰਧੂ, ਰਾਜ ਖੁਸ਼ਵੰਤ ਸਿੰਘ ਸੰਧੂ, ਅਮਰਜੀਤ ਕੌਰ ਹਿਰਦੇ, ਸੰਤੋਖ ਸਿੰਘ ਰਾਹੀ, ਲਖਬੀਰ ਸਿੰਘ, ਰਾਜਿੰਦਰ ਸਿੰਘ, ਗੁਰਿੰਦਰ ਮਕਨਾ, ਪਵਨਦੀਪ ਆਦਿ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply