ਸੰਗਰੂਰ, 8 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਤਹਿਸੀਲ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਯੂਨਿਟ ਵਲੋਂ ਵਿਸ਼ੇਸ਼ ਸਨਮਾਨ ਸਮਾਰੋਹ ਯੁਨਿਟ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਜੀਤ ਸਿੰਘ ਢੀਂਡਸਾ ਸਰਪ੍ਰਸਤ, ਜਗਜੀਤ ਇੰਦਰ ਸਿੰਘ ਚੇਅਰਮੈਨ, ਦਰਸ਼ਨ ਸਿੰਘ ਨੌਰਥ ਸਕੱਤਰ ਜਨਰਲ ਦੀ ਦੇਖ-ਰੇਖ ਹੇਠ ਕੀਤਾ ਗਿਆ।ਅਵਿਨਾਸ਼ ਸ਼ਰਮਾ ਜਨਰਲ ਸਕੱਤਰ ਦੇ ਸਟੇਜ਼ ਸੰਚਾਲਨ ਅਧੀਨ ਸਭ ਤੋਂ ਪਹਿਲਾਂ ਸਾਬਕਾ ਜਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਸੋਹੀ ਦੇ ਅਕਾਲ ਚਲਾਣਾ ਕਰ ਜਾਣ ਤੇ ਸਾਥੀਆਂ ਵੱਲੋਂ ਖੜ੍ਹੇ ਹੋ ਕੇ ਮੋਨ ਰਹਿ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਵੱਖ-ਵੱਖ ਬੁਲਾਰਿਆਂ ਰਾਜ ਕੁਮਾਰ ਅਰੋੜਾ ਜਿਲ੍ਹਾ ਪ੍ਰਧਾਨ, ਸਤਪਾਲ ਸਿੰਗਲਾ, ਨਿਹਾਲ ਸਿੰਘ ਮਾਨ, ਹਰਵਿੰਦਰ ਸਿੰਘ ਭੱਠਲ, ਲਾਭ ਸਿੰਘ ਖਜਾਨਚੀ ਆਦਿ ਨੇ ਪੰਜਾਬ ਸਰਕਾਰ ਦੀ ਟਾਲ ਮਟੋਲ ਨੀਤੀ ਦਾ ਵਿਰੋਧ ਕੀਤਾ।ਸੁਰਿੰਦਰ ਪਾਲ ਸਿੰਘ ਸਿਦਕੀ ਪ੍ਰੈਸ ਸਕੱਤਰ ਨੇ ਦੱਸਿਆ ਕਿ ਇਸ ਮੌਕੇ ਤੇ ਬਜ਼ੁਰਗ ਪੈਨਸ਼ਨਰ ਸਾਥੀ ਪੂਰਨ ਚੰਦ ਜ਼ਿੰਦਲ ਨੂੰ ਉਨ੍ਹਾਂ ਦੇ 100ਵੇਂ ਜਨਮ ਦਿਨ ਤੇ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੀ ਤੰਦਰੁਸਤੀ, ਦੇਹ ਅਰੋਗਤਾ ਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ।ਸੰਸਥਾ ਵੱਲੋਂ ਉਨ੍ਹਾਂ ਨੂੰ ਅਤੇ ਦੂਸਰੇ ਸਾਥੀ ਸਰਦਾਰਾ ਸਿੰਘ ਨੂੰ 97ਵੇਂ ਜਨਮ ਦਿਨ ‘ਤੇ ਦੁਸ਼ਾਲੇ, ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
ਮਾਰਚ ਮਹੀਨੇ ਦੇ ਜਨਮ ਦਿਨ ਵਾਲੇ ਹੋਰ ਸਾਥੀਆਂ ਕਰਨੈਲ ਸਿੰਘ, ਟਹਿਲ ਚੰਦ, ਓਮ ਪ੍ਰਕਾਸ਼ ਛਾਬੜਾ, ਜੰਟ ਸਿੰਘ ਸੋਹੀਆਂ, ਹਰਦਿਆਲ ਸਿੰਘ, ਅਵਿਨਾਸ਼ ਸ਼ਰਮਾ, ਬਲਵੰਤ ਸਿੰਘ ਭੀਖੀ, ਪਵਨ ਕੁਮਾਰ ਸ਼ਰਮਾ, ਰਾਜ ਕੁਮਾਰ ਜਿੰਦਲ, ਲਾਭ ਸਿੰਘ, ਮੁਕੇਸ਼ ਕੁਮਾਰ, ਜਸਪਾਲ ਸ਼ਰਮਾ, ਕੇਵਲ ਸਿੰਘ, ਗਿਆਨ ਚੰਦ ਸਿੰਗਲਾ, ਸੁਰਜੀਤ ਸਿੰਘ, ਵਿਜੈ ਕੁਮਾਰ, ਪ੍ਰਿਤਪਾਲ ਸਿੰਘ, ਰਾਜ ਕੁਮਾਰ ਅਰੋੜਾ, ਸੁਖਦੇਵ ਚੰਦ, ਰਜਿੰਦਰ ਸਿੰਘ ਚੰਗਾਲ, ਬਹਾਦਰ ਸਿੰਘ, ਪ੍ਰੇਮ ਕੁਮਾਰ, ਮਲਕੀਤ ਸਿੰਘ ਆਦਿ ਨੂੰ ਪ੍ਧਾਨ ਭੁਪਿੰਦਰ ਸਿੰਘ ਜੱਸੀ, ਜੀਤ ਸਿੰਘ ਢੀਂਡਸਾ, ਨੰਦ ਲਾਲ ਮਲਹੋਤਰਾ, ਹਰਪਾਲ ਸਿੰਘ ਸੰਗਰੂਰਵੀ, ਜਰਨੈਲ ਸਿੰਘ, ਗੁਰਦੇਵ ਸਿੰਘ ਲੂੰਬਾ, ਕਰਨੈਲ ਸਿੰਘ ਸ਼ੇਖੋਂ, ਜਸਵੀਰ ਸਿੰਘ ਖਾਲਸਾ, ਪੀ.ਸੀ ਬਾਘਾ, ਬਲਦੇਵ ਰਾਜ ਮਦਾਨ, ਪੀ.ਪੀ ਸ਼ਰਮਾ, ਮੇਵਾ ਸਿੰਘ, ਬਹਾਦਰ ਸਿੰਘ ਐਡਵੋਕੇਟ, ਪਵਿੱਤਰ ਕੌਰ ਗਰੇਵਾਲ, ਗਿਰਧਾਰੀ ਲਾਲ, ਸ਼ੇਰ ਸਿੰਘ ਬਾਲੇਵਾਲ, ਰਾਜ ਸਿੰਘ ਮੰਗਵਾਲ, ਅਮਰ ਸਿੰਘ ਚਹਿਲ, ਗੁਰਜੰਟ ਸਿੰਘ ਆਦਿ ਨੇ ਹਾਰ ਪਾ ਕੇ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ।
Check Also
ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …