Wednesday, March 19, 2025

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਗੁਜਰਾਤ ਦੀ ਕਾਮਧੇਨੂੰ ’ਵਰਸਿਟੀ ਤੋਂ ਪੁੱਜੇ 65 ਵੈਟਰਨਰੀ ਵਿਦਿਆਰਥੀ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸ ਦਾ ਕਾਮਧੇਨੂ ਯੂਨੀਵਰਸਿਟੀ ਆਨੰਦ (ਗੁਜਰਾਤ) ਦੇ ਕਾਲਜ ਆਫ਼ ਵੈਟਰਨਰੀ ਸਾਇੰਸ ਦੇ 65 ਵਿਦਿਆਰਥੀਆਂ ਨੇ ਵਿੱਦਿਅਕ ਦੌਰਾ ਕੀਤਾ।ਇਸ ਵਿੱਦਿਅਕ ਦੌਰੇ ’ਚ ਇੰਟਰਐਕਟਿਵ ਸੈਸ਼ਨਾਂ, ਲਾਈਵ ਪ੍ਰਦਰਸ਼ਨਾਂ ਅਤੇ ਉਨਤ ਵੈਟਰਨਰੀ ਅਭਿਆਸਾਂ ਦਾ ਅਨੁਭਵ ਆਦਿ ਸ਼ਾਮਿਲ ਕੀਤਾ ਗਿਆ ਸੀ।ਇਸ ਦੌਰਾਨ ਵਿਦਿਆਰਥੀਆਂ ਨੂੰ ਕਾਲਜ ਦੀਆਂ ਸੁਸੱਜਿਤ ਪ੍ਰਯੋਗਸ਼ਾਲਾਵਾਂ, ਪਸ਼ੂ ਰਿਹਾਇਸ਼ੀ ਸਹੂਲਤ ਅਤੇ ਕਲਿਨੀਕਲ ਯੂਨਿਟਾਂ ਦਾ ਇਕ ਗਾਈਡਡ ਟੂਰ ਦਿੱਤਾ ਗਿਆ, ਜਿਸ ਨਾਲ ਉਹ ਅਸਲ ਸਮੇਂ ’ਚ ਆਧੁਨਿਕ ਵੈਟਰਨਰੀ ਤਕਨੀਕਾਂ ਨੂੰ ਦੇਖ ਅਤੇ ਸਮਝ ਸਕਣ।
ਕਾਲਜ ਪ੍ਰਿੰਸੀਪਲ ਡਾ. ਐਚ.ਕੇ ਵਰਮਾ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਪਨਾ ਅਤੇ ਵੈਟਰਨਰੀ ਸਿੱਖਿਆ ’ਚ ਮੁੱਖ ਮੀਲ ਪੱਥਰਾਂ ’ਤੇ ਚਾਨਣਾ ਪਾਇਆ।ਡਾ. ਵਰਮਾ ਪਾਸੋਂ ਵਿਦਿਆਰਥੀਆਂ ਨੇ ਕਾਲਜ ਦਾ ਖੇਤਰ ’ਚ ਯੋਗਦਾਨ, ਵੱਖ-ਵੱਖ ਯਤਨਾਂ ਅਤੇ ਵੈਟਰਨਰੀ ਵਿਗਿਆਨ ਨੂੰ ਅਗਾਂਹ ਵਧਾਉਣ ਦੀ ਵਚਨਬੱਧਤਾ ਬਾਰੇ ਗਿਆਨ ਪ੍ਰਾਪਤ ਕੀਤਾ।ਵੈਟਰਨਰੀ ਐਂਡ ਐਨੀਮਲ ਹਸਬੈਂਡਰੀ ਐਕਸਟੈਂਸ਼ਨ ਐਜੂਕੇਸ਼ਨ ਐਚ.ਓ.ਡੀ ਡਾ. ਐਸ.ਕੇ ਕਾਂਸਲ ਨੇ ਵਿਦਿਆਰਥੀਆਂ ਨੂੰ ਕਾਲਜ ਵਿਖੇ ਦਿੱਤੀ ਜਾਣ ਵਾਲੀ ਉੱਚ-ਗੁਣਵੱਤਾ ਵਾਲੀ ਸਿੱਖਿਆ ਸਬੰਧੀ ਚਾਨਣਾ ਪਾਇਆ।
ਡਾ. ਨਿਤਾਸ਼ਾ ਸੰਬਿਆਲ ਨੇ ਸਿਧਾਂਤਕ ਗਿਆਨ ਅਤੇ ਵਿਹਾਰਕ ਲਾਗੂ ਕਰਨ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਅਜਿਹੇ ਵਿੱਦਿਅਕ ਟੂਰਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਦੌਰੇ ਦੌਰਾਨ ਕਾਲਜ ਦੇ ਮਾਹਿਰਾਂ ਨੇ ਜਾਨਵਰਾਂ ਦੀਆਂ ਸਰਜੀਕਲ ਪ੍ਰੀਕਿਰਆਵਾਂ, ਪੈਥੋਲੋਜੀਕਲ ਤਕਨੀਕਾਂ, ਡਾਇਗਨੌਸਟਿਕ ਪ੍ਰੀਕ੍ਰਿਆਵਾਂ ਅਤੇ ਆਧੁਨਿਕ ਇਲਾਜ਼ ਵਿਧੀਆਂ ਵਰਗੇ ਵਿਸ਼ਿਆਂ ’ਤੇ ਜਾਣਕਾਰੀ ਭਰਪਰ ਭਾਸ਼ਣ ਅਤੇ ਵਿਹਾਰਕ ਪ੍ਰਦਰਸ਼ਨ ਕੀਤੇ।ਵਿਦਿਆਰਥੀਆਂ ਨੇ ਨਵੀਨਤਾਕਾਰੀ ਵੈਟਰਨਰੀ ਪ੍ਰੀਕ੍ਰਿਆਵਾਂ ’ਚ ਅਲਟਰਾਸੋਨੋਗ੍ਰਾਫੀ, ਰੇਡੀਓਲੋਜੀ ਅਤੇ ਘਰੇਲੂ ਤੇ ਖੇਤ ਜਾਨਵਰਾਂ ਦੋਵਾਂ ਦੇ ਇਲਾਜ਼ ਲਈ ਵਰਤੀਆਂ ਜਾਂਦੀਆਂ ਉੱਨਤ ਸਰਜੀਕਲ ਤਕਨੀਕਾਂ ਸਬੰਧੀ ਜਾਣਕਾਰੀ ਹਾਸਲ ਕੀਤੀ।
ਡਾ. ਵਰਮਾ ਨੇ ਕਿਹਾ ਕਿ ਵਿੱਦਿਅਕ ਦੌਰਾ ਕੇ.ਯੂ ਆਨੰਦ ਅਤੇ ਕਾਲਜ ਦਰਮਿਆਨ ਇੱਕ ਸਫਲ ਸਹਿਯੋਗ ਨੂੰ ਦਰਸਾਉਂਦਾ ਹੈ, ਜੋ ਵੈਟਰਨਰੀ ਸਿੱਖਿਆ ’ਚ ਅਨੁਭਵੀ ਸਿੱਖਿਆ ਦੀ ਮਹੱਤਤਾ ਨੂੰ ਮਜ਼ਬੂਤ ਕਰਦਾ ਹੈ।ਇਸ ਦੌਰਾਨ ਡਾ. ਕੇ.ਏ ਸਦਰੀਆ ਅਤੇ ਡਾ. ਜੇ.ਕੇ ਮਾਹਲਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਮਾਹਿਰਾਂ ਨਾਲ ਗੱਲਬਾਤ ਕਰਕੇ ਅਸਲ-ਸੰਸਾਰ ਦਾ ਅਨੁਭਵ ਪ੍ਰਾਪਤ ਕੀਤਾ ਹੈ, ਜੋ ਕਿ ਉਨ੍ਹਾਂ ਦੇ ਪੇਸ਼ੇਵਰ ਵਿਕਾਸ ’ਚ ਸਹਾਇਤਾ ਕਰੇਗਾ।

 

Check Also

ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …