Thursday, March 13, 2025
Breaking News

ਬੀਬੀ ਭਾਨੀ ਕਾਲਜ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ

ਸੰਗਰੂਰ, 12 ਮਾਰਚ (ਜਗਸੀਰ ਲੌਂਗੋਵਾਲ) – ਬੀਬੀ ਭਾਨੀ ਕਾਲਜ ਆਫ ਐਜੂਕੇਸ਼ਨ ਈ.ਟੀ.ਟੀ ਵਿੱਚ ਅੱਜ ਵਿਦਾਇਗੀ ਪਾਰਟੀ ਕੀਤੀ ਗਈ।ਈ.ਟੀ.ਟੀ ਬੈਚ 023- 25 ਵਲੋਂ ਬੈਚ 2022-24 ਦੇ ਵਿਦਿਆਰਥੀਆਂ ਨੂੰ ਬਹੁਤ ਹੀ ਸੋਹਣਾ ਪ੍ਰੋਗਰਾਮ ਕਰਕੇ ਖੁਸ਼ਨੁਮਾ ਮਾਹੌਲ ਸਿਰਜਦੇ ਹੋਏ ਵਿਦਾ ਕੀਤਾ ਗਿਆ।ਵਿਦਿਆਰਥੀਆਂ ਨੇ ਆਪਣੇ ਕੋਰਸ ਦੇ ਦੋ ਸਾਲਾਂ ਦੇ ਸਮੇਂ ਵਿੱਚ ਕਾਲਜ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਵਾਰੇ ਦੱਸਿਆ।ਵਿਦਿਆਰਥੀ ਮਨਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਆਪਣੇ ਲਿਖੇ ਗੀਤ ਪੇਸ਼ ਕੀਤੇ।ਵਿਦਿਆਰਥੀਆਂ ਨੇ ਸਾਝੇ ਤੋਰ ‘ਤੇ ਗਿੱਧਾ ਅਤੇ ਭੰਗੜਾ ਪੇਸ਼ ਕੀਤਾ।ਪਹਿਲੇ ਸਾਲ ਦੇ ਵਿਦਿਆਰਥੀਆਂ ਵਲੋਂ ਦੂਜੇ ਸਾਲ ਦੇ ਵਿਦਿਆਰਥੀਆਂ ਕੋਲੋਂ ਗੀਤ ‘ਤੇ ਡਾਂਸ ਕਰਾਇਆ ਗਿਆ।ਹਰਮਨਪ੍ਰੀਤ ਕੌਰ ਨੇ ਵੀ ਗੀਤ ‘ਤੇ ਡਾਂਸ ਕੀਤਾ।ਬੈਚ 2023-25 ਦੀ ਵਿਦਿਆਰਥਣ ਨਵਦੀਪ ਕੌਰ ਨੇ ਸਟੇਜ ਸੰਭਾਲੀ।ਪ੍ਰਿੰਸੀਪਲ ਮੈਡਮ ਕਿਰਨਦੀਪ ਕੌਰ ਵਲੋਂ ਸਾਰੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।ਪ੍ਰੋਗਰਾਮ ਦੇ ਸਾਰੇ ਪ੍ਰਬੰਧ ਅਧਿਆਪਕ ਕੁਲਵਿੰਦਰ ਸਿੰਘ ਵਲੋ ਕੀਤੇ ਗਏ।
ਇਸ ਸਮੇਂ ਮੈਡਮ ਜਸਵੀਰ ਕੌਰ, ਸੁਖਜਿੰਦਰ ਸਿੰਘ, ਮੈਡਮ ਰਵਿੰਦਰ ਕੌਰ, ਮੈਡਮ ਕਰਮਜੀਤ ਕੌਰ, ਮੈਡਮ ਦਿਲਪ੍ਰੀਤ ਕੌਰ, ਮੈਡਮ ਕੰਚਨ ਬਾਲਾ ਆਦਿ ਮੌਜ਼ੂਦ ਸਨ।

Check Also

ਯੂਨੀਵਰਸਿਟੀ `ਚ ਰਹਿੰਦੇ ਪਸ਼ੂ-ਪੰਛੀਆਂ ਦੀ ਵੀ ਹੋਵੇਗੀ ਹੁਣ ਸਾਂਭ ਸੰਭਾਲ

ਕੈਂਪਸ `ਚ ਐਨੀਮਲ ਵੈਲਫੇਅਰ ਸੋਸਾਇਟੀ ਦੀ ਸਥਾਪਨਾ ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ …