Sunday, April 27, 2025

ਸ਼ਹੀਦ ਊਧਮ ਸਿੰਘ ਕਾਲਜ ਦੇ ਵਿਦਿਆਰਥੀਆਂ ਨੇ ਲਗਾਇਆ ਸ਼ਿਮਲੇ ਦਾ ਵਿੱਦਿਅਕ ਟੂਰ

ਸੰਗਰੂਰ, 25 ਮਾਰਚ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਕਾਲਜ ਆਫ਼ ਮੈਨੇਜਮੈਂਟ ਐਂਡ ਕੰਪਿਊਟਰ ਸਾਇੰਸ ਮਹਿਲਾਂ ਚੌਂਕ ਦੇ ਆਰਟਸ ਵਿਭਾਗ ਦੇ ਵਿਦਿਆਰਥੀਆਂ ਨੂੰ 21 ਤੇ 22 ਮਾਰਚ ਨੂੰ ਸ਼ਿਮਲਾ ਵਿਖੇ ਵਿੱਦਿਅਕ ਟੂਰ ਲਿਜਾਇਆ ਗਿਆ।ਇਸ ਟੂਰ ਵਿੱਚ 47 ਵਿਦਿਆਰਥੀ ਸ਼ਾਮਲ ਸਨ, ਜਿਨਾਂ ਦੀ ਸਵੇਰੇ 6:00 ਵਜੇ ਕਾਲਜ ਕੈਂਪਸ ਤੋਂ ਟੂਰ ਦੀ ਰਵਾਨਗੀ ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ, ਪ੍ਰਿੰਸੀਪਲ ਡਾ. ਕੁਲਵੰਤ ਕੌਰ ਅਤੇ ਵਿਭਾਗ ਮੁਖੀ ਪ੍ਰੋ. ਕੁਲਵੰਤ ਕੌਰ ਵਲੋਂ ਹਰੀ ਝੰਡੀ ਦੇ ਕੇ ਕੀਤੀ ਗਈ।ਵਿਦਿਆਰਥੀਆਂ ਨੂੰ ਸ਼ਿਮਲੇ ਰਿਫਰੈਸਮੈਂਟ ਲੈਣ ‘ਤੇ ਤਰੋ-ਤਾਜ਼ਾ ਹੋਣ ਤੋਂ ਬਾਅਦ ਮਾਲ ਰੋਡ ਦਿਖਾਉਣ ਲਈ ਲਿਜਾਇਆ ਗਿਆ।ਮਾਲ ਰੋਡ ‘ਤੇ ਵਿਦਿਆਰਥੀਆਂ ਵਲੋਂ ਘੋੜ ਸਵਾਰੀ, ਲੱਕੜ ਬਾਜਾਰ ਦਾ ਚੱਕਰ ਲਗਾਇਆ ਗਿਆ।ਵਿਦਿਆਰਥੀਆਂ ਵਲੋਂ ਚਰਚ ਦਾ ਦੌਰਾ ਕਰਨ ਉਪਰੰਤ ਜਾਖੂ ਮੰਦਿਰ ਦੀ ਟਰੈਕਿੰਗ ਕੀਤੀ।ਅਗਲੇ ਦਿਨ ਵਿਦਿਆਰਥੀਆਂ ਨੂੰ ਪ੍ਰਸਿੱਧ ਥਾਵਾਂ ਜਿਵੇ ਕਿ ਵਿਧਾਨ ਸਭਾ, ਆਰਮੀ ਟਰੇਨਿੰਗ ਸੈਂਟਰ, ਮਿਊਜ਼ਿਅਮ ਅਤੇ ਇੰਡੀਅਨ ਇੰਸਟੀਚਿਊਟ ਆਫ਼ ਅਡਵਾਂਸ ਸਟੱਡੀ ਦਾ ਦੌਰਾ ਕਰਵਾਇਆ ਗਿਆ।ਵਿਦਿਆਰਥੀਆਂ ਨੂੰ ਸ਼ਿਮਲਾ ਸਮਝੋਤਾ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ।ਵਿਦਿਆਰਥੀਆਂ ਨੇ ਇਸ ਵਿੱਦਿਅਕ ਟੂਰ ਦੌਰਾਨ ਖੂਬ ਆਨੰਦ ਮਾਣਿਆ।
ਇਸ ਸਮੇਂ ਪ੍ਰੋ. ਰਮਨਦੀਪ ਸਿੰਘ, ਪ੍ਰੋ. ਦਰਸ਼ਨ ਸਿੰਘ, ਪ੍ਰੋ. ਰਣਪਾਲ ਸਿੰਘ ਪ੍ਰੋ. ਸਰਬਜੀਤ ਕੌਰ, ਪ੍ਰੋ. ਜੋਜਨਦੀਪ ਕੌਰ ਅਤੇ ਪ੍ਰੋ. ਰੀਆ ਵੱਲੋਂ ਟੂਰ ਦੀ ਸੰਪੂਰਨ ਨਿਗਰਾਨੀ ਕੀਤੀ ਗਈ।ਇਸ ਤਰ੍ਹਾਂ ਇਹ ਟੂਰ ਵਿਦਿਆਰਥੀਆਂ ਲਈ ਆਪਸੀ ਮੇਲ-ਜੋਲ, ਟੀਮ ਵਰਕ, ਹਾਸਾ-ਠੱਠਾ ਦੇ ਨਾਲ-ਨਾਲ ਰੋਜ਼ਾਨਾ ਦੀਆਂ ਗਤੀਵਿਧੀਆਂ ਤੋਂ ਹਟ ਕੇ ਉਹਨਾਂ ਵਿੱਚ ਭਵਿੱਖ ਲਈ ਦੁੱਗਣੀ ਸ਼ਕਤੀ ਹਾਸਿਲ ਕਰਦਾ ਹੋਇਆ ਤੇ ਸਕਾਰਾਤਮਕਤਾ ਵੱਲ ਵਧਿਆ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …