Sunday, April 27, 2025

ਖ਼ਾਲਸਾ ਕਾਲਜ ਵਿਖੇ ਫੈਕਲਟੀ ਇੰਟਰੈਕਸ਼ਨ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਸਕੂਲ ਆਫ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵਲੋਂ ਫੈਕਲਟੀ ਇੰਟਰੈਕਸ਼ਨ ਪੋ੍ਗਰਾਮ ਕਰਵਾਇਆ ਗਿਆ, ਜਿਸ ਦਾ ਉਦੇਸ਼ ਗਿਆਨ ਦਾ ਆਦਾਨ-ਪ੍ਰਦਾਨ ਅਤੇ ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸੀ।ਇਸ ਸਮਾਰੋਹ ’ਚ ਟੈਕਨੀਕਲ ਯੂਨੀਵਰਸਿਟੀ ਆਫ਼ ਇਲਮੀਨਾਉ, ਜਰਮਨੀ ਦੇ ਡਾ. ਜੁਰਗਨ ਨੋਟਜਲ ਨੇ ਸ਼ਿਰਕਤ ਕੀਤੀ।ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਅਤੇ ਸਕੂਲ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਮੁਖੀ ਡਾ. ਹਰਭਜਨ ਸਿੰਘ ਰੰਧਾਵਾ ਅਤੇ ਕੋ-ਕੋਆਰਡੀਨੇਟਰ ਡਾ. ਮਨੀ ਅਰੋੜਾ ਨਾਲ ਮਿਲ ਕੇ ਡਾ. ਨੋਟਜਲ ਨੂੰ ਮੋਮੈਂਟੋਂ ਦੇ ਕੇ ਸਵਾਗਤ ਕੀਤਾ।
ਡਾ. ਭਾਟੀਆ ਨੇ ਪ੍ਰੋਗਰਾਮ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਅਜਿਹੇ ਉਪਰਾਲਿਆਂ ਨੂੰ ਪ੍ਰੋਫੈਸ਼ਨਲ ਵਿਕਾਸ ਲਈ ਲਾਭਕਾਰੀ ਦੱਸਿਆ।ਡਾ. ਰੰਧਾਵਾ ਨੇ ਡਾ. ਨੋਟਜਲ ਦੇ ਕੀਮਤੀ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਹਿੱਸਾ ਲੈਣ ਵਾਲੇ ਅਧਿਆਪਕਾਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ।ਇਹ ਸਮਾਰੋਹ ਸਵਾਲ ਜਵਾਬ ਨਾਲ ਖਤਮ ਹੋਇਆ ਜਿਸ ਵਿੱਚ ਪ੍ਰਤੀਭਾਗੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਸਮਾਰੋਹ ’ਚ ਪ੍ਰੋ: ਸੁਖਵਿੰਦਰ ਕੌਰ, ਡਾ. ਮਨੀ ਅਰੋੜਾ, ਪ੍ਰੋ: ਪ੍ਰਭਜੋਤ ਕੌਰ, ਡਾ. ਅਨੁਰੀਤ ਕੌਰ ਆਦਿ ਤੋਂ ਇਲਾਵਾ ਹੋਰ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …