Saturday, June 14, 2025

ਪ੍ਰਸਿੱਧ ਕੰਪਨੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 30 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕਰੀਅਰ ਐਨਹਾਂਸਮੈਂਟ ਡਾਇਰੈਕਟੋਰੇਟ ਵੱਲੋਂ ਪਿੱਛਲੇ ਕੁੱਝ ਦਿਨਾਂ ਵਿੱਚ ਕੈਂਪਸ ਪਲੇਸਮੈਂਟ ਡਰਾਈਵ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।ਇਨ੍ਹਾਂ ਵਿੱਚ ਜੋਸ਼ ਟੈਕਨਾਲੋਜੀ ਗਰੁੱਪ, ਏ.ਡੀ.ਪੀ, ਅਜ਼ੀਮ ਪ੍ਰੇਮਜੀ ਫਾਊਂਡੇਸ਼ਨ, ਟੈਕੀਜ਼ ਇਨਫੋਟੈਕ, ਤਿਰੂਪਤੀ ਗਰੁੱਪ, ਡਾ. ਓਮ ਪ੍ਰਕਾਸ਼ ਆਈ ਹਸਪਤਾਲ, ਐਨ.ਐਸ.ਪੀ/ਐਲ ਅਤੇ ਆਕਾਸ਼ ਇੰਸਟੀਚਿਊਟ ਸਮੇਤ ਕਈ ਰਾਸ਼ਟਰੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ਨੇ ਭਾਗ ਲੈ ਕੇ ਯੂਨੀਵਰਸਿਟੀ ਦੇ 30 ਵਿਦਿਆਰਥੀਆਂ ਦੀ 10.61 ਸਾਲਾਨਾ ਤਨਖਾਹ ਪੈਕੇਜ ਤੱਕ ਨੌਕਰੀਆਂ ਲਈ ਚੋਣ ਕੀਤੀ।
ਇੰਜੀਨੀਅਰਿੰਗ ਅਤੇ ਤਕਨਾਲੋਜੀ ਅਰਥ ਸ਼ਾਸਤਰ ਅਤੇ ਵਪਾਰ, ਵਿਗਿਆਨ, ਜੀਵ ਵਿਗਿਆਨ, ਕਲਾ ਤੇ ਸਮਾਜਿਕ ਵਿਗਿਆਨ ਸਮੇਤ ਵਿਭਿੰਨ ਫੈਕਲਟੀਆਂ ਦੇ 12 ਵਿਭਾਗਾਂ ਤੋਂ ਚੁਣੇ ਗਏ ਇਹ ਵਿਦਿਆਰਥੀ ਜੂਨ 2025 ਵਿੱਚ ਆਪਣੇ-ਆਪਣੇ ਪ੍ਰੋਗਰਾਮਾਂ ਨੂੰ ਪੂਰਾ ਕਰਨ ਤੋਂ ਬਾਅਦ ਆਪਣੀ ਪੇਸ਼ੇਵਰ ਯਾਤਰਾ ਸ਼ੁਰੂ ਕਰਨਗੇ।
ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਇਸ ਪ੍ਰਾਪਤੀ `ਤੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਗ੍ਰੈਜੂਏਟਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ, ਕਿਉਂਕਿ ਯੂਨੀਵਰਸਿਟੀ ਹੁਨਰ ਅਤੇ ਰੁਜ਼ਗਾਰ `ਤੇ ਜ਼ੋਰ ਦਿੰਦੀ ਹੈ।ਡੀਨ ਅਕਾਦਮਿਕ ਮਾਮਲੇ, ਡਾ. ਪਲਵਿੰਦਰ ਸਿੰਘ ਅਤੇ ਰਜਿਸਟਰਾਰ, ਡਾ. ਕੇ.ਐਸ ਕਾਹਲੋਂ ਨੇ ਵੀ ਚੁਣੇ ਗਏ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਡਾ. ਅਮਿਤ ਚੋਪੜਾ ਡਾਇਰੈਕਟਰ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਰਾਹੀਂ ਲਗਾਤਾਰ ਚੋਟੀ ਦੀਆਂ ਕੰਪਨੀਆਂ ਵੱਲੋਂ ਨੌਕਰੀ ਦੀਆਂ ਪੇਸ਼ਕਸ਼ਾਂ ਮਿਲਦੀਆਂ ਰਹਿੰਦੀਆਂ ਹਨ ਅਤੇ 2025 ਦੇ ਬੈਚ ਦੀ ਭਰਤੀ ਲਈ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਦੇ ਆਉਣ ਦੀ ਉਮੀਦ ਹੈ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਰੰਧਾਵਾ, ਰਾਮ ਲਾਲ, ਰਘਬੀਰ ਸਿੰਘ, ਪਰਵਿੰਦਰ ਸਿੰਘ, ਕੁਲਦੀਪ ਸਿੰਘ, ਸਰਬਜੀਤ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ ਸੇਖੋਂ, ਕੰਵਰ ਹਰਜੀਤ ਸਿੰਘ, ਵਰਿੰਦਰ ਕੁਮਾਰ, ਵਿਮਲ ਕੁਮਾਰ, ਰਜੀਵ ਕੁਮਾਰ, ਪ੍ਰਦੀਪ ਕੁਮਾਰ, ਰਣਜੀਤ ਸਿੰਘ, ਸੁਖਬਰਸ਼ਾ ਬਾਲਾ, ਰੇਨੂ ਬਾਲਾ, ਰਣਜੀਤ ਕੌਰ, ਤ੍ਰਿਪਤਾ ਕੁਮਾਰੀ, ਗੁਰਮੀਤ ਕੌਰ, ਤਜਿੰਦਰ ਕੌਰ, ਸਤਨਾਮ ਕੌਰ, ਸਤਿਆਪਾਲ ਕੌਰ, ਪੁਸ਼ਪਾ ਕੁਮਾਰੀ, ਗੁਰਚੈਨ ਸਿੰਘ, ਚੰਦਰ ਭੂਸ਼ਨ, ਸੁਦੇਸ਼ ਕੁਮਾਰ, ਗੁਰਭੇਜ ਸਿੰਘ, ਸੁਖਬੀਰ ਸਿੰਘ ਪੰਨੂ, ਬਲਵਿੰਦਰ ਸਿੰਘ, ਸੇਵਾ ਲਾਲ, ਸਤਨਾਮ ਸਿੰਘ, ਮਨਜੀਤ ਕੌਰ, ਵਿਨੋਦ ਕੁਮਾਰ, ਸਰਬਜੀਤ ਸਿੰਘ, ਭਾਰਤ ਭੂਸ਼ਨ ਬਾਸਲ, ਅਸ਼ਵਨੀ ਕੁਮਾਰ, ਕਸ਼ਮੀਰ ਮਸੀਹ, ਹਰਭਜਨ ਸਿੰਘ, ਜਗਬੀਰ ਸਿੰਘ, ਅਸ਼ੋਕ ਕੁਮਾਰ, ਬਲਬੀਰ ਸਿੰਘ, ਸ਼ਿਵ ਕੁਮਾਰ, ਦਿਲਦਾਰ ਸਿੰਘ, ਚਰਨ ਸਿੰਘ, ਅਵਤਾਰ ਚੰਦ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੈਨਸ਼ਨਰ ਹਾਜ਼ਰ ਸਨ।

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …