Thursday, April 3, 2025
Breaking News

ਡਿਪਟੀ ਕਮਿਸ਼ਨਰ ਵੱਲੋਂ ਤਿੰਨ ਨਵੀਆਂ ਉਦਯੋਗਿਕ ਇਕਾਈਆਂ ਨੂੰ ਇਨਸੈਨਟਿਵ ਦੇਣ ਦੀ ਮਨਜ਼ੂਰੀ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਡਿਪਟੀ ਕਮਿਨਰ-ਕਮ- ਚੈਅਰਮੈਨ ਡਿਸਟ੍ਰਿਕ ਲੈਵਲ ਅਪਰੂਵਲ ਕਮੇਟੀ ਸਾਕਸ਼ੀ ਸਾਹਨੀ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਇੰਨਸੈਟਿਵ ਕੇਸਾਂ ਦੀ ਮੰਨਜ਼ੂਰੀ ਦੇਣ ਸਬੰਧੀ ਬਣੀ ਡਿਸਟ੍ਰਿਕ ਲੈਵਲ ਅਪਰੂਵਲ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ 14 ਵਿਭਾਗਾਂ ਦੇ ਅਫਸਰਾਂ ਨੇ ਭਾਗ ਲਿਆ।ਮੀਟਿੰਗ ਵਿੱਚ ਮਾਨਵਪੀ੍ਰਤ ਸਿੰਘ ਜਨਰਲ ਮੈਨੇਜਰ-ਕਮ-ਕਨਵੀਨਰ ਜਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਵਲੋਂ ਦਿੱਤੇ ਗਏ ਵੇਰਵਿਆਂ ਉਪਰੰਤ ਡਿਪਟੀ ਕਮਿਸ਼ਨਰ ਨੇ ਤਿੰਨ ਨਵੀਆਂ ਉਦਯੋਗਿਕ ਇਕਾਈਆਂ ਨੂੰ ਵੱਖ-ਵੱਖ ਇਨਸੈਟਿਵ ਸਬੰਧੀ ਐਪਲੀਕੇਸ਼ਨਾਂ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਵਿੱਚ ਕਰਜ਼ੇ ਦੀ ਵਿਆਜ ਦਰ ਤੋਂ ਛੋਟ, ਸਟੈਂਪ ਡਿਊਟੀ ਤੋਂ ਛੋਟ ਇਨਸੈਟਿਵ, ਬਿਜਲੀ ਡਿਊਟੀ ਤੋਂ ਛੋਟ ਆਦਿ ਸ਼ਾਮਲ ਸਨ।ਡਿਪਟੀ ਕਮਿਸ਼ਨਰ ਵਲੋਂ ਹਦਾਇਤ ਕੀਤੀ ਗਈ ਕਿ ਪ੍ਰਾਪਤ ਐਪਲੀਕੇਸ਼ਨ ਦਾ ਸਬੰਧਤ ਵਿਭਾਗਾਂ ਵਲੋਂ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ।
ਜਨਰਲ ਮੈਨੇਜਰ ਉਦਯੋਗ ਨੇ ਦੱਸਿਆ ਕਿ ਪੰਜਾਬ ਵਿੱਚ ਉਦਯੋਗਾਂ ਨੂੰ ਉਤਸ਼ਾਹਿਤ ਦੇਣ ਲਈ /ਪ੍ਰਫੁੁਲਿਤ ਕਰਨ ਲਈ ਅਤੇ ਰੁਜ਼ਗਾਰ ਪੈਦਾ ਕਰਨ ਲਈ ਪੰਜਾਬ ਸਰਕਾਰ ਵਲੋਂ ਨਵੀਂ ਬਣੀ ਇੰਡਸਟਰੀਅਲ ਪਾਲਸੀ 2022 ਤਹਿਤ ਉਦਯੋਗਿਕ ਇਕਾਈਆਂ ਨੂੰ ਸਟੈਂਪ ਡਿਊਟੀ ਤੋਂ ਛੋਟ/ਰੀਇੰਬਰਸਮੈਂਟ, ਭੋਂ ਤਬਦੀਲੀ ਦੀ ਈ.ਡੀ.ਸੀ ਤੋਂ (ਸੀ.ਐਲ.ਯੂ) ਤੋਂ ਛੋਟ, ਬਿਜਲੀ ਡਿਊਟੀ ਤੋਂ ਛੋਟ, ਜੀ.ਐਸ.ਟੀ ਤੋਂ ਛੋਟ/ਰੀਇੰਬਰਸਮੈਂਟ ਆਦਿ ਅਤੇ ਰਾਇਟ ਟੂ ਬਿਜ਼ਨਸ ਐਕਟ 2020 ਦੀਆਂ ਸਹੂਲਤਾਂ ਦਿੱਤੀਆ ਜਾਂਦੀਆਂ ਹਨ।

Check Also

ਪਿੰਡ ਜੱਬੋਵਾਲ ਵਿਖੇ 1.78 ਕਰੋੜ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ – ਈ.ਟੀ.ਓ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ – ਹਲਕਾ ਜੰਡਿਆਲਾ ਗੁਰੂ ਦੇ ਪ੍ਰਸਿੱਧ ਪਿੰਡ ਜੱਬੋਵਾਲ ਵਿਖੇ ਸ਼ਹੀਦ …