Thursday, May 8, 2025
Breaking News

ਜਾਹਨਵੀ ਅਤੇ ਹਰਸ਼ਰਣ ਸਿੰਘ ਚੁਣੇ ਗਏ ਮਿਸ ਤੇ ਮਿਸਟਰ ਡੀ.ਏ.ਵੀ ਇੰਟਰਨੈਸ਼ਨਲ

ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ਹੇਠ ਬਾਰਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ‘ਰੁਖਸਤ 2024-25’ ਦਾ ਆਯੋਜਨ ਕੀਤਾ ਗਿਆ।ਸਕੂਲ ਦੇ ਹੈਡ ਬੁਆਏ ਹਰਸ਼ਰਣ ਸਿੰਘ ਅਤੇ ਹੈਡ ਗਰਲ ਜਾਹਨਵੀ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦਾ ਸਵਾਗਤ ਕੀਤਾ।ਇਸ ਪ੍ਰੋਗਰਾਮ ਦਾ ਸ਼ੁਭਆਰੰਭ ਜੋਤ ਜਗਾ ਕੇ ਕੀਤਾ।ਇਸ ਉਪਰੰਤ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਜੀਵਨ ਵਿੱਚ ਨਿਸ਼ਾਨਾ ਨਿਧਾਰਿਤ ਕਰਨਾ ਜਿੰਨਾਂ ਜਰੂਰੀ ਹੈ, ਉਨਾਂ ਹੀ ਜਰੂਰੀ ਉਸ ਨੂੰ ਪ੍ਰਾਪਤ ਕਰਨਾ।ਉਨਾਂ ਨੇ ਕਿਹਾ ਕਿ ਸਭ ਵਿਦਿਆਰਥੀ ਆਪਣੇ ਉਜਵਲ ਭਵਿਖ ਕੇ ਪ੍ਰਤੀ ਗੰਭੀਰਤਾ ਦਰਸਾਉਂਦੇ ਹੋਏ ਆਪਣੀ ਯੋਗਤਾ ਦਾ ਪ੍ਰਗਟਾਵਾ ਕਰਦੇ ਹੋਏ ਬਾਰਹਵੀਂ ਦੀ ਬੋਰਡ ਪ੍ਰੀਖਿਆ ਵਿੱਚ ਚੰਗੇ ਅੰਕ ਹਾਸਲ ਕਰਨ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਸਕੂਲ਼ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਰੰਗਾਰੰਗ ਪ੍ਰੋਗਰਾਮ ਵਿੱਚ ਗੀਤ ਪੇਸ਼ ਕੀਤੇ।ਬਾਰਹਵੀਂ ਕਲਾਸ ਦੇ ਬੱਚਿਆਂ ਲਈ ਖੇਡਾਂ ਦਾ ਆਯੋਜਨ ਵੀ ਕੀਤਾ ਗਿਆ।ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਵਿਦਿਆਰਥੀਆਂ ਕੀ ਮਨੋਹਾਰੀ ਪੇਸ਼ਕਾਰੀ ਦੇ ਆਧਾਰ ‘ਤੇ ਜਾਹਨਵੀ ਨੂੰ ਮਿਸ ਡੀ.ਏ.ਵੀ ਇੰਟਰਨੈਸ਼ਨਲ ਅਤੇ ਹਰਸ਼ਰਣ ਸਿੰਘ ਨੂੰ ਮਿਸਟਰ ਡੀ.ਏ.ਵੀ ਇੰਟਰਨੈਸ਼ਨਲ ਚੁਣਿਆ ਗਿਆ।ਪਹਿਲਾ ਉਪ-ਵਿਜੇਤਾ ਰਿਯਾਨ ਅਗਰਵਾਲ ਤੇ ਸਾਨਵੀ ਬਜੋਰਿਆ ਰਹੇ ਅਤੇ ਤੀਜੇ ੳਪ-ਵਿਜੇਤਾ ਮਾਧਵ ਪ੍ਰਤਾਪ ਸਿੰਘ ਤੇ ਦ੍ਰਿਸ਼ਟੀ ਰਹੇ ।
ਪ੍ਰੋਗਰਾਮ ਦੇ ਅੰਤ ‘ਚ ਹੈਡ ਗਰਲ ਜਾਹਨਵੀ ਅਤੇ ਹੈਡ ਬੁਆਏ ਹਰਸ਼ਰਣ ਸਿੰਘ ਨੇ ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਅਤੇ ਟੀਚਰਾਂ ਧੰਨਵਾਦ ਕੀਤਾ ਅਤੇ ਜੀਵਨ ਵਿੱਚ ਹਮੇਸ਼ਾਂ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।ਸਕੂਲ ਦੇ ਸਹਾਇਕ ਕਰਮਚਾਰੀਆਂ ਦਾ ਵੀ ਉਨਾਂ ਦੀਆਂ ਲਈ ਸ਼ੁਕਰਾਨਾ ਕਤਿਾ ਗਿਆ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …