Wednesday, May 7, 2025
Breaking News

ਸਿੱਖਿਆ ਕ੍ਰਾਂਤੀ ਨਾ ਸਿਰਫ਼ ਤੁਹਾਡੇ ਪਰਿਵਾਰ, ਸਗੋਂ ਦੇਸ਼ ਦੀ ਕਿਸਮਤ ਬਦਲ ਦੇਵੇਗੀ – ਕਰਮਜੀਤ ਸਿੰਘ ਰਿੰਟੂ

ਅੰਮ੍ਰਿਤਸਰ, 25 ਅਪ੍ਰੈਲ (ਜਗਦੀਪ ਸਿੰਘ) – ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਫੈਜ਼ਪੁਰਾ ਸੀ-ਬਲਾਕ ਰਣਜੀਤ ਐਵੀਨਿਊ ਅਤੇ ਸਕੂਲ ਆਫ਼ ਐਮੀਨੈਂਸ ਕਰਮਪੁਰਾ ਵਿਖੇ ਕਮਰਸ਼ੀਅਲ ਲੈਬ, ਕੈਮਿਸਟਰੀ ਲੈਬ, ਬਾਇਓ ਲੈਬ, ਕਮਰਿਆਂ ਦੀ ਉਸਾਰੀ, ਨਵੇਂ ਟਾਇਲਟ ਸੈਟ ਅਤੇ ਨਵੀਆਂ ਬਣੀਆਂ ਸਹੂਲਤਾਂ ਦਾ ਉਦਘਾਟਨ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ।ਚੇਅਰਮੈਨ ਰਿੰਟੂ ਨੇ ਕਿਹਾ ਕਿ “ਸਿੱਖਿਆ ਕ੍ਰਾਂਤੀ” ਮੁਹਿੰਮ ਦੀ ਬਦੌਲਤ, ਪੰਜਾਬ ਵਿੱਚ ਸਰਕਾਰੀ ਸਕੂਲ ਸਿੱਖਿਆ ਦੀ ਗੁਣਵੱਤਾ ਵਿੱਚ ਬੇਮਿਸਾਲ ਬਦਲਾਅ ਦੇਖੇ ਗਏ ਹਨ ਅਤੇ ਇਹ ਬਦਲਾਅ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣਗੇ।ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਜ਼ਨ ਸਿੱਖਿਆ ਰਾਹੀਂ ਤਰੱਕੀ ਦਾ ਹੈ।ਸਿੱਖਿਆ ਕ੍ਰਾਂਤੀ ਨਾ ਸਿਰਫ਼ ਤੁਹਾਡੇ ਪਰਿਵਾਰ ਦੀ ਸਗੋਂ ਦੇਸ਼ ਦੀ ਕਿਸਮਤ ਬਦਲ ਦੇਵੇਗੀ।ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਨੇ ਫੰਡਾਂ ਦੀ ਵਰਤੋਂ ਬਹੁਤ ਸਮਝਦਾਰੀ ਨਾਲ ਕੀਤੀ ਹੈ।ਰਿੰਟੂ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਵਿੱਚ ਮੁਫ਼ਤ ਸਿੱਖਿਆ, ਮੁਫ਼ਤ ਸਕੂਲ ਕਿਤਾਬਾਂ, ਮੁਫ਼ਤ ਵਰਦੀਆਂ ਅਤੇ ਮਿਡ ਡੇ ਮੀਲ ਮੁਹੱਈਆ ਕਰਵਾ ਰਹੀ ਹੈ।ਸਕੂਲ ਆਫ਼ ਐਮੀਨੈਂਸ ਵਿੱਚ ਸਮਾਰਟ ਬੋਰਡ ਵੀ ਦਿੱਤੇ ਜਾ ਰਹੇ ਹਨ।ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਤੋਂ ਸਿਖਲਾਈ ਦੇ ਰਹੀ ਹੈ।
ਇਸ ਮੌਕੇ ਸਮਾਜ ਸੇਵਕ ਰਿਤੇਸ਼ ਸ਼ਰਮਾ, ਕੋਆਰਡੀਨੇਟਰ ਗੁਰਪ੍ਰੀਤ ਕਟਾਰੀਆ, ਵਾਰਡ ਨੰਬਰ 7 ਦੇ ਕੌਂਸਲਰ ਬੌਬੀ ਹੰਸ, ਵਾਰਡ ਨੰਬਰ 6 ਦੇ ਇੰਚਾਰਜ਼ ਅੰਕੁਰ ਗੁਪਤਾ, ਸਾਹਿਲ ਸਾਗਰ, ਬਲਵਿੰਦਰ ਕਾਲਾ, ਸਕੂਲ ਹੈਡ ਮਾਸਟਰ ਹਰਦਿਆਲ ਸਿੰਘ, ਪ੍ਰਿੰਸੀਪਲ ਅੰਨੂ ਬੇਦੀ, ਸਕੂਲ ਪ੍ਰਬੰਧਨ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਮੌਜ਼ੂਦ ਸਨ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …