Thursday, July 3, 2025
Breaking News

ਚਾਰੇ ਅਕਾਲੀ ਉਮੀਦਵਾਰਾਂ ਨੇ ਨਾਮਜਦਗੀ ਪਰਚੇ ਕੀਤੇ ਦਾਖਿਲ- ਜੀ.ਕੇ ਵਲੋਂ ਜਿੱਤ ਦਾ ਦਾਅਵਾ

PPN2101201505
ਨਵੀਂ ਦਿੱਲੀ, 21 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਵਿਧਾਨ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਨਾਲ ਗਠਬੰਧਨ ਦੇ ਅਧਾਰ ਤੇ ਚਾਰ ਸੀਟਾਂ ਤੇ ਚੋਣਾਂ ਲੜ ਰਹੇ ਅਕਾਲੀ ਉਮੀਦਵਾਰਾਂ ਨੇ ਅੱਜ ਆਪਣੇ ਨਾਮਜਦਗੀ ਪੱਤਰ ਦਾਖਿਲ ਕੀਤੇ। ਅਕਾਲੀ ਦਲ ਦੇ ਚੋਣ ਨਿਸ਼ਾਨ ਤਕੜੀ ਤੇ ਚੋਣ ਲੜ ਰਹੇ ਰਾਜੌਰੀ ਗਾਰਡਨ ਸੀਟ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਅਤੇ ਭਾਜਪਾ ਦੇ ਚੋਣ ਨਿਸ਼ਾਨ ਕਮਲ ਤੇ ਹਰੀ ਨਗਰ ਸੀਟ ਤੋਂ ਉਮੀਦਵਾਰ ਅਵਤਾਰ ਸਿੰਘ ਹਿੱਤ ਨੇ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ ਤੇ ਪ੍ਰਭਾਰੀ ਬਲਵੰਤ ਸਿੰਘ ਰਾਮੂਾਵਾਲੀਆ ਦੀ ਮੌਜੁਦਗੀ ‘ਚ ਰਾਮਪੁਰਾ ਡੀ.ਸੀ. ਦਫ਼ਤਰ ਵਿਖੇ ਨਾਮਜਦਗੀ ਪਰਚੇ ਦਾਖਿਲ ਕੀਤੇ।ਕਾਲਕਾ ਜੀ ਹਲਕੇ ਤੋਂ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਹਰਮੀਤ ਸਿੰਘ ਕਾਲਕਾ ਨੇ ਸਾਕੇਤ ਡੀ.ਸੀ. ਦਫ਼ਤਰ ਅਤੇ ਸ਼ਾਹਦਰਾ ਤੋਂ ਜਤਿੰਦਰ ਸਿੰਘ ਸ਼ੰਟੀ ਨੇ ਲਕਸ਼ਮੀ ਨਗਰ ਵਿਖੇ ਆਪਣੇ ਨਾਮਜਦਗੀ ਪਰਚੇ ਦਾਖਿਲ ਕੀਤੇ।ਇਸ ਤੋਂ ਪਹਿਲੇ ਚਾਰੋ ਉਮੀਦਵਾਰਾਂ ਵੱਲੋਂ ਆਪਣੇ ਹਿਮਾਇਤੀਆਂ ਦੇ ਨਾਲ ਰਲ ਕੇ ਆਪਣੇ ਹਲਕੇ ਤੋਂ ਰੋਡ ਸ਼ੋ ਵੀ ਕਢਿਆ ਗਿਆ।
ਜੀ.ਕੇ. ਨੇ ਪਾਰਟੀ ਦੇ ਚਾਰੋ ਉਮੀਦਵਾਰਾਂ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਦਿੱਲੀ ‘ਚ ਕਿਰਣ ਬੇਦੀ ਦੀ ਅਗੁਵਾਈ ਹੇਠ ਅਕਾਲੀ ਭਾਜਪਾ ਸਰਕਾਰ ਬਨਣ ਦੀ ਵੀ ਗੱਲ ਆਖੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ 7 ਮਹੀਨਿਆ ਦੌਰਾਨ ਦੇਸ਼ ਦੇ ਅਰਥਚਾਰੇ ਦੀ ਮਜਬੂਤੀ ਅਤੇ ਲੋਕ ਭਲਾਈ ਦੇ ਕੀਤੇ ਗਏ ਕਾਰਜਾਂ ਦਾ ਵੀ ਫਾਇਦਾ ਅਕਾਲੀ ਉਮੀਦਵਾਰਾਂ ਨੂੰ ਮਿਲਣ ਦੀ ਜੀ.ਕੇ. ਨੇ ਗੱਲ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਜਨਤਾ ਨੇ 7 ਫਰਵਰੀ ਨੂੰ ਇਸ ਗੱਲ ਦੀ ਚੋਣ ਕਰਨੀ ਹੈ ਕਿ ਉਸ ਨੂੰ ਕੰਮ ਕਰਨ ਵਾਲੀ ਸਰਕਾਰ ਚਾਹੀਦੀ ਹੈ ਜਾਂ ਗੱਲ-ਗੱਲ ਤੇ ਨੌਟੰਕੀ ਕਰਨ ਵਾਲੇ ਕਲਾਕਾਰ ਚਾਹੀਦੇ ਹਨ। ਇਸ ਮੌਕੇ ਤਿਲਕ ਨਗਰ ਤੋਂ ਭਾਜਪਾ ਦੇ ਉਮੀਦਵਾਰ ਰਾਜੀਵ ਬੱਬਰ, ਅਕਾਲੀ ਨਿਗਮ ਪਾਰਸ਼ਦ ਸਤਵਿੰਦਰ ਕੌਰ ਸਿਰਸਾ, ਯੂਥ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਅੋਲਖ, ਸਕੱਤਰ ਜਨਰਲ ਜਸਪ੍ਰੀਤ ਸਿੰਘ ਵਿੱਕੀ ਮਾਨ, ਭਾਜਪਾ ਆਗੂ ਸਤਨਰਾਇਣ ਢੰਗ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਾਣਾ, ਚਮਨ ਸਿੰਘ, ਹਰਜਿੰਦਰ ਸਿੰਘ, ਜੀਤ ਸਿੰਘ, ਕੁਲਦੀਪ ਸਿੰਘ ਸਾਹਨੀ, ਅਕਾਲੀ ਆਗੂ ਜਗਦੀਪ ਸਿੰਘ ਕਾਹਲੋ ਤੇ ਹਰਜੀਤ ਸਿੰਘ ਬੇਦੀ ਸਣੇ ਸੈਕੜੇ ਸਮਰਥਕ  ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply