ਨਵੀਂ ਦਿੱਲੀ, 21 ਜਨਵਰੀ (ਅੰਮ੍ਰਿਤ ਲਾਲ ਮੰਨਣ) – ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਅੋਲਖ ਵੱਲੋਂ ਰਾਜੌਰੀ ਗਾਰਡਨ ਹਲਕੇ ਤੋਂ ਹਰਮਨਪ੍ਰੀਤ ਸਿੰਘ ਜੌਲੀ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਗਿਆ ਹੈ।ਸੈਕੜੇ ਨੌਜਵਾਨਾਂ ਦੀ ਮੌਜੂਦਗੀ ‘ਚ ਜੌਲੀ ਨੂੰ ਸੇਵਾ ਸੌਂਪਦੇ ਹੋਏ ਸਿਰਸਾ ਅਤੇ ਅੋਲਖ ਨੇ ਅਕਾਲੀ ਦਲ ਦੇ ਜਥੇਬੰਦਕ ਢਾਚੇ ਨੂੰ ਰਾਜੌਰੀ ਹਲਕੇ ‘ਚ ਹੋਰ ਮਜਬੂਤੀ ਮਿਲਣ ਦਾ ਵੀ ਦਾਅਵਾ ਕੀਤਾ। ਇਸ ਮੌਕੇ ਸੈਕੜੇ ਨੌਜਵਾਨਾ ਨੇ ਯੂਥ ਅਕਾਲੀ ਦਲ ‘ਚ ਸ਼ਮੁਲੀਅਤ ਕਰਕੇ ਇਸ ਹਲਕੇ ਤੋਂ ਸਿਰਸਾ ਨੂੰ ਵੱਡੇ ਫਰਕ ਨਾਲ ਵਿਧਾਇਕ ਬਨਾਉਣ ਦਾ ਦਾਅਵਾ ਕਰਦੇ ਹੋਏ ਵਿਰੋਧੀ ਉਮੀਦਵਾਰਾਂ ਦੀ ਜਮਾਨਤਾਂ ਜਬਤ ਕਰਵਾਉਣ ਦੀ ਵੀ ਗੱਲ ਕਹੀਂ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …