ਹੁਸ਼ਿਆਰਪੁਰ, 24 ਜਨਵਰੀ (ਸਤਵਿੰਦਰ ਸਿੰਘ) – ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਵਲੋ ਨਲੋਈਆ ਚੌਕ ਹੁਸ਼ਿਆਰਪੁਰ ਵਿਚ ਆਪਣੀ ਕੋਠੀ ਦਾ ਮਹੂਰਤ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ।ਇਸ ਮੌਕੇ ਕੇ ਬੋਲਦਿਆਂ ਸ਼੍ਰੀ ਸਾਂਪਲਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਅਤੇ ਹੁਸ਼ਿਆਰਪੁਰ ਦੇ ਲੋਕਾਂ ਦੇ ਸਹਿਯੋਗ ਸਦਕਾ ਮੈ ਇਸ ਮੁਕਾਮ ਤੇ ਪਹੁੰਚਿਆਂ ਹਾਂ ਤੇ ਹੁਣ ਮੈ ਜਿਆਦਾ ਸਮਾਂ ਹੁਸ਼ਿਆਰਪੁਰ ਦੇ ਲੋਕਾਂ ਵਿੱਚ ਰਹਾਂਗਾ ਤੇ ਸ਼ਹਿਰ ਵਾਸੀਆਂ ਦੀ ਸੇਵਾ ਕਰਾਂਗਾ।ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ।ਦਸ਼ਮੇਸ਼ ਸੁਸਾਇਟੀ ਵਲੋ ਵਿਜੇ ਸਾਂਪਲਾ ਨੂੰ ਸਨਮਾਨ ਚਿੰਨ ਵੀ ਦਿੱਤਾ।ਇਸ ਮੌਕੇ ਤੇ ਸਮੂਹ ਪੱਤਰਕਾਰ ਸੰਘ ਵਲੋ ਸ਼੍ਰੀ ਵਿਜੇ ਸਾਂਪਲਾ ਨੂੰ ਗੂਲਦਸਤਾ ਭੇਟ ਕਰਕੇ ਵਧਾਈਆ ਦਿੱਤੀਆਾਂ।ਇਸ ਮੌਕੇ ੇ ਵੀਨੀਤ ਜੋਸ਼ੀ ਮੀਡੀਆ ਐਡਵਾਇਜਰ ਪੰਜਾਬ, ਸ੍ਰੀ ਰਾਜੇਸ਼ ਬਾਘਾ ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀਆਂ ਸ੍ਰੀ ਤੀਕਸ਼ਨ ਸੂਦ, ਸਾਹਿਲ ਸਾਂਪਲਾ, ਦੀਵਾਨ ਅਮਿਤ ਅਰੋੜਾ, ਸੰਜੀਵ ਤਲਵਾਰ, ਕਮਲਜੀਤ ਸੇਤਿਆ, ਵਿਜੇ ਅਗਰਵਾਲ, ਗੋਪੀ ਚੰਦ ਕਪੂਰ, ਮਨਜੀਤ ਬਾਲੀ, ਡਾ. ਐਸ ਕੇ ਅਜਾਦ, ਤਿਲਕ ਰਾਜ ਚੌਹਾਨ, ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਸਾਰੇ ਵਿਧਾਨ ਸਭਾ ਹਲਕਿਆਂ ‘ਚੋਂ ਵੱਡੀ ਗਿਣਤੀ ਵਿਚ ਭਾਜਪਾ ਤੇ ਅਕਾਲੀ ਆਗੂ ਅਤੇ ਸਮੂਹ ਪੱਤਰਕਾਰ ਸੰਘ ਦੇ ਮੈਬਰ ਸ਼ਾਮਿਲ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …