ਨਵੀਂ ਦਿੱਲੀ, 25 ਮਾਰਚ (ਅੰਮ੍ਰਿਤ ਲਾਲ ਮੰਨਣ)- ਗੁਰੂ ਗੋਬਿੰਦ ਸਿੰਘ ਕਾਲਜ ਪ੍ਰੀਤਮਪੂਰਾ ਜੋ ਕਿ ਕੰਮਕਾਜੀ ਬੀਬੀਆਂ ਨੂੰ ਉੱਚ ਪੱਧਰੀ ਸਿੱਖਿਆ ਮੁਹਇਆ ਕਰਾਉਣ ਲਈ ਨੋਨ ਕਾਲਜੀਏਟ ਵੁਮੈਨ ਸਿੱਖਿਆ ਬੋਰਡ ਦਿੱਲੀ ਦੇ ਸਹਿਯੋਗ ਨਾਲ ਨੋਨ ਕਾਲਜੀਏਟ ਕੇਂਦਰ ਚਲਾ ਰਿਹਾ ਹੈ, ‘ਚ ਸਲਾਨਾ ਪ੍ਰੋਗਰਾਮ ਦੌਰਾਨ ਅਕਾਲੀ ਦਲ ਦੀ ਪੰਜਾਬੀ ਬਾਗ ਤੋਂ ਨਿਗਮ ਪਾਰਸ਼ਦ ਬੀਬੀ ਸਤਵਿੰਦਰ ਕੌਰ ਸਿਰਸਾ ਨੇ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰਦੇ ਹੋਏ ਬੱੱਚੀਆਂ ਨੂੰ ਅੱਜ ਦੇ ਸਮਾਜ ਵਿਚ ਸਿੱਖਿਆ ਦੀ ਲੋੜ ਤੋਂ ਜਾਣੂੰ ਕਰਵਾਇਆ। ਬੀਬੀ ਸਿਰਸਾ ਨੇ ਇਸ ਮੌਕੇ ਸਮਾਜਿਕ ਮਾਹੌਲ ਵਿਚ ਸਿੱਖਿਆ ਦੇ ਬਲ ਤੇ ਹੀ ਅੱਗੇ ਵੱਧਦੇ ਹੋਏ ਦੇਸ਼ ਕੌਮ ਵਾਸਤੇ ਕੰਮ ਕਰਨ ਦਾ ਸੰਦੇਸ਼ ਵੀ ਦਿੱਤਾ।ਕਾਲਜ ਦੇ ਪ੍ਰਿੰਸੀਪਲ ਜਤਿੰਦਰਬੀਰ ਸਿੰਘ ਅਤੇ ਇੰਚਾਰਜ ਡਾ. ਕੰਵਲਜੀਤ ਕੌਰ ਦੀ ਮੌਜੂਦਗੀ ਵਿਚ ਬੀਬੀ ਸਿਰਸਾ ਨੇ ਜੇਤੂ ਬੱਚੀਆਂ ਨੂੰ ਅਵਾਰਡ ਦੇ ਕੇ ਵੀ ਸਨਮਾਨਿਤ ਕੀਤਾ। ਪ੍ਰਿੰਸੀਪਲ ਨੇ ਇਸ ਮੌਕੇ ਕਾਲਜ ਵਲੋਂ ਨੋਨ ਕਾਲਜੀਏਟ ਕੇਂਦਰ ਦੇ ਤੋਰ ਤੇ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …