ਨਵੀਂ ਦਿੱਲੀ, 11 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਚੋਣ 27 ਫਰਵਰੀ 2015 ਨੂੰ ਦਿੱਲੀ ਕਮੇਟੀ ਦੇ ਮੈਂਬਰਾਂ ਵੱਲੋਂ ਜਨਰਲ ਹਾਊਸ ਵਿੱਚ ਕੀਤੀ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ ਨੇ ਕਿਹਾ ਅੱਜ ਅੰਤ੍ਰਿੰਗ ਬੋਰਡ ਦੀ ਹੋਈ ਮੀਟਿੰਗ ਦੌਰਾਨ ਇਹ ਅਹਿਮ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਲੰਗਰ ਹਾਲ ਦਾ ਨਾਮ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ – ਰੰਗਰੇਟਾ ਗੁਰੂ ਕਾ ਬੇਟਾ) ਰੱਖਣ ਦੇ ਦਿੱਤੇ ਗਏ ਸੁਝਾਅ ਬਾਰੇ ਭੇਜੀ ਗਈ ਪੱਤ੍ਰਿਕਾ ਨੂੰ ਵੀ ਅੰਤ੍ਰਿੰਗ ਬੋਰਡ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। 26 ਫਰਵਰੀ 2015 ਨੂੰ ਖਤਮ ਹੋ ਰਹੇ ਅੰਤ੍ਰਿੰਗ ਬੋਰਡ ਦੇ 2 ਸਾਲ ਦੇ ਕਾਰਜਕਾਲ ਦੇ ਆਧਾਰ ‘ਤੇ ਪਹਿਲੀ ਵਾਰ ਸਮੇਂ ਸਿਰ ਅੰਤ੍ਰਿੰਗ ਬੋਰਡ ਦੀਆਂ ਚੌਣਾਂ ਹੋਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਨੇ ਪਿਛਲੀਆਂ ਕਮੇਟੀਆਂ ਵੱਲੋਂ ਇਨ੍ਹਾਂ ਚੋਣਾਂ ਨੂੰ ਲਟਕਾਉਣ ਦੇ ਹੱਥਕੰਡੇ ਮੌਜ਼ੂਦਾ ਕਮੇਟੀ ਵੱਲੋਂ ਨਾ ਅਪਣਾਏ ਜਾਣ ਦੀ ਵੀ ਗੱਲ ਕਹੀ। ਇਨ੍ਹਾਂ ਚੋਣਾਂ ਵਿੱਚ ਪ+ਧਾਨ, ਸੀਨੀਅਰ ਮੀਤ ਪ+ਧਾਨ, ਜੂਨੀਅਰ ਮੀਤ ਪ+ਧਾਨ, ਜਨਰਲ ਸਕੱਤਰ, ਜਾਇੰਟ ਸਕੱਤਰ ਸਣੇ 10 ਮੈਂਬਰਾਂ ਦੀ ਦੀ ਚੋਣ ਮੌਜ਼ੂਦ 51 ਕਮੇਟੀ ਮੈਂਬਰਾਂ ਦੇ ਜਨਰਲ ਹਾਊਸ ਵੱਲੋਂ ਕੀਤੇ ਜਾਣ ਦਾ ਦਿੱਲੀ ਗੁਰਦੁਆਰਾ ਐਕਟ ਅਨੁਸਾਰ ਚਲਣ ਹੈ। ਇਸ ਵੇਲੇ ਸ਼ਾਮ ਨਗਰ ਤੋਂ ਮੈਂਬਰ ਸਤਨਾਮ ਸਿੰਘ ਔਲਖ ਦੇ ਅਕਾਲ ਚਲਾਣੇ ਉਪਰੰਤ ਕਮੇਟੀ ਦੇ 50 ਮੈਂਬਰ ਹਨ, ਜਿਸ ਵਿੱਚ ਸ਼+ੋਮਣੀ ਅਕਾਲੀ ਦਲ ਦੇ ਕੋਲ ਦੋ ਤਿਹਾਈ ਤੋਂ ਵੀ ਵੱਧ ਤਕਰੀਬਨ 39 ਮੈਂਬਰ ਆਪਣੇ ਦਲ ਦੇ ਹਨ।
Check Also
ਨਿਊ ਜਰਸੀ-ਇੰਡੀਆ ਕਮਿਸ਼ਨ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਸੰਯੁਕਤ ਰਾਜ ਅਮਰੀਕਾ ਤੋਂ ਨਿਊ ਜਰਸੀ-ਇੰਡੀਆ ਕਮਿਸ਼ਨ ਦੇ …