
ਫਾਜਿਲਕਾ, 28 ਮਾਰਚ (ਵਿਨੀਤ ਅਰੋੜਾ): ਪੰਜਾਬ ਨੰਬਰਦਾਰ ਯੂਨੀਅਨ ਵਲੋਂ ਫਾਜ਼ਿਲਕਾ ਵਿਖੇ ਰਾਜ ਪੱਧਰੀ ਸਥਾਪਨਾ ਦਿਵਸ ਨਵੀਂ ਦਾਣਾ ਮੰਡੀ ਵਿਖੇ ਮਨਾਇਆ ਗਿਆ। ਇਸ ਮੌਕੇ ਏਡੀਸੀ (ਡੀ) ਅਮਿਤ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੂਬਾ ਪੱਧਰੀ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਤਰਲੋਚਨ ਸਿੰਘ ਮਾਨ ਨੇ ਕੀਤੀ। ਪ੍ਰੋਗਰਾਮ ਵਿਚ ਨੰਬਰਦਾਰ ਯੂਨੀਅਨ ਦੇ ਪੰਜਾਬ ਪ੍ਰਧਾਨ ਤਰਲੋਚਨ ਸਿੰਘ ਮਾਨ ਨੇ ਝੰਡਾ ਲਹਿਰਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਆਪਣੇ ਸੰਬੋਧਨ ਵਿਚ ਪੰਜਾਬ ਪ੍ਰਧਾਨ ਸ. ਮਾਨ ਨੇ ਨੰਬਰਦਾਰਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਦਾ ਸੱਦਾ ਦਿਤਾ। ਉਨਾਂ ਕਿਹਾ ਕਿ ਨੰਬਰਦਾਰਾਂ ਦੀ ਨਿਯੁਕਤੀ ਪਿਤਾ ਪੁਰਖੀ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਨੰਬਰਦਾਰੀ ਪ੍ਰਥਾ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੈ। ਜਿਸ ਨੂੰ ਚਾਲੂ ਰੱਖਿਆ ਜਾਣਾ ਚਾਹੀਦਾ ਹੈ ਤੇ ਨੰਬਰਦਾਰਾਂ ਦਾ ਮਾਣ ਭੱਤਾ ਇਕ ਹਜ਼ਾਰ ਰੁਪਏ ਤੋਂ 25 ਸੋ ਰੁਪਏ ਹੋਣਾ ਚਾਹੀਦਾ ਹੈ। ਹਰ ਤਹਿਸੀਲ ਪੱਧਰੀ ਦਫਤਰ ਵਿਚ ਨੰਬਰਦਾਰਾਂ ਲਈ ਵੱਖਰੇ ਤੌਰ ਤੇ ਦਫਤਰ ਅਲਾਟ ਹੋਣਾ ਚਾਹੀਦਾ ਹੈ ਤੇ ਬੱਸ ਕਿਰਾਇਆ ਪੂਰੀ ਤਰਾਂ ਨਾਲ ਮੁਆਫ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਦੀ ਕਿਰਸਾਨੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਉਨਾਂ ਦੇ ਬਣਦੇ ਹੱਕ ਨਹੀਂ ਦਿਤੇ ਜਾ ਰਹੇ। ਪੰਜਾਬ ਦੇ ਪਾਣੀਆਂ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਦੇ 1000 ਕਿਊਸਕ ਪਾਣੀ ਤੇ ਪੰਜਾਬ ਦੇ ਕਿਸਾਨਾਂ ਦਾ ਹੱਕ ਹੈ ਪਰ ਉਨਾਂ ਨੂੰ ਪਾਣੀ ਬਹੁਤ ਘੱਟ ਮਿਲ ਰਿਹਾ ਹੈ। ਉਨਾਂ ਕਿਹਾ ਕਿ ਨਹਿਰਾਂ ਤੇ ਟੇਲਾਂ ਦੀ ਸਫਾਈ ਨਾ ਹੋਣਾ ਵੀ ਬਹੁਤ ਵੱਡਾ ਚਿੰਤਾ ਦਾ ਕਾਰਨ ਹੈ, ਉਨਾਂ ਨਹਿਰਾਂ ਦੀ ਸਫਾਈ ਕਰਵਾਏ ਜਾਣ ਤੇ ਵੀ ਜ਼ੋਰ ਦਿਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਏਡੀਸੀ (ਡੀ) ਅਮਿਤ ਕੁਮਾਰ ਨੇ ਯੂਨੀਅਨ ਨੂੰ ਆਪਣੇ ਹੋਰਨਾਂ ਪ੍ਰੋਗਰਾਮਾਂ ਵਿਚ ਵੋਟ ਪ੍ਰਤੀ ਵੀ ਜਾਗਰੂਕਤਾ ਫੈਲਾਉਣ ਤੇ ਜੋਰ ਦਿਤਾ। ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਸਨਅਤਕਾਰ ਸੁਰਿੰਦਰ ਆਹੂਜਾ, ਬੀਬੀ ਪਰਮਜੀਤ ਕੌਰ ਫਿਰੋਜ਼ਪੁਰ, ਬਲਦੇਵ ਸਿੰਘ ਕਪੂਰਥਲਾ, ਪੂਰਨ ਸਿੰਘ, ਸੁਰਜੀਤ ਸਿੰਘ, ਹਰਮਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨੈਬ ਸਿੰਘ, ਰਾਮ ਸਿੰਘ, ਸਤਨਾਮ ਸਿੰਘ ਫਤਿਹਗੜ ਸਾਹਿਬ, ਤਰਲੋਚਨ ਸਿੰਘ, ਕੁਲਜੀਤ ਸਿੰਘ, ਜਗਜੀਤ ਸਿੰਘ, ਸੁਖਰਾਜ ਸਿੰਘ, ਜਰੈਨਲ ਸਿੰਘ ਮੁਹਾਲੀ, ਨੈਬ ਸਿੰਘ ਫਰੀਦਕੋਟ, ਸੇਵਾ ਸਿੰਘ, ਜੰਗ ਸਿੰਘ ਪਟਿਆਲਾ ਤੇ ਤੋਤਾ ਰਾਮ ਅਰਨੀਵਾਲਾ ਤੋਂ ਇਲਾਵਾ ਹੋਰ ਪੰਜਾਬ ਦੇ ਵੱਖ-ਵੱਖ ਇਲਾਕਿਆ ਤੋਂ ਨੰਬਰਦਾਰ ਹਾਜ਼ਰ ਹੋਏ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media