ਕਈ ਪਿੰਡਾਂ ਵਿਚ ਇਕ ਹਜਾਰ ਲੜਕੀਆਂ ਪਿੱਛੇ 2750 ਲੜਕੀਆਂ
ਫਾਜ਼ਿਲਕਾ, 28 ਮਾਰਚ(ਵਿਨੀਤ ਅਰੋੜਾ) – ਹਰੇਕ ਬੱਚਾ ਆਪਣੀ ਕਿਸਮਤ ਲੈਕੇ ਆਉਂਦਾ ਹੈ। ਜਿਸ ਵਿਚ ਲੜਕੀਆਂ ਵੀ ਆਪਣੀ ਕਿਸਮਤ ਦੀਆਂ ਖੁੱਦ ਸਿਰਜਕ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਏਡੀਸੀ ਚਰਨਦੇਵ ਸਿੰਘ ਮਾਨ ਨੇ ਇੱਥੇ ਸਿਹਤ ਵਿਭਾਗ ਵਲੋਂ ਕਰਵਾਏ ਗਏ ਜ਼ਿਲਾ ਪੱਧਰੀ ਬੇਟੀ ਬਚਾਉ ਸੈਮੀਨਾਰ ਵਿਚ ਕੀਤਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਿਵਲ ਸਰਜਨ ਡਾ. ਬਲਦੇਵ ਰਾਜ ਵਲੋਂ ਕੀਤੀ ਗਈ। ਇਸ ਪ੍ਰੋਗਰਾਮ ਵਿਚ ਜ਼ਿਲੇ ਦੀਆਂ ਜਿਆਦਾ ਲਿੰਗ ਅਨੁਪਾਤ ਵਾਲੀਆਂ ਪੰਚਾਇਤਾਂ ਨੂੰ ਸਨਮਾਨਤ ਕੀਤਾ ਗਿਆ। ਇਸ ਸੈਮੀਨਾਰ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ। ਸੈਮੀਨਾਰ ਦੌਰਾਨ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਬਾਹਵਵਾਲਾ ਦੇ ਐਸਐਮਓ ਡਾ. ਜਗਦੀਸ਼ ਚੰਦਰ ਟੱਕਰ ਨੇ ਮੈਡੀਕਲ ਲਾਈਨ ਵਿਚ ਆਈ ਆਧੁਨਿਕ ਮਸ਼ੀਨਾਂ ਦੇ ਇਲਾਵਾ ਲੜਕੀਆਂ ਨੂੰ ਮਿਲਣ ਵਾਲੀ ਸਰਕਾਰੀ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ। ਐਮਆਰ ਕਾਲਜ ਦੀ ਸਾਬਕਾ ਪ੍ਰਿੰਸੀਪਲ ਸਰਿਤਾ ਸ਼ਰਮਾ ਨੇ ਸਮਾਜਿਕ ਪੱਧਰ ਤੇ ਲੜਕੀਆਂ ਤੇ ਹੋ ਰਹੇ ਅੱਤਿਆਚਾਰਾਂ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਜਦੋਂ ਤੱਕ ਲੜਕੀਆਂ ਦੇ ਬਾਰੇ ਸਾਡਾ ਨਜ਼ਰੀਆਂ ਨਹੀਂ ਬਦਲਦਾ ਉਨਾਂ ਕਿਹਾ ਕਿ ਸਾਡਾ ਸਮਾਜ ਇਸ ਵੇਲੇ ਨਹੀਂ ਬਦਲ ਰਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਐਡਵੋਕੇਟ ਰਾਜੇਸ ਕਸਰੀਜਾ, ਸਿਵਲ ਹਸਪਤਾਲ ਵਿਚ ਤੈਨਾਤ ਰੋਗ ਵਿਸ਼ੇਸ਼ ਡਾ. ਅਕਿੰਤਾ, ਸਹਾਇਕ ਸਿਵਲ ਸਰਜਨ ਡਾ. ਦਵਿੰਦਰ ਭੁੱਕਲ, ਜ਼ਿਲਾ ਸਿਹਤ ਅਧਿਕਾਰੀ ਡਾ. ਐਸਕੇ ਪ੍ਰਣਾਮੀ, ਰਾਜ ਕਿਸ਼ੋਰ ਕਾਲੜਾ, ਹਰਸ਼ਰਨ ਸਿੰਘ ਬੇਦੀ, ਐਸਐਮਓ ਡਾ. ਰਾਜੇਸ਼ ਸ਼ਰਮਾ, ਡਾ. ਐਸਪੀ ਗਰਗ, ਡਾ. ਸੰਦੀਪ ਗਿਲਹੋਤਰਾ, ਡਾ. ਜਗਦੀਸ਼ ਟੱਕਰ, ਬੀਈਈ ਸੁਸੀਲ ਕੁਮਾਰ, ਦਿਵੇਸ਼ ਕੁਮਾਰ, ਸੁਨੀਲ ਟੰਡਨ, ਸੁਖਵਿੰਦਰ ਕੌਰ, ਮਨਵੀਰ ਸਿੰਘ, ਐਸਆਈ ਸੁਰਿੰਦਰ ਮੱਕੜ, ਰਾਜ ਕੁਮਾਰ, ਸੁਮਨ ਕੁਮਾਰ, ਰਵਿੰਦਰ ਸ਼ਰਮਾ ਤੋਂ ਇਲਾਵਾ ਹੋਰ ਵੀ ਹਾਜਰ ਸਨ।
ਇੱਥੇ ਹੈ ਸਭ ਤੋਂ ਜਿਆਦਾ ਲੜਕੀਆਂ ਦੀ ਗਿਣਤੀ
ਡੱਬਵਾਲਾ ਕਲਾਂ ਦੇ ਪਿੰਡ ਗੁਲਾਮ ਵਿਚ ਇਕ ਹਜ਼ਾਰ ਲੜਕਿਆਂ ਦੇ ਪਿੱਛੇ ਲੜਕੀਆਂ ਦੀ ਸੰਖਿਆ 2750 ਹੈ। ਇਸ ਤਰਾਂ ਹੀ ਪਿੰਡ ਰਾਜਪੁਰਾ ਵਿਚ 1867 ਪਿੰਡ ਬਾਰੇਕਾਂ ਵਿਚ 1625 ਅਤੇ ਪਿੰਡ ਹਲੀਮਵਾਲਾ ਵਿਚ 1270 ਲੜਕੀਆਂ ਹਨ। ਇਸ ਮੌਕੇ ਇਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਨਮਾਨਤ ਕੀਤਾ ਗਿਆ ਹੈ।