ਬਟਾਲਾ, 13 ਫਰਵਰੀ (ਨਰਿੰਦਰ ਬਰਨਾਲ) – ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਪਿੰਡ ਕਾਲਾ ਗੁਰਾਇਆ ਵਿਖੇ ਗੁਰਪ੍ਰੀਤ ਸਿੰਘ ਖਾਸਾਂਵਾਲ ਦੀ ਪ੍ਰਧਾਨਗੀ ਵਿਚ ਹੋਈ। ਇਸ ਮੀਟਿੰਗ ਵਿਚ ਉਚੇਚੇ ਤਰ ਤੇ ਪਹੁੰਚੇ, ਜ਼ਿਲਾ ਜਰਨਲ ਸਕੱਤਰ ਸੁਖਦੇਵ ਸਿੰਘ ਭੋਜਰਾਜ ਨੇ ਇਲਾਕੇ ਦੇ ਕਿਸਾਨਾਂ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਵੀਰੋਂ ਹੁਣ ਤਾਂ ਜਾਗ ਜਾਓ, ਜੇ ਹੁਣ ਨਾ ਜਾਗੇ, ਤਾਂ ਬਹੁਤ ਦੇਰ ਹੋ ਜਾਵੇਗੀ। ਕਿਉਂਕਿ ਕੇਂਦਰ ਸਰਕਾਰ ਤੁਹਾਡੀ ਕਣਕ ‘ਤੇ ਝੋਨਾ ਖ੍ਰੀਦਨ ਤੋਂ ਭੱਜ ਰਹੀ ਹੈ ਅਤੇ ਸੂਬਾ ਸਰਕਾਰ ਨੇ ਵੀ ਹੁਣ ਤੱਕ ਕਣਕ ਦੀ ਖ੍ਰੀਦ ਦੇ ਕੋਈ ਪ੍ਰਬੰਧ ਨਹੀਂ ਕੀਤੇ। ਕਿਸਾਨਾ ਕੋਲੋਂ ਸਸਤੇ ਭਾਅ ‘ਤੇ ਜਮੀਨਾ ਖ੍ਰੀਦ ਕੇ ਕਾਰਪੋਰੇਟ ਅਦਾਰਿਆਂ ਵੀ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆ ਹਨ। ਇਸ ਮੌਕੇ ਭੋਜਰਾਜ ਨੇ ਅੱਗੇ ਕਿਹਾ ਕਿ ਖਾਦ ਦਾ ਬਹਾਨਾ ਬਣਾ ਕੇ ਵਪਾਰੀ ਵਰਗ ਨੇ ਕਿਾਸਾਨਾ ਨੂੰ ਮਹਿੰਗੇ ਭਾਅ ਖਾਦ ਵੇਚੀ ਅਤੇ ਸਰਕਾਰ ਸੁਸਤ ਰਹੀ ਤੇ ਬਾਸਮਤੀ ‘ਤੇ ਗੰਨੇ ਦੇ ਕਿਸਾਨਾ ਨੂੰ ਪੈਸੇ ਨਹੀਂ ਮਿਲ ਰਹੇ। ਉਨਾਂ ਕਿਹਾ ਕਿਸਾਨ ਵੀਰੋ ਆਪਣਾ ਹੱਕ ਲੈਣ ਲਈ ਆਪਣੀ ਤਾਕਤ ਦਾ ਇਸਤੇਮਾਲ ਕਰੋ ਨਹੀਂ, ਤਾਂ ਕਿਸਾਨੀ ਕਿੱਤਾ ਤਬਾਹੀ ਦੇ ਕੰਢੇ ਖੜਾ ਹੈ। ਇਸ ਮੌਕੇ ਸੂਬੇਦਾਰ ਗਰਨਾਮ ਸਿੰਘ ਨਾਮਧਾਰੀ, ਦਰਸ਼ਨ ਸਿੰਘ ਭੰਬੋਈ, ਸਵਿੰਦਰ ਸਿੰਘ ਕਾਲਾ ਗੁਰਦਾੲਆ, ਪਰਮਪਾਲ ਸਿੰਘ, ਰਛਪਾਲ ਸਿੰਘ, ਨਾਨਕ ਸਿੰਘ ਵਿਰਕ, ਤਾਰੂ ਸਿੰਘ, ਕਾਬਲ ਸਿੰਘ ਵਡਾਲਾ ਬਾਂਗਰ, ਗੁਰਦੀਪ ਸਿੰਘ, ਫੌਜੀ ਜੋਗਿੰਦਰ ਸਿੰਘ, ਗਿਆਨ ਸਿੰਘ ਪੰਨੂੰ, ਸਰਪੰਚ ਕੰਵਲ ਸਿੰਘ ਆਦਿ ਕਿਸਾਨ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …