Monday, July 8, 2024

ਮੈਕਸ ਹਸਪਤਾਲ ਲੀਵਰ ਕੈਂਪ- ਪਹਿਲੇ ਦਿਨ ਦੀ ਸ਼ੁਰੂਆਤ

 PPN290310
ਬਠਿੰਡਾ, 29  ਮਾਰਚ (ਜਸਵਿੰਦਰ ਸਿਮਘ ਜੱਸੀ)- ਮੈਕਸ ਸੁਪਰ ਸਪੈਸ਼ਲਿਟੀ (ਐਮਐਸਐਸਐਚ), ਬਠਿੰਡਾ ਵਿਖੇ ਤਿੰਨ ਦਿਨਾਂ ਲੀਵਰ (ਗੈਸਟ੍ਰੋ ) ਕੈਂਪ ਦੀ ਸ਼ੁਰੂਆਤ ਹੋਈ। ਕੈਂਪ ਵਿਚ ਡਾ. ਬੰਸਲ, ਗੈਸਟ੍ਰੋਐਂਟ੍ਰੋਲੌਜਿਸਟ, ਐਮਐਸਐਸਐਚ, ਦੀ ਅਗਵਾਈ ਵਿਚ ਟੀਮ ਵਲੋਂ 142 ਲੋਕਾਂ ਦੀ ਜਾਂਚ ਕੀਤੀ ਗਈ।  ਜਿਗਰ ਰੋਗਾਂ ਦੇ ਬਾਰੇ ਡਾ. ਬੰਸਲ ਨੇ ਕਿਹਾ ਜਿਗਰ ਰੋਗ ਸਿਰਫ਼ ਸ਼ਰਾਬ ਪੀਣ ਨਾਲ ਹੀ ਨਹੀਂ ਹੁੰਦਾ ਸੀ ਸਗੋਂ  ਅੱਜ ਨੌਜਵਾਨ ਅਤੇ ਬੱਚੇ ਵੀ ਵੱਖ- ਵੱਖ ਜੰਕ ਅਤੇ ਕਈ ਤਰਾਂ ਦੇ ਤਰਲ ਪਦਾਰਥਾਂ ਕਾਰਨ ਵੀ ਜਿਗਰ ਦੇ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਉਨਾਂ ਕਿਹਾ ਕਿ ਮੈਕਸ ਹਸਪਤਾਲ ਵਿਚ  ਰੋਜ਼ਾਨਾ ਲਗਭਗ 20-25 ਮਰੀਜ ਜਿਗਰ ਦੇ ਰੋਗਾਂ ਦੀ ਸਮੱਸਿਆ ਵਾਲੇ ਆ ਰਹੇ ਹਨ। ਇਨਾਂ ਵਿਚੋਂ 50 ਫੀਸਦੀ ਤੋਂ ਵੱਧ ਜਵਾਨ ਹਨ ਅਤੇ ਉਨਾਂ ਦੇ ਰੋਗ ਗਲਤ ਜੀਵਨਸ਼ੈਲੀ ਕਾਰਨ ਹਨ। ਫੈਟੀ ਲੀਵਰ, ਹੈਪਟਾਈਟਿਸ ਬੀ/ਸੀ, ਲੀਵਰ ਕੈਂਸਰ ਅੱਜਕਲ ਆਮ ਜਿਗਰ ਰੋਗ ਹੋ ਗਏ ਹਨ ।
ਇਸ ਨਵੇਂ ਕਲੀਨਿਕ ਦੇ ਮਾਧਿਅਮ ਨਾਲ ਅਸੀਂ ਜਿਗਰ ਸਬੰਧੀ ਵੱਖ ਵੱਖ ਰੋਗਾਂ ਦੇ ਬਾਰੇ ਵਿਚ ਜਾਗਰੂਕਤਾ ਦਾ ਪ੍ਰਸਾਰ ਕਰਨ ਵਿਚ  ਕਾਮਯਾਬ ਹੋਵਾਂਗੇ। ਪੇਟ ਅਤੇ ਅੰਤੜੀਆਂ ਤੋਂ ਖੂਨ ਵਹਿਣ ਨਾਲ 85-90 ਫੀਸਦੀ ਮਾਮਲੇ ਜਿਗਰ ਤੋਂ ਮਹੱਤਵਪੂਰਣ ਨਿਊਟ੍ਰੀਐਂਟਸ ਨਾਲ ਲੈ ਕੇ ਜਿਗਰ ਵਿਚ ਚਲੇ ਜਾਂਦੇ ਹਨ, ਜਿਸ ਵਿਚ ਉਹ ਅਜਿਹੇ ਤੱਤਾਂ ਵਿਚ ਬਦਲ ਜਾਂਦੇ ਹਨ, ਜਿਨਾਂ ਦਾ ਇਸਤੇਮਾਲ ਸਰੀਰ ਕਰ ਸਕਦਾ ਹੈ। 100 ਤੋਂ ਵੱਧ ਪ੍ਰਕਾਰ ਦੇ ਜਿਗਰ ਰੋਗਾਂ ਦੀ ਪਹਿਚਾਣ ਹੋ ਚੁੱਕੀ ਹੈ। ਸਭ ਤੋਂ ਵੱਧ ਆਮ ਰੋਗਾਂ ਵਿਚ ਜਿਵੇਂ ਕਿ ਅਲਕੋਹੌਲਿਕ ਲੀਵਰ ਰੋਗ, ਹੈਪਟਾਈਟਿਸ, ਲੀਵਰ ਸਿਰੋਹੋਸਿਸ ਅਤੇ ਹੀਮੋਕ੍ਰੋਮੋਟਿਸਸ। ਕੁਝ ਜਿਗਰ ਰੋਗ ਅਸਥਾਈ ਹੁੰਦੇ ਹਨ ਅਤੇ ਕੁਝ ਸਮੇਂ ਬਾਅਦ ਉਹ ਆਪਣੇ ਆਪ ਹੀ ਖਤਮ ਹੋ ਜਾਂਦੇ ਹਨ ਜਦੋਂ ਕਿ ਕੁਝ ਲੰਬੇ ਸਮੇਂ ਤੱਕ ਚਲਦੇ ਹਨ ਅਤੇ ਗੰਭੀਰ ਰੋਗ ਵੀ ਬਣ ਜਾਂਦੇ ਹਨ। ਇਸ ਮੌਕੇ ਹਰੇਸ਼ ਦਹੀਆਲਾਲ ਤ੍ਰਿਵੇਦੀ, ਜੀ.ਐਮ-ਅਪ੍ਰੇਸ਼ਨ, ਐਮ.ਐਸ.ਐਸ.ਐਚ, ਬਠਿੰਡਾ ਨੇ ਕਿਹਾ ਕਿ ਕਲੀਨਿਕ ਇਕ ਅਜਿਹਾ ਕੇਂਦਰ ਬਣੇਗਾ, ਜਿਸ ਵਿਚ ਵੱਖ ਵੱਖ ਪ੍ਰਕਾਰ ਦੇ ਜਿਗਰ ਰੋਗਾਂ ਨੂੰ ਇਲਾਜ ਮੁਹੱਈਆ ਕੀਤਾ ਜਾਵੇਗਾ।
ਉਨਾਂ ਇਕ ਸਿਹਤਮੰਦ ਲੀਵਰ ਲਈ ਸੁਝਾਅ ਦਿੰਦੇ ਕਿਹਾ ਕਿ ਸਿਹਤ ਵਧਾਊ ਖਾਣਾ ਖਾਓ, ਆਰਗੈਨਿਕ ਹੋ ਜਾਓ, ਭੋਜਨ ਵਿਚ ਪ੍ਰੋਟੀਨ ਦੀ ਮਾਤਰਾ ‘ਤੇ ਨਜ਼ਰ ਰੱਖੋ, ਕਾਰਬੋਹਾਈਡ੍ਰੇਟਸ ਕੈਲੋਰੀਜ਼ ਨੂੰ ਕਾਬੂ ਰੱਖੋ, ਐਂਟੀਬਾਇਓਟਿਕਸ ਅਤੇ ਐਂਟਾਸਿਡਸ ਤੋਂ ਪਰਹੇਜ ਕਰੋ, ਸ਼ਰਾਬ, ਸਿਗਰੇਟ ਅਤੇ ਨਸ਼ਿਆਂ ਤੋਂ ਦੂਰ ਰਹੋ, ਹੈਪਟਾਈਟਿਸ ਲਈ ਵੈਕਸੀਨੇਸ਼ਨ ਕਰਾਓ ਅਤੇ ਭਾਰੀ ਧਾਤੂ ਅਤੇ ਕੀਟਨਾਸ਼ਕਾਂ ਵਾਲੇ ਰਸਾਇਣਾਂ ਤੋਂ ਦੂਰ ਰਹੋ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply