Friday, November 22, 2024

ਪੰਜਾਬ ਐਂਡ ਸਿੰਧ ਬੈਂਕ ਆਰਸੇਟੀ ਵੱਲੋਂ ਡੇਅਰੀ ਫ਼ਾਰਮਿੰਗ ਕੋਰਸ ਦਾ ਸਮਾਪਤੀ ਸਮਾਰੋਹ ਅਯੋਜਿਤ

PPN2102201529
ਮੋਗਾ, 21 ਫਰਵਰੀ (ਕੈਂਥ) ਪੰਜਾਬ ਐਂਡ ਸਿੰਧ ਬੈਂਕ ਆਰਸੇਟੀ ਮੋਗਾ ਵੱਲਂੋਂ ਸ. ਵੀਰਿੰਦਰਜੀਤ ਸਿੰਘ ‘ਵਿਰਕ’  ਜੋਨਲ ਮੈਨੇਜਰ ਫ਼ਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਛੇ ਦਿਨਾਂ ਡੇਅਰੀ ਫ਼ਾਰਮਿੰਗ ਕੋਰਸ ਦੀ ਸਮਾਪਿਤੀ ਹੋਈ।ਇਸ ਵਿੱਚ ਮੋਗੇ ਜ਼ਿਲੇ ਦੇ ਪਿੰਡ ਜੋਗੇਵਾਲਾ ਤੇ ਖੁਖਰਣਾ ਦੇ ਸਿਖਿਆਰਥੀਆਂ ਨੇ ਹਿੱਸਾ ਲਿਆ ਤੇ ਟ੍ਰੇਨਿੰਗ  ਦੌਰਾਨ ਪਸ਼ੂ ਪਾਲਣ ਵਿਭਾਗ, ਮੋਗਾ  ਦੇ ਡਾ. ਹਰਵੀਨ ਕੌਰ, ਡਾ. ਮੀਨਾਕਸ਼ੀ ਗੋਇਲ  ਮਾਹਿਰ ਡਾਕਟਰਾਂ ਨੇ ਭਰਪੂਰ ਜਾਣਕਾਰੀ ਦਿੱਤੀ ।ਟ੍ਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਗੋਪਾਲ ਗਊਸ਼ਾਲਾ ਵੀ ਲਿਜਾਇਆ ਗਿਆ।ਇਸ ਸਮੇ ਆਏ ਮਹਿਮਾਨ ਸ਼੍ਰੀ ਐਸ.ਕੇ. ਬਾਂਸਲ ਚੀਫ਼ ਐਨ.ਜੀ.ਓ, ਡਾ.  ਦੀਪਕ ਕੋਛੜ, ਸ਼੍ਰੀ ਦਵਿੰਦਰ ਕੁਮਾਰ ਲੀਡ ਬੈਂਕ ਅਫ਼ਸਰ, ਸ਼੍ਰੀ ਨਰਿੰਦਰ ਕੁਮਾਰ ਡੀ.ਡੀ.ਐਮ. (ਨਾਬਾਰਡ, ਮੋਗਾ) ਤੇ ਸ. ਰਣਜੀਤ ਸਿੰਘ ਵਾਲੀਆ ਸਾਬਕਾ ਡਾਇਰੈਕਟਰ ਆਰਸੇਟੀ ਦਾ ਸ. ਨਰਿੰਦਰ ਸਿੰਘ ਭੱਲਾ ਡਾਇਰੈਕਟਰ ਆਰਸੇਟੀ ਮੋਗਾ ਨੇ ਤਹਿ ਦਿਲੋਂ ਧੰਨਵਾਦ ਕੀਤਾ ।ਟ੍ਰੇਨਿੰਗ ਕੋਰਸ ਕੋਆਰਡੀਨੇਟਰ ਜਗਦੀਪ ਸਿੰਘ ਨੇ 6 ਦਿਨਾਂ ਕੋਰਸ ਨੂੰ ਬਾਖੂਬੀ ਨਿਬਾਇਆ ਤੇ ਕੁਲਬੀਰ ਸਿੰਘ ਕੈਂਥ ਦਫਤਰ ਸਾਹਾਇਕ ਨੇ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ ਬਾਰੇ ਭਰਪੂਰ ਜਾਣਕਾਰੀ ਦਿੱਤੀ।ਅੰਤਿਮ ਦਿਨ ਪਿੰਡ ਜੋਗੇਵਾਲਾ ਦੇ ਮਜੂਦਾ ਸਰਪੰਚ ਊਧਮ ਸਿੰਘ ਤੇ ਪਿੰਡ ਖੁਖਰਣਾ ਦੇ ਮਜੂਦਾ ਸਰਪੰਚ ਬਲਦੇਵ ਸਿੰਘ, ਰਣਜੀਤ ਸਿੰਘ ਵਾਲੀਆ ਸਾਬਕਾ ਡਾਇਰੈਕਟਰ ਆਰਸੇਟੀ ਤੇ ਸ. ਨਰਿੰਦਰ ਸਿੰਘ ਭੱਲਾ ਡਾਇਰੈਕਟਰ ਆਰਸੇਟੀ ਮੋਗਾ ਨੇ ਸਿਖਿਆਰਥੀਆਂ ਨੂੰ ਡੇਅਰੀ ਫ਼ਾਰਮਿੰਗ ਕੋਰਸ ਦੇ ਸਰਟੀਫਿਕੇਟ ਵੰਡੇ ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply