ਅੱਡਾ ਅਲਗੋ ਕੋਠੀ, 21 ਫਰਵਰੀ (ਹਰਦਿਆਲ ਸਿੰਘ ਭੈਣੀ) – ਸ੍ਰੀ ਅਨੰਦਪੁਰ ਸਾਹਿਬ ਖਾਲਸਾ ਅਕੈਡਮੀ ਵਲੋਂ ਲਖਨ ਕਲਾਂ ਵਿਖੇ ਗਤਕਾ ਫਾਈਟ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਨਿਹੰਗ ਸਿੰਘਾਂ ਵੱਲੋਂ ਗਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਦਕਿ ਲੜਕੀਆਂ ਵੱਲੋਂ ਵੀ ਗਤਕੇ ਦੇ ਜੋਹਰ ਦਿਖਾਏ ਗਏ।ਅਸਟ੍ਰੇਲੀਆ ਵਿੱਚ ਰਹਿ ਰਹੇ ਭੈਣੀ ਮੱਸਾ ਸਿੰਘ ਦੇ ਨਛੱਤਰ ਸਿੰਘ, ਬਾਬਾ ਸੱਜਣ ਸਿੰਘ ਵਾੜਾ ਸ਼ੇਰ ਸਿੰਘ ਅਤੇ ਭੈਣੀ ਮੱਸਾ ਸਿੰਘ ਤੋਂ ਸੰਗਤਾਂ ਸਮੇਤ ਪਹੁੰਚੇ ਬਾਬਾ ਇੰਦਰਪਾਲ, ਬਾਬਾ ਸੱਜਣ ਸਿੰਘ, ਜਥੇਦਾਰ ਨਛੱਤਰ ਸਿੰਘ ਵਲੋਂ ਪਹਿਲੇ ਤੇ ਦੂਜੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਨਗਦ ਇਨਾਮ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ।ਬਾਬਾ ਸੱਜਣ ਸਿੰਘ ਨੇ ਬੋਲਦਿਆਂ ਕਿਹਾ ਕਿ ਨੋਜੁਆਨਾਂ ਨੂੰ ਨਸ਼ਿਆਂ ਦੀ ਭੈੜੀ ਸੰਗਤ ਤੋਂ ਦੂਰ ਰਹਿ ਕੇ ਅਤੇ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ।ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਬੇਨਤੀ ਕੀਤੀ ਕਿ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਬੱਚਿਆਂ ਨੂੰ ਛੋਟੀ ਉਮਰ ‘ਚ ਸ਼ਹੀਦ ਹੋਏ ਚਾਰ ਸਾਹਿਬਜਾਦਿਆਂ ਦਾ ਇਤਿਹਾਸ ਸੁਣਾਇਆ ਜਾਵੇ ਤਾਂ ਬੱਚੇ ਬੁਰੀਆਂ ਆਦਤਾਂ ਤੋਂ ਦੂਰ ਰਹਿਣ।ਜਥੇਦਾਰ ਨਛੱਤਰ ਸਿੰਘ ਭੈਣੀ ਮੱਸਾ ਸਿੰਘ ਤੇ ਦਲਬੀਰ ਕਾਹਲੋਂ ਨੇ ਵੀ ਆਪਣੇ ਵੀਚਾਰ ਪ੍ਰਗਟ ਕੀਤੇ।ਬਾਬਾ ਇੰਦਰਪਾਲ ਸਿੰਘ ਨੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹਰਦੇਵ ਭੈਣੀ, ਅੰਗਰੇਜ਼ ਸਿੰਘ ਭੈਣੀ, ਬਾਬਾ ਤਰਸੇਮ ਸਿੰਘ ਭੈਣੀ ਤੇ ਸਾਧ ਸੰਗਤ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …