ਅੰਮ੍ਰਿਤਸਰ 30 ਮਾਰਚ ( ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਸਾਰੇ ਦੇਸ਼ ਵਿੱਚ ਇੱਕ ਸੁਨਾਮੀ ਦੀ ਤਰਾਂ ਆਏਗੀ ਤੇ ਦੇਸ਼ ਵਿੱਚ ਫੈਲ ਚੁੱਕੇ ਭ੍ਰਿਸ਼ਟਾਚਾਰ ਅਤੇ ਪੰਜਾਬ ਵਿੱਚ ਨਸ਼ਿਆਂ ਦਾ ਜਾਲ ਨੂੰ ਜੜ ਤੋਂ ਉਖਾੜ ਦੇਵੇਗੀ।ਆਮ ਆਦਮੀ ਪਾਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਵਿਸ਼ਵ ਪ੍ਰਸਿੱਧ ਡਾਕਟਰ ਦਲਜੀਤ ਸਿੰਘ ਨੇ ਪੁਰਾਣੇ ਜਮਾਨੇ ਵਾਂਗ ਢੋਲ ਵਜਾ ਕੇ ਕੀਤੀ ਜਾਂਦੀ ਮੁਨਿਆਦੀ ਦੇ ਅੰਦਾਜ਼ ਵਿੱਚ ਛੇਹਰਟਾ ਅਤੇ ਕਾਲੇ ਘਣੂੰਪੁਰਾ ਕਾਲੇ ਦੇ ਵੋਟਰਾਂ ਦੇ ਘਰ ਦਸਤਕ ਕੀਤੀ।ਡਾ. ਸਿੰਘ ਨੇ ਕਿਹਾ ਕਿ ਬੀਤੇ ਸਾਲਾਂ ਦੌਰਾਨ ਕਾਂਗਰਸ ਅਤੇ ਅਕਾਲੀ-ਭਾਜਪਾ ਦੀਆਂ ਪੁਰਾਣੀਆੰ ਸਰਕਾਰਾਂ ਨੇ ਜਨਤਾ ਨੂੰ ਦੋਨਾਂ ਹੱਥਾਂ ਨਾਲ ਲੁੱਟਿਆ ਤੇ ਗੁਮਰਾਹ ਕਰਨ ਤੋਂ ਇਲਾਵਾ ਵੱਡੇ-ਵੱਡੇ ਘੋਟਾਲੇ ਕਰਕੇ ਦੇਸ਼ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕੀਤਾ ਹੈ।ਜਨਤਾ ਦੇ ਸਾਹਮਣੇ ਹੁਣ ਇਨਾਂ ਦਾ ਅਸਲੀ ਚਿਹਰਾ ਆ ਚੁੱਕਾ ਹੈ ਤੇ ਹੁਣ ਲੋਕ ਇਨਾਂ ਦੇ ਝਾਂਸੇ ਵਿੱਚ ਨਹੀਂ ਆਉਗੇ। ਇਸ ਮੌਕੇ ਵੋਟਰਾਂ ਨੇ ਡਾ. ਸਿੰਘ ਨੂੰ ਦੱਸਿਆ ਕਿ ਸਿਆਸੀ ਲੀਡਰ ਨਸ਼ੇ ਦੇ ਵਪਾਰ ਨੂੰ ਬੇਖੌਫ ਹੋ ਕੇ ਚਲਾ ਰਹੇ ਹਨ ਜਿਸ ਕਾਰਨ ਲੋਕਾਂ ਵਿੱਚ ਸਰਕਾਰ ਪ੍ਰਤੀ ਨਿਰਾਸ਼ਾ ਪਾਈ ਜਾ ਰਹੀ ਹੈ। ਲੋਕਾਂ ਨੇ ਦੱਸਿਆ ਕਿ ਆਮ ਦੁਕਾਨਾਂ ‘ਤੇ ਨਸ਼ੇ ਕੈਪਸੂਲ, ਇੰਜੈਕਸ਼ਨ ਅਤੇ ਸਮੈਕ ਧੜੱਲੇ ਨਾਲ ਵਿਕ ਰਹੀ ਹੈ ਪਰ ਪੁਲਸ-ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੌਂ ਰਹੀ ਹੈ। ਸੀਵਰੇਜ਼ ਲਾਈਨਾਂ ਨਾ ਹੋਣ ਕਾਰਨ ਲੋਕਾਂ, ਖਾਸ ਕਰਕੇ ਔਰਤਾਂ ਨੂੰ ਬਹੁਤ ਹੀਪਰੇਸ਼ਾਨੀ ਉਠਾਉਣੀ ਪੈਂਦੀ ਹੈ। ਗਲੀਆਂ ਅਤੇ ਨਾਲੀਆਂ ਗੰਦਗੀ ਨਾਲ ਭਰੀਆਂ ਰਹਿੰਦੀਆਂ ਹਨ, ਜਿਸ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਰਸਤੇ ਕੱਚੇ ਹੋਣ ਕਾਰਨ ਹਰ ਪਾਸੇ ਚਿੱਕੜ ਹੀ ਚਿੱਕੜ ਦਿਖਾਈ ਦਿੰਦਾ ਹੈ। ਇਸ ਮੌਕੇ ‘ਤੇ ਡਾ ਇੰਦੂ, ਡਾ. ਰਵਿਜੀਤ ਸਿੰਘ, ਅਸ਼ੋਕ ਤਲਵਾਰ, ਜੇ. ਐੱਸ. ਗਿੱਲ, ਸਰਦਾਰਾ ਸਿੰਘ ਗਿੱਲ, ਵਿਨੋਦ ਕੁਮਾਰ, ਪ੍ਰਿੰਸਪਾਲ ਸਿੰਘ ਆਦਿ ਵੀ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …