ਸਮਾਗਮ ਦੌਰਾਨ 101 ਪ੍ਰਾਣੀਆਂ ਨੇ ਕੀਤਾ ਅੰਮ੍ਰਿਤਪਾਨ
ਬਠਿੰਡਾ, 1 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ)- ਗੁਰਦੁਆਰਾ ਸੁਖਸਾਗਰ ਸਾਹਿਬ ਪਿੰਡ ਭਲੂਰ ਨਜਦੀਕ ਬਾਘਾ ਪੁਰਾਣਾ ਦੇ ਸਾਹਮਣੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਦੇ ਤਿੰਨ ਰੋਜ਼ਾਂ ਗੁਰਮਤਿ ਚੇਤਨਾ ਸਮਾਗਮਾਂ ਦਾ ਪਿੰਡ ਵਾਸੀਆਂ ਵਲੋਂ ਖੁੱਲ੍ਹੇ ਪੰਡਾਲ ਵਿਚ ਪ੍ਰਬੰਧ ਕੀਤਾ ਗਿਆ।ਜਿਸ ਵਿਚ ਦੂਰ-ਦੁਰਾਡੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।ਤਿੰਨੇ ਦਿਨ ਸੰਤ ਦਾਦੂਵਾਲ ਨੇ ਗੁਰਬਾਣੀ ਕਥਾ ਕੀਰਤਨ ਰਾਹੀਂ ਘੰਟਿਆਂ ਬੱਧੀ ਸਿਖ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜੀ ਰੱਖਿਆ। ਦੀਵਾਨ ‘ਚ ਸਿੱਖ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਸੰਤ ਦਾਦੂਵਾਲ ਨੇ ਕਿਹਾ ਕਿ ਜਿਨ੍ਹਾਂ ਹਾਲਤਾਂ ਵਿਚੋਂ ਅੱਜ ਸਿੱਖ ਕੌਮ ਲੰਘ ਰਹੀ ਹੈ, ਇਨ੍ਹਾਂ ਹਾਲਤਾਂ ਵਿੱਚ ਕੌਮੀ ਏਕਤਾ ਦੀ ਅਤਿਅੰਤ ਲੋੜ ਹੈ।ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਿਖ ਕੌਮ ਅੱਗੇ ਮੁਸਕਿਲਾਂ ਆਈਆਂ ਤਾਂ ਬਾਰਾਂ ਮਿਸਲਾਂ ਵੀ ਇੱਕਠੀਆਂ ਹੋ ਕੇ ਦੁਸ਼ਮਣ ‘ਤੇ ਟੁੱਟ ਪੈਂਦੇ ਸਨ ਅਤੇ ਮੋਰਚੇ ਫਤਹਿ ਕਰ ਲੈਂਦੇ ਸਨ। ਅੱਜ ਵੀ ਧੜੇਬੰਦੀਆਂ ਤੋਂ ਉਪਰ ਉਠ ਕੇ ਮੋਢੇ ਨਾਲ ਮੋਢਾ ਜੋੜ ਕੇ ਕੌਮ ਦੀ ਬੇੜੀ ਮੰਝਧਾਰ ਚੋਂ ਕੱਢਣ ਦੀ ਲੋੜ ਹੈ, ਉਨ੍ਹਾਂ ਕਿਹਾ ਕਿ ਚਾਹੇ ਅੱਜ ਕੋਈ ਜਥੇਬੰਦੀ ਜਾਂ ਸੰਪਰਦਾਇ ਨਾਲ ਜੁੜਿਆ ਹੈ।ਸਾਰਿਆਂ ਨੂੰ ਹੰਭਲਾ ਮਾਰਨ ਦੀ ਲੋੜ ਹੈ ਕਿਉਕਿ ਹੈ ਤਾਂ ਸਾਰੇ ਆਪਾਂ ਸਿੱਖ ਹੀ ਹਾਂ। ਚਾਹੇ ਕੋਈ ਟਕਸਾਲੀ ਹੈ, ਅਕਾਲੀ, ਭਿੰਡਰਾਂਵਾਲਾ, ਰਾੜੇਵਾਲਾ, ਨਾਨਕਸਰ ਵਾਲਾ, ਸੇਵਾ ਪੰਥੀ, ਕਾਰ ਸੇਵਾ ਵਾਲੇ ਚਾਹੇ ਹੋਰ ਸਭ ਨੂੰ ਅੱਜ ਧੜੇਬੰਦੀ ਨਹੀ ਪੰਥ ਪਿਆਰਾ ਹੋਣਾ ਚਾਹੀਦਾ ਹੈ ਕੌਮ ਦੇ ਗਲੋਂ ਗੁਲਾਮੀ ਲਹਿ ਜਾਵੇਗੀ ਤਾਂ ਆਪਸੀ ਨਿੱਕੇ ਮੋਟੇ ਗਿਲੇ ਸ਼ਿਕਵੇ ਵੀ ਦੂਰ ਹੋ ਜਾਣਗੇ। ਇਸ ਸਮੇਂ ਹੋਏ ਅੰਮ੍ਰਿਤ ਸੰਚਾਰ ਵਿਚ 101 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਕੇ ਗੁਰੂ ਵਾਲੇ ਬਨਣਾ ਕੀਤਾ।ਸਮਾਗਮ ਵਿਚ ਬਾਬਾ ਬਲਕਾਰ ਸਿੰਘ ਭਾਗੋਕੇ, ਬਾਬਾ ਪ੍ਰਤਾਪ ਸਿੰਘ ਲੰਘੇਆਣਾ, ਬਾਬਾ ਗੁਰਵਿੰਦਰ ਸਿੰਘ ਡੇਮਰੂ, ਬਾਬਾ ਚਮਕੌਰ ਸਿੰਘ ਭਾਈ ਰੂਪਾ, ਭਾਈ ਜਸਬੀਰ ਸਿੰਘ ਟਰੇਟੋ ਕੈੇਨੇਡਾ ਡਾਇਰੈਕਟਰ ਫਿਲਮ ‘ਦਾ ਬਲੱਡ ਸਟਰੀਟ’, ਸz: ਮੇਜਰ ਸਿੰਘ ਸਰੀ ਕੈਨੇਡਾ, ਭਾਈ ਜਸਵਿੰਦਰ ਸਿੰਘ ਸਾਹੋਕੇ, ਜਸਪਿੰਦਰ ਸਿੰਘ, ਸੁਖਦੇਵ ਸਿੰਘ ਡੱਲੇਵਾਲਾ, ਕੁਲਵਿੰਦਰ ਸਿੰਘ ਡੱਗੋਰਮਾਣਾ ਸਾਰੇ ਪੰਥਕ ਸੇਵਾ ਲਹਿਰ ਦੇ ਮੈਂਬਰਾਂ ਨੇ ਹਾਜ਼ਰੀ ਭਰੀ।ਸਮਾਗਮ ਦੀ ਸਮਾਪਤੀ ਤੇ ਨਗਰ ਨਿਵਾਸੀ ਭਲੂਰ,ਰਾਜੇਆਣਾ, ਬੁਧ ਸਿੰਘ ਵਾਲਾ, ਰੋਡੇ ਅਤੇ ਹੋਰ ਨਗਰਾਂ ਦੀ ਸੰਗਤ ਨੇ ਸੰਤ ਦਾਦੂਵਾਲ ਅਤੇ ਸਾਰੇ ਜਥਾ ਦੇ ਸਿੰਘਾਂ ਅਤੇ ਆਏ ਹੋਰ ਗੁਰਮੁੱਖ ਸੱਜਣਾਂ ਦਾ ਸਿਰਪੋਾਓ ਭੇਂਟ ਕਰਕੇ ਸਨਮਾਨਤ ਕੀਤਾ ਤੇ ਇਨ੍ਹਾਂ ਸਮਾਗਮਾਂ ਲਈ ਵਿਸੇਸ਼ ਧੰਨਵਾਦ ਕੀਤਾ।