ਅੰਮ੍ਰਿਤਸਰ, 1 ਮਾਰਚ (ਜਗਦੀਪ ਸਿੰਘ ਸੱਗੂ) – 1902 ਤੋਂ ਬਣੀ ਸੇਵਾ ਅਤੇ ਸਿੱਖਿਆ ਵਿਚ ਹਮੇਸ਼ਾ ਅੱਗੇ ਰਹਿਣ ਵਾਲੀ ਸੰਸਥਾ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਚੀਫ ਖਾਲਸਾ ਦੀਵਾਨ ਮੀਤ ਪ੍ਰਧਾਨ ਦੇ ਅਹੁਦੇ ਵਜੋਂ ਸ: ਧੰਨਰਾਜ ਸਿੰਘ ਨੂੰ ਚੁਣਿਆ ਗਿਆ।ਅੱਜ ਚੀਫ ਖਾਲਸਾ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਜਨਰਲ ਹਾਉਸ ਦੀ ਮੀਟਿੰਗ ਵਿਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਕਾਨਪੁਰ, ਮੁੰਬਈ, ਦਿੱਲੀ, ਚੰਡੀਗੜ੍ਹ, ਹੁਸ਼ਿਆਰਪੁਰ, ਲੁਧਿਆਣਾ, ਜਲੰਧਰ, ਤਰਨਤਾਰਨ, ਅੰਮ੍ਰਿਤਸਰ ਤੇ ਹੋਰਨਾਂ ਵੱਖ ਵੱਖ ਹਿੱਸਿਆਂ ਤੋਂ ਮੈਂਬਰਜ ਸਾਹਿਬਾਨ ਦੀ ਸ਼ਿਰਕਤ ਦਰਜ ਕੀਤੀ ਗਈ।ਯਾਦ ਰਹੇ ਪਿਛਲੇ ਸਾਲ ਫਰਵਰੀ,2014 ਚੋਣਾਂ ਵਿਚ ਸ: ਚਰਨਜੀਤ ਸਿੰਘ ਚੱਢਾ ਦੇ ਪ੍ਰਧਾਨ ਬਣਨ ਉਪਰੰਤ ਉਹਨਾਂ ਨੂੰ ਸਰਬ ਸੰਮਤੀ ਸਹਿਤ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਨਿਯੁੱਕਤੀ, ਕਾਰਜ ਸਾਧਕ ਕਮੇਟੀ ਤੇ ਮਾਲੀ ਕਮੇਟੀ ਦੀ ਬਣਤਰ ਦੀ ਜਿੰਮੇਦਾਰੀ ਸੋਂਪੀ ਗਈ ਸੀ।
ਇਸੇ ਜਿੰਮੇਦਾਰੀ ਨੂੰ ਨਿਭਾਉਂਿਦਆਂ ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਦੀ ਖਾਲੀ ਹੋਈ ਅਸਾਮੀ ਨੂੰ ਭਰਨ ਲਈ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਵਲੋਂ ਗੁਰੁ ਘਰ ਨਾਲ ਤਨ ਮਨ ਤੋਂ ਜੁੜੇ ਸ: ਧੰਨਰਾਜ ਸਿੰਘ ਨੂੰ ਮੀਤ ਪ੍ਰਧਾਨ ਦੇ ਅਹੁਦੇ ਵਜੋਂ ਚੁਣਿਆ ਗਿਆ ਜਿਹੜੇ ਕਿ ਪਿਛਲੇ 19 ਸਾਲਾਂ ਤੋਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਮੈਂਬਰ ਇੰਚਾਰਜ ਵਜੋਂ ਚੀਫ ਖਾਲਸਾ ਦੂੀਵਾਨ ਦੀ ਸੇਵਾ ਨਿਭਾ ਰਹੇ ਹਨ।ਜਦੋਂ ਸ: ਧੰਨਰਾਜ ਸਿੰਘ ਦਾ ਨਾਂ ਮੀਤ ਪ੍ਰਧਾਨ ਵਜੋਂ ਐਲਾਨ ਕੀਤਾ ਗਿਆ ਤਾਂ ਸਭ ਦੀ ਸਹਿਮਤੀ ਭਰੇ ਬੋਲੇ ਸੋ ਨਿਹਾਲ ਦੀ ਗੂੰਜ ਵਿਚ ਉਨ੍ਹਾਂ ਨੂੰ ਮੀਤ ਪ੍ਰਧਾਨ ਦਾ ਅਹੁਦਾ ਨਿਵਾਜਿਆ ਗਿਆ। ਉਪਰੰਤ ਸ: ਧੰਨਰਾਜ ਸਿੰਘ ਨੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਅਤੇ ਹਾਜਰ ਮੈਂਬਰਜ ਸਾਹਿਬਾਨ ਦਾ ਉਨ੍ਹਾਂ ਦੀ ਕਾਬਲੀਅਤ ਤੇ ਵਿਸ਼ਵਾਸ਼ ਰੱਖਦਿਆਂ ਖਾਲੀ ਹੋਈ ਅਸਾਮੀ ਵਿੱਰੁਧ ਮੀਤ ਪ੍ਰਧਾਨ ਵਜੋਂ ਸੇਵਾ ਸੋਂਪਣ ਲਈ ਸ਼ੁਕਰਾਨਾ ਕੀਤਾ।ਇਸ ਮੋਕੇ ਉਨ੍ਹਾਂ ਖੁਸ਼ੀ ਅਤੇ ਗੁਰੁ ਸਾਹਿਬ ਅੱਗੇ ਸ਼ੁਕਰਾਨੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੁਰੁ ਸਾਹਿਬ ਦੀ ਅਪਾਰ ਬਖਸ਼ਿਸ਼ ਹੈ ਕਿ ਉਨ੍ਹਾਂ ਨੂੰ ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਦੇ ਅਹੁਦੇ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਪੂਰੀ ਤਨਦੇਹੀ ਨਾਲ ਇਸਜਿੰਮੇਵਾਰੀ ਨੂੰ ਨਿਭਾਉਣਗੇ।
ਮੀਟਿੰਗ ਵਿਚ ਚੀਫ ਖਾਲਸਾ ਦੀਵਾਨ ਦੇ ਹੋਰ ਵਿਕਾਸ ਕਾਰਜਾਂ ਬਾਰੇ ਚਰਚਾ ਅਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ।ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ, ਆਨਰੇਰੀ ਸਕਤਰ ਸ: ਨਰਿੰਦਰ ਸਿੰਘ ਖੁਰਾਣਾ ਅਤੇ ਹੋਰਨਾਂ ਮੈੰਬਰਾਂ ਵਲੋਂ ਸ: ਧੰਨਰਾਜ ਸਿੰਘ ਨੂੰ ਵਧਾਈਆਂ ਦਿਤੀਆਂ ਗਈਆਂ।ਇਸ ਮੋਕੇ ਸ: ਹਰਮਿੰਦਰ ਸਿੰਘ, ਸ: ਪ੍ਰਿਤਪਾਲ ਸਿੰਘ ਸੇਠੀ, ਸ: ਚਰਨਜੀਤ ਸਿੰਘ ਤਰਨਤਾਰਨ, ਸ: ਜਸਵਿੰਦਰ ਸਿੰਘ ਐਡਵੋਕੇਟ, ਲੋਕਲ ਕਮੇਟੀ ਪ੍ਰਧਾਨ ਚੰਡੀਗੜ ਸ: ਪ੍ਰੀਤਮ ਸਿੰਘ, ਲੋਕਲ ਕਮੇਟੀ ਪ੍ਰਧਾਨ ਜਲੰਧਰ ਸ: ਅਜੀਤ ਸਿੰਘ ਸੇਠੀ, ਲੋਕਲ ਕਮੇਟੀ ਪ੍ਰਧਾਨ ਲੁਧਿਆਂਣਾ ਸ: ਅਮਰਜੀਤ ਸਿੰਘ ਬਾਂਗਾ, ਸ: ਬੀ ਐਸ ਸਾਹਨੀ, ਇਜੀ. ਜਸਪਾਲ ਸਿੰਘ, ਸ: ਅਜੀਤ ਸਿੰਘ ਬ੍ਰਦਰਜ, ਸ: ਹਰਜੀਤ ਸਿੰਘ ਚੱਢਾ, ਸ: ਇੰਦਰਪ੍ਰੀਤ ਸਿੰਘ ਚੱਢਾ, ਸ: ਹਰਜੀਤ ਸਿੰਘ ਤਰਨਤਾਰਨ, ਸ: ਰਜਿੰਦਰ ਸਿੰਘ ਮਰਵਾਹਾ, ਸ: ਸੁਰਿੰਦਰ ਪਾਲ ਸਿੰਘ ਵਾਲਿਆ, ਬੀਬੀ ਗੁਰਸ਼ਰਨ ਕੋਰ, ਅਤੇ ਹੋਰ ਚੀਫ ਖਾਲਸਾ ਦੀਵਾਨ ਦੀਆਂ ਉਘੀਆਂ ਸ਼ਖਸੀਅਤਾਂ ਮੋਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …