Friday, November 22, 2024

ਨਾ ਪੈਸੇ ‘ਤੇ ਨਾ ਦਾਰੂ ‘ਤੇ ਵੋਟ ਪਾਵਾਂਗੇ ਝਾੜੂ ‘ਤੇ- ਫੈਕਟਰੀ ਮਜ਼ਦੂਰ ਤੋਂ ਕਰਵਾਇਆ ਚੋਣ ਦਫ਼ਤਰ ਦਾ ਉਦਘਾਟਨ

PPN310301
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਅੱਖਾਂ ਦੇ ਸਰਜਨ ਡਾ. ਦਲਜੀਤ ਸਿੰਘ ਨੇ ਅੱਜ ਫੈਕਟਰੀ ‘ਚ ਕੰਮ ਕਰਨ ਵਾਲੇ ਇੱਕ ਸਧਾਰਨ ਵਿਅਕਤੀ ਬਲਦੇਵ ਸਿੰਘ ਤੋਂ ਗੁੰਮਟਾਲਾ ਬਾਈਪਾਸ ਵਿਖੇ ਆਪਣੇ ਦਿਹਾਤੀ ਚੋਣ ਦਫ਼ਤਰ ਦਾ ਉਦਘਾਟਨ ਕਰਵਾਕੇ ਸਾਰਿਆਂ ਹੈਰਾਨ ਕਰ ਦਿੱਤਾ। ਇਸ ਮੌਕੇ ਡਾਟਕਰ ਸਿੰਘ ਨੇ ਕਿਹਾ ਕਿ ਸਾਡਾ ਦੇਸ਼ ਇਸ ਵੇਲੇ ਬੜੇ ਨਾਜੁਕ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਦੇਸ਼ ਵਿੱਚ ਹਰ ਪਾਸੇ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਅਨਪੜਤਾ, ਜਾਤੀਵਾਦ ਕੱਟੜਤਾ ਅਤੇ ਮਹਿੰਗਾਈ ਦਾ ਬੋਲਬਾਲਾ ਹੈ। ਰੋਟੀ, ਕੱਪੜਾ, ਮਕਾਨ, ਪਾਣੀ ਅਤੇ ਸਿੱਖਿਆ ਸਾਡਾ ਮੁੱਢਲਾ ਅਧਿਕਾਰ ਹੈ। ਲੇਕਿਨ ਸਾਡੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਦੀਆਂ ਪੁਰਾਣੀਆਂ ਸਰਕਾਰਾਂ ਨੇ ਜਨਤਾ ਦੀਆਂ ਬੁਨਿਆਦੀ ਲੋੜਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਦੇਸ਼ ਵਾਸੀਆਂ ਦਾ ਇਨਾਂ ਸਿਆਸੀ ਪਾਰਟੀਆਂ ਤੋਂ ਮਨ ਖੱਟਾ ਹੋ ਚੁੱਕਿਆ ਹੈ। ਉਦਘਾਟਨੀ ਸਮਾਗਮ ਦੌਰਾਨ ਆਪ ਦੇ ਦਿਹਾਤੀ ਇੰਚਾਰਜ ਸਰਬਜੀਤ ਸਿੰਘ ਗੁੰਮਟਾਲਾ ਦੀ ਪ੍ਰੇਰਣਾ ਸਦਕਾ ਦੋ ਕੱਟੜ ਕਾਂਗਰਸੀ ਨੇਤਾ ਤੇ ਕ੍ਰਿਸ਼ਚਿਅਨ ਭਾਈਚਾਰੇ ਦੇ ਪ੍ਰਚਾਰਕ ਪੀਟਰ ਪ੍ਰਕਾਸ਼ ਅਤੇ ਪਿੰਡ ਹਰਦੋ ਪੁਤਲੀ ਦੇ ਸਰਪੰਚ ਦੇ ਭਰਾ ਸੁਖਦੇਵ ਸਿੰਘ ਨੌਸ਼ਹਿਰਾ ਨੰਗਲੀ ਆਪਣੇ ਸੈਂਕੜੇ ਸਾਥੀਆਂ ਸਮੇਤ ਆਪ ਵਿੱਚ ਸ਼ਾਮਲ ਹੋਏ।  ਇਸ ਤੋਂ ਪਹਿਲਾਂ ਅੱਜ ਸਵੇਰੇ ੬ ਵਜੇ ਡਾ. ਦਲਜੀਤ ਸਿੰਘ ਸਥਾਨਕ ਸਲਮ ਇਲਾਕੇ ਮੁਸਤਫਾਬਾਦ ਦੇ ਵੋਟਰਾਂ ਦੇ ਘਰਾਂ ‘ਚ ਗਏ ਤੇ ਵੋਟਰਾਂ ਨੇ ਡਾ. ਸਿੰਘ ਨੂੰ ਦੱਸਿਆ ਕਿ ਉਨਾਂ ਨੂੰ ਪੀਣ ਵਾਲਾ ਸਾਫ ਪਾਣੀ, ਸਿਹਤ ਸੰਬੰਧੀ ਅਤੇ ਸੀਵਰੇਜ਼ ਵਰਗੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਉਨਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਉਹ ਆਪਣੀਆਂ ਕੀਮਤੀ ਵੋਟਾਂ ਦਾ ਇਸਤੇਮਾਲ ਕਰਕੇ ਉਨਾਂ ਨੂੰ ਜਿਤਾਉਣ। ਇਸ ਮੌਕੇ ‘ਤੇ ਇਕਬਾਲ ਸਿੰਘ, ਰਾਵਿੰਦਰ ਸੁਲਤਾਨਵਿੰਡ, ਰਤਨ ਸਿੰਘ ਅਟਾਰੀ, ਭੁਪਿੰਦਰ ਸਿੰਘ ਬਮਰਾਹ, ਸਰਵਨ ਪਾਲ ਸਿੰਘ ਬੱਗਾ, ਸੁਖਜਿੰਦਰ ਸਿੰਘ ਪੰਨੂੰ, ਵਕੀਲ ਡੀ. ਐੱਸ. ਪਦਮ, ਵਕੀਲ ਰਾਕੇਸ਼ ਖੰਨਾ, ਬਲਰਾਜ ਸ਼ਰਮਾ, ਨਰਿੰਦਰ ਵਾਲੀਆ ਆਦਿ ਮੌਜੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply