ਫਾਜਿਲਕਾ, 31 ਮਾਰਚ (ਵਿਨੀਤ ਅਰੋੜਾ) – ਮਾਣਯੋਗ ਜਿਲਾ ਅਤੇ ਸੈਸ਼ਨ ਜੱਜ ਸ਼੍ਰੀ ਵਿਵੇਕ ਪੁਰੀ ਅਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਦੇ ਮਾਣਯੋਗ ਚੇਅਰਮੈਨ ਸ਼੍ਰੀ ਜੇ . ਪੀ . ਐਸ ਖੁਰਮੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਵੱਲੋਂ ਭਾਰਤ ਪਾਕ ਸੀਮਾ ਤੇ ਸਥਿਤ ਪਿੰਡ ਮੁਹਾਰ ਜਮਸ਼ੇਰ ਵਿੱਚ ਮਾਣਯੋਗ ਸੀ . ਜੇ . ਐਮ ਅਤੇ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼੍ਰੀ ਵਿਕਰਾਂਤ ਗਰਗ ਦੀ ਅਗਵਾਈ ਵਿੱਚ ਸੈਮੀਨਾਰ ਲਗਾ ਕੇ ਪਿੰਡ ਵਾਸੀਆਂ ਨੂੰ ਉਨਾਂ ਦੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਕੀਤਾ ਗਿਆ । ਇਸ ਮੌਕੇ ਉੱਤੇ ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਮਾਣਯੋਗ ਸੀ. ਜੇ. ਐਮ ਸ਼੍ਰੀ ਗਰਗ ਨੇ ਕਿਹਾ ਕਿ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਲੋਕਾਂ ਨੂੰ ਉਨਾਂ ਦੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਕਰਨ ਅਤੇ ਅਥਾਰਿਟੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਸਬੰਧੀ ਜਾਣਕਾਰੀ ਦੇਣ ਲਈ ਪਿੰਡਾਂ ਵਿੱਚ ਸੈਮੀਨਾਰ ਲਗਾਏ ਜਾ ਰਹੇ ਹਨ । ਮਾਨਯੋਗ ਗਰਗ ਨੇ ਮੌਜੂਦ ਪਿੰਡ ਵਾਸੀਆਂ ਨੂੰ ਕੰਨਿਆ ਭੂਰਣ ਹੱਤਿਆ, ਘਰੇਲੂ ਹਿੰਸਾ, ਮਨਰੇਗਾ ਯੋਜਨਾ, ਔਰਤਾਂ ਅਤੇ ਸੀਨੀਅਰ ਸਿਟੀਜਨਾਂ ਨਾਲ ਜੁੜੇ ਅਧਿਕਾਰਾਂ ਸਬੰਧੀ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਕੋਈ ਵੀ ਵਿਅਕਤੀ, ਪੁਰਖ ਅਤੇ ਵਿਦਿਆਰਥੀ ਪੈਰਾ ਲੀਗਲ ਵਾਲੰਟੀਅਰ ਦੇ ਰੂਪ ਵਿੱਚ ਅਥਾਰਿਟੀ ਦੇ ਰੂਪ ਵਿੱਚ ਜੁੜ ਕੇ ਸਮਾਜ ਵਿੱਚ ਕਨੂੰਨ ਦੇ ਪ੍ਰਤੀ ਜਾਗਰੂਕਤਾ ਫੈਲਾ ਸਕਦਾ ਹੈ। ਉਨਾਂ ਕਿਹਾ ਕਿ ਸਰਹੱਦੀ ਪਿੰਡ ਵਾਸੀਆਂ ਦੀ ਕਨੂੰਨ ਨਾਲ ਜੁੜੀਆਂ ਸਮਸਿਆਵਾਂ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕੀਤਾ ਜਾਵੇਗਾ ਅਤੇ ਪਹਿਲ ਦੇ ਆਧਾਰ ਉੱਤੇ ਲੀਗਲ ਏਡ ਕਲੀਨਿਕ ਸੈਂਟਰ ਸ਼ੁਰੂ ਕੀਤੇ ਜਾਣਗੇ । ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਮੈਂਬਰ ਸੁਰੈਨ ਲਾਲ ਕਟਾਰੀਆ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਮਾਣਯੋਗ ਸੀ. ਜੇ. ਐਮ ਵੱਲੋਂ 12 ਅਪ੍ਰੈਲ ਨੂੰ ਲਗਾਈ ਜਾ ਰਹੀ ਹੈ। ਇਸ ਮੌਕੇ ਉੱਤੇ ਪੈਰਾ ਲੀਗਲ ਵਾਲੰਟਿਅਰ ਜਸਵੰਤ ਸਿੰਘ , ਜਸਪ੍ਰੀਤ ਸਿੰਘ ਅਤੇ ਇਨਕਲਾਬ ਸਿੰਘ ਗਿਲ ਪੱਕਾ ਚਿਸ਼ਤੀ ਨੇ ਵੀ ਅਥਾਰਿਟੀ ਦੀਆਂ ਵੱਖ ਵੱਖ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ।ਇਸ ਮੌਕੇ ਉੱਤੇ ਇੰਦਰਜੀਤ ਸਿੰਘ, ਛੀਨਾ ਸਿੰਘ, ਨੰਬਰਦਾਰ ਫੁੰਮਣ ਸਿੰਘ, ਪੀਐਲਵੀ ਦਲੀਪ ਸਿੰਘ, ਮੁਖਤਿਆਰ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ, ਜੱਜ ਸਿੰਘ ਅਤੇ ਜੱਗਾ ਸਿੰਘ ਮੌਜੂਦ ਰਹੇ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …