ਅਸੀਮਾਨੰਦ ਦਾ ਵਿਸ਼ਵਾਸ਼ ‘ਬੰਬ ਕਾ ਬਦਲਾ ਬੰਬ’
ਅੰਮ੍ਰਿਤਸਰ, ੨5 ਜਨਵਰੀ (ਨਰਿੰਦਰ ਪਾਲ ਸਿੰਘ) – ਫਰਵਰੀ 2007 ਵਿਚ ਵਾਪਰੇ ਸਮਝੌਤੇ ਐਕਸਪ੍ਰੈਸ ਬੰਬ ਧਮਾਕੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ(ਐਨ.ਆਈ.ਏ.) ਨੇ ਹਿੰਦੂ ਸਵਾਮੀ ਅਸੀਮਾਨੰਦ ਅਤੇ ਉਸਦੇ ਤਿੰਨ ਸਾਥੀਆਂ ਖਿਲਾਫ ਚਾਰਜਸ਼ੀਟ ਦਾਇਰ ਕਰਦਿਆਂ ਇੰਕਸ਼ਾਫ ਕੀਤਾ ਹੈ ਕਿ ਅਸੀਮਾਨੰਦ ਦਾ ਵਿਸ਼ਵਾਸ਼ ‘ਬੰਬ ਕਾ ਬਦਲਾ ਬੰਬ’ ਹੈ। ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ(ਐਨ.ਆਈ.ਏ.) ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਵਿਚ ਏਜੰਸੀ ਦੁਆਰਾ ਦਾਇਰ ਤਿੰਨ ਵੱਖ ਵੱਖ ਚਾਰਜਸ਼ੀਟਾਂ ਵਿੱਚ ਅਸੀਮਾਨੰਦ ਅਤੇ ਉਸਦੇ ਸਾਥੀਆਂ ਦੁਆਰਾ ਕੀਤੀ ਗਈ ਵਿਉਂਤ ਬੰਦੀ ,ਮਕਸਦ ਅਤੇ ਯੋਜਨਾ ਨੂੰ ਅਮਲੀ ਰੂਪ ਦੇਣ ਦੀ ਲੰਮੀ ਚੌੜੀ ਜਾਣਕਾਰੀ ਪੇਸ਼ ਕੀਤੀ ਹੈ ।
20 ਜੂਨ 2011 ਨੂੰ ਦਾਇਰ ਪਹਿਲੀ ਚਾਰਜਸ਼ੀਟ ਵਿੱਚ ਦੱਸਿਆ ਗਿਆ ਹੈ ਕਿ ਇਸਲਾਮਿਕ ਜਿਹਾਦੀਆਂ ਦੁਆਰਾ ਅਕਸ਼ਰਧਾਮ ਮੰਦਿਰ ਗੁਜ਼ਰਾਤ,ਰਘੂਨਾਥ ਮੰਦਿਰ(ਜੰਮੂ)ਅਤੇ ਸੰਕਟ ਮੋਚਨ ਮੰਦਿਰ (ਵਾਰਾਨਸੀ)ਤੇ ਕੀਤੇ ਗਏ ਹਮਲਿਆਂ ਨੂੰ ਲੈਕੇ ਅਸੀਮਾਨੰਦ ਵਰਗੇ ਹਿੰਦੂ ਅੱਤਵਾਦੀਆਂ ਇਕਤਰਤਾਵਾਂ ਕੀਤੀਆਂ ਜਿਸ ਵਿੱਚ ਸੁਨੀਲ ਜੋਸ਼ੀ,ਪਰਗਿਆ ਸਿੰਘ ਅਤੇ ਭਾਰਤੀ ਭਾਈ ਸ਼ਾਮਿਲ ਹੋਏ।ਚਾਰਜਸ਼ੀਟ ਅਨੁਸਾਰ ਇਨ੍ਹਾਂ ਇਕਤਰਤਾਵਾਂ ਵਿਚ ਹਿੰਦੂ ਅੱਤਵਾਦੀਆਂ ਨੇ ਇਕੱਲੇ ਇਸਲਾਮਿਕ ਜਿਹਾਦੀਆਂ ਦੀ ਬਜਾਏ ਪੂਰੇ ਇਸਲਾਮ ਭਾਈਚਾਰੇ ਨੂੰ ਬਦਲਾ ਲਉ ਭਾਵਨਾਂ ਨਾਲ ਸਬਕ ਸਿਖਾਉਣ ਦੀ ਰਾਏ ਜਾਹਿਰ ਕੀਤੀ ਅਤੇ ਇਸ ਮੌਕੇ ਹੀ ਅਸਮੀਨੰਦ ਨੇ ਬੰਬ ਕਾ ਬਦਲਾ ਬੰਬ ਦੀ ਰਾਏ ਦਾ ਇਜ਼ਹਾਰ ਕੀਤਾ । ਚਾਰਜਸ਼ੀਟ ਅਨੁਸਾਰ ,ਭਾਰਤੀ ਭਾਈ, ਅਸੀਮਾਨੰਦ ਨੂੰ 1999 ਵਿੱਚ ਮਿਲਿਆ ਸੀ ਫਿਰ ਅਸੀਮਾਨੰਦ ਦਾ ਚੇਲਾ ਬਣ ਗਿਆ। ਸਾਲ 2003 ਦੇ ਨੇੜੇ ਹੀ ਭਾਰਤੀ ਭਾਈ ,ਅਸੀਮਾਨੰਦ,ਪ੍ਰਗਿਆ ਤੇ ਜੋਸ਼ੀ ਦਰਮਿਆਨ ਨੇੜਤਾ ਵਧੀ । ਸਾਲ 2005 ਵਿਚ ਆਰ.ਐਸ.ਐਸ.ਨੇਤਾ ਇੰਦਰੇਸ਼ ਕੁਮਾਰ ਤੇ ਦੂਸਰੇ ਆਗੂ ਗੁਜ਼ਰਾਤ ਦੇ ਸ਼ਾਬਰੀ ਧਾਮ ਆਏ ਅਤੇ ਇਥੇ ਹੀ ਜੋਸ਼ੀ ਨੇ ਇੰਦਰੇਸ਼ ਕੁਮਾਰ ਤੇ ਅਸੀਮਾਨੰਦ ਦਰਮਿਆਨ ਮੁਲਾਕਾਤ ਦਾ ਪ੍ਰਬੰਧ ਕੀਤਾ । ਸਾਲ 2006 ਵਿਚ ਭਾਰਤੀ ਭਾਈ ਦੇ ਗੁਜ਼ਰਾਤ ਦੇ ਇਲਾਕੇ ਵਸਾਦ ਸਥਿਤ ਘਰ ਵਿਖੇ ਹੀ ਇਸ ਬੰਬ ਕਾਂਡ ਦੀ ਘਾੜਤ ਘੜੀ ਗਈ ਜਿਸ ਵਿੱਚ ਅਸੀਮਾਨੰਦ ,ਸਾਧਵੀ ਪ੍ਰਗਿਆ ,ਜੋਸ਼ੀ,ਸੰਦੀਪ ਡਾਂਗੇ ,ਰਾਮਚੰਦਰ ਕਾਲਸੰਘਰਾ,ਲੋਕੇਸ਼ਸ਼ਰਮਾ .ਅਮਿਤ ਤੇ ਭਾਰਤੀ ਭਾਈ ਸ਼ਾਮਿਲ ਹੋਏ । ਅਸੀਮਾਨੰਦ ਦੀ ਪ੍ਰਧਾਨਗੀ ਹੇਠ ਹੋਈ ਇਸ ਇਕਤਰਤਾ ਵਿਚ ਸਵਾਮੀ ਨੇ ਬੰਬ ਕਾ ਬਦਲਾ ਬੰਬ ਦੀ ਰੱਟ ਦੁਹਰਾਈ ਜਦਕਿ ਜੋਸ਼ੀ ਦਾ ਕਹਿਣਾ ਸੀ ਕਿ ਹਿੰਦੂ ਮਾਰੇ ਜਾ ਰਹੇ ਹਨ ਅਤੇ ਸਰਕਾਰ ਸਲਝੌਤਾ ਐਕਸਪ੍ਰੈਸ ਚਲਾ ਰਹੀ ਹੈ ,ਡਾਂਗੇ ਦਾ ਕਹਿਣਾ ਸੀ ਕਿ ਮੰਦਰਾਂ ਤੇ ਹਮਲੇ ਹੋ ਰਹੇ ਹਨ ਲੇਕਿਨ ਹਿੰਦੂ ਖਾਮੋਸ਼ ਹਨ। ਅਸੀਮਾਨੰਦ ਨੇ ਹੀ ਮਾਲੇਗਾਉਂ ,ਅਜ਼ਮੇਰ, ਹੈਦਰਾਬਾਦ ਤੇ ਸਮਝੌਤਾ ਐਕਸਪਰੈਸ ਬੰਬ ਧਮਾਕਿਆਂ ਦਾ ਸੁਝਾਅ ਦਿੱਤਾ ਤੇ ਜੋਸ਼ੀ ਨੇ ਇਨ੍ਹਾਂ ਸਾਰੇ ਧਮਾਕਿਆਂ ਨੂੰ ਨੇਪਰੇ ਚਾੜਨ ਦੀ ਜਿੰਮੇਵਾਰੀ ਲੈ ਲਈ ।ਚਾਰਜਸ਼ੀਟ ਦਾਇਰ ਕਰਦਿਆਂ, ਸਮਝੌਤਾ ਐਕਸਪਰੈਸ ਨੂੰ ਚੁਣੇ ਜਾਣ ਪਿੱਛੇ ਮਕਸਦ ਜਾਹਿਰ ਕਰਦਿਆਂ ਏਜੰਸੀ ਵਲੋਂ ਮਾਨਯੋਗ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਡਾਂਗੇ ਤੇ ਜੋਸ਼ੀ ਨੇ ਪਹਿਲਾਂ ਹੀ ਯੋਜਾਨ ਬਣਾਈ ਹੋਈ ਸੀ ਕਿ ਇਸ ਗੱਡੀ ਨੂੰ ਕਿਸੇ ਵੀ ਢੰਗ ਨਾਲ ਰੋਕਿਆ ਜਾਏ ਕਿਉਂਕਿ ਇਸ ਵਿੱਚ ਜਿਆਦਾਤਰ ਯਾਤਰੂ ਪਾਕਸਿਤਾਨੀ ਮੁਸਲਿਮ ਹੁੰਦੇ ਹਨ । ਯੋਜਨਾ ਅਨੁਸਾਰ ਇਹ ਵੀ ਤੈਅ ਕੀਤਾ ਗਿਆ ਕਿ ਸਾਰਾ ਕੰਮ ਤਿੰਨ ਭਾਗਾਂ ਵਿਚ ਵੰਡ ਲਿਆ ਜਾਵੇ ,।ਪਹਿਲਾ ਇੱਕ ਧੜਾਸਫੈਦ ਪੋਸ਼ ਲੋਕ ਹੋਣ ਜੋ ਨੋਜੁਆਨਾਂ ਨੂੰ ਇਸ ਕੰਮ ਲਈ ਉਤਸ਼ਾਹਿਤ ਅਤੇ ਸੁਰੱਖਿਆ ਪ੍ਰਦਾਨ ਕਰੇ ,ਦੂਸਰਾ ਗਰੁੱਪ ਬੰਬ ਤਿਆਰ ਕਰਨ ਲਈ ਕੱਚਾ ਮਾਲ ਮੁਹਈਆ ਕਰਵਾਏ ਤੇ ਤੀਸਰਾ ਗਰੁੱਪ ਇਨ੍ਹਾਂ ਬੰਬਾਂ ਨੂੰ ਨਿਸ਼ਚਿਤ ਥਾਵਾਂ ਤੇ ਰੱਖੇ ।ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਅਸੀਮਾਨੰਦ ਤੇ ਭਾਰਤੀ ਭਾਈ ਪਹਿਲੇ ਗਰੁਪ ਵਿਚ ਸਨ ਜੋਸ਼ੀ ਇਨ੍ਹਾਂ ਸਾਰੇ ਗਰੁਪਾਂ ਦਰਮਿਆਨ ਮੁਖ ਸੰਪਰਕ ਬਣਿਆ ।
9 ਅਗਸਤ 2012 ਨੂੰ ਦਾਇਰ ਦੂਸਰੀ ਚਾਰਜਸ਼ੀਟ ਵਿੱਚ ਦੱਸਿਆ ਗਿਆ ਹੈ ਕਿ ਕਮਲ ਚੌਹਾਨ ,ਕਾਲਸੰਗਰਾ ,ਸ਼ਰਮਾ ,ਅਮਿਤ ਤੇ ਚੌਧਰੀ ਨੇ ਮੱਧ ਪ੍ਰਦੇਸ਼ ਦੇ ਖੇਤਰ ਦੇਵਾਸ ਦੇ ਬਾਗਲੀ ਜੰਗਲਾਂ ਵਿੱਚ ਪਾਈਪ ਬੰਬ ਤਿਆਰ ਕਰਨ ,ਪਿਸਟਲ ਫਾਇਰਿੰਗ ਦੀ ਸਿਖਲਾਈ ਲਈ ਤੇ ਇਸਦਾ ਆਯੋਜਨ ਸੁਨੀਲ ਜੋਸ਼ੀ ਨੇ ਜਨਵਰੀ 2006 ਵਿਚ ਕੀਤਾ । ਅਪਰੈਲ 2006 ਵਿਚ ਇਕ ਵਾਰ ਫਿਰ ਇਨ੍ਹਾ ਲੋਕਾਂ ਨੇ ਜੋਸ਼ੀ ਦੁਆਰਾ ਫਰੀਦਾਬਦ ਦੇ ਕਰਨੀਸਿੰਘ ਫਾਇਰਿੰਗ ਰੇਂਜ ਤੇ ਅਯੋਜਿਤ ਫਾਇਰਿੰਗ ਸਿਖਲਾਈ ਲਈ।। ਇਸੇ ਦੌਰਾਨ ਨਵੰਬਰ /ਦਸੰਬਰ ਵਿੱਚ ਕਮਲ ਚੌਹਾਨ ਨੇ ਚੌਧਰੀ ਨਾਲ ਮਿਲਕੇ ਜਾਮ ਮਸਜਿਦ ਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੀ ਰੇਕੀ ਕੀਤੀ । ਇਨ੍ਹਾਂ ਨੇ ਹੀ ਸ਼ਰਮਾ ਨੂੰ ਜਾਣਕਾਰੀ ਦਿੱਤੀ ਕਿ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀ ਹਨ ਇਸ ਲਈ ਸਮਝੌਤਾ ਐਕਸਪਰੈਸ ਤੇ ਹਮਲਾ ਕਰਨਾ ਆਸਾਨ ਹੈ ।ਆਰ.ਐਸ.ਐਸ.ਆਗੂ ਇੰਦਰੇਸ਼ ਕੁਮਾਰ ਦੀ ਭੁਮਿਕਾ ਦਾ ਜਿਕਰ ਕਰਦਿਆਂ ਦੱਸਿਆ ਗਿਆ ਹੈ ਕਿ ਅਕਤੂਬਰ 2005 ਵਿਚ ਲੋਕੇਸ਼ ਸ਼ਰਮਾ,ਸੁਨੀਲ ਜੋਸ਼ੀ ,ਰਾਮਾਚੰਦਰਾ ਕਾਲਸੰਘਰਾ,ਸ਼ਿਵਮ ਧੱਕੜ, ਪ੍ਰਗਿਆ ਸਿੰਘ ਅਤੇ ਇੰਦਰੇਸ਼ ਕੁਮਾਰ ਦਰਮਿਆਨ ਇਕ ਮੀਟਿੰਗ ਹੋਈ ਅਤੇ ਇੰਦਰੇਸ਼ ਕੁਮਾਰ ਵਲੋਂ ਇਸ ਮਕਸਦ ਦੀ ਪੂਰਤੀ ਲਈ 50 ਹਜਾਰ ਰੁਪਏ ਦਿੱਤੇ ਜਾਣ ਦਾ ਇੰਕਸ਼ਾਫ ਵੀ ਕੀਤਾ ਗਿਆ । ਚਾਰਜਸ਼ੀਟ ਅਨੁਸਾਰ ਬੰਬ ਧਮਾਕੇ ਦੀ ਰਿਹਰਸਲ ਕਰਦਿਆਂ ਬਾਗਲੀ ਪਿੰਡ ਦੀ ਜਮੀਨ ਦੀ ਮਿੱਟੀ ਦੇ ਸੈਂਪਲ ਅਤੇ ਸਮਝੌਤਾ ਐਕਸਪਰੈਸ ਬੰਬ ਧਮਾਕੇ ਲਈ ਵਰਤੇ ਗਏ ਆਰ,ਡੀ.ਐਕਸ ਦੇ ਸੈਂਪਲ ਆਪਸ ਵਿੱਚ ਮੇਲ ਖਾ ਗਏ ਹਨ ।ਇਹ ਵੀ ਜਾਹਿਰ ਕਾ ਗਿਆ ਹੈ ਕਿ 17 ਫਰਵਰੀ ਨੂੰ ਸ਼ਰਮਾ,ਕਮਲਚੌਹਾਨ ਅਤੇ ਚੌਧਰੀ ਇੰਦੋਰ ਪੁਜੇ ਅਤੇ ਸਰਵਾਸਪਨ ਨਗਰ ਇੰਦੋਰ ਦੇ ਇਲਾਕੇ ਗਏ ਜਿਥੇ ਉਹ ਅਮਿਤ ,ਕਾਲਸੰਗਰਾ ਨਾਮੀ ਦੋਸ਼ੀਆਂ ਨੂੰ ਮਿਲੇ । ਕਾਲਸੰਗਰਾ ਨੇ ਚਾਰਾਂ ਨੂੰ ਇਕ ਇੱਕ ਬਰੀਫਕੇਸ ਦਿੱਤਾ ਜਿਸ ਵਿਚ ਆਈ.ਈ.ਡੀ.ਸੀ ਅਤੇ ਜਿਹੜੇ ਬਾਅਦ ਵਿਚ ਸਮਝੋਤਾ ਐਕਸਪਰੈਸ ਵਿਚ ਲਗਾ ਦਿੱਤੇ ਗਏ ।ਸ਼ਰਮਾ,ਅਮਿਤ,ਚੌਧਰੀ ਅਤੇ ਚੌਹਾਨ ਨੇ ਇੰਦੋਰ ਇੰਟਰਸਿਟੀ ਐਕਸਪਰੈਸ ਗੱਡੀ ਫੜੀ ਅਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੇ 18 ਫਰਵਰੀ ਦੀ ਸਵੇਰ ਆ ਪੁਜੇ। ਇਥੋਂ ਇਨ੍ਹਾਂ ਚਾਰਾਂ ਨੇ ਲੋਕਲ ਟਰੇਨ ਲਈ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਪੁਜੇ । ਬੰਬ ਲਗਾਉਣ ਵਾਲੀ ਇਹ ਟੀਮ ਬਾਅਦ ਵਿੱਚ ਗੱਡੀ ਰਾਹੀਂ ਜੈਪੁਰ ਪਹੁੰਚ ਗਈ ਅਤੇ ਬਾਅਦ ਵਿਚ ਇੰਦੋਰ ।