Wednesday, December 31, 2025

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਖੂਨਦਾਨ ਕੈਂਪ ਆਯੋਜਿਤ

PPN310310
ਬਠਿੰਡਾ, 31 ਮਾਰਚ  (ਜਸਵਿੰਦਰ ਸਿੰਘ ਜੱਸੀ)-ਬੀਤੇ ਦਿਨੀ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ । ਇਸ ਖੂਨਦਾਨ ਕੈਂਪ ਦਾ ਉਦਘਾਟਨ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਅਤੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ ।ਇਸ ਕੈਂਪ ਵਿਚ ਕੇਵਲ ਵਿਦਿਆਰਥੀ ਹੀ ਨਹੀਂ ਸਗੋਂ ਸਟਾਫ ਮੈਂਬਰਾਂ ਨੇ ਵੀ ਵਧ-ਚੜ ਕੇ ਹਿੱਸਾ ਲਿਆ । ਇਸ ਮੌਕੇ ਡਾਕਟਰੀ ਸਹੂਲਤ ਦਾ ਵਿਸ਼ੇਸ਼ ਸਹਿਯੋਗ ਦਿਆਨੰਦ ਮੈਡੀਕਲ ਕਾਲਜ, ਲੁਧਿਆਣਾ ਦੀ ਟੀਮ ਵੱਲੋਂ ਡਾਕਟਰ ਹਰਸ਼ ਸ਼ਰਮਾ ਦੀ ਦੇਖ-ਰੇਖ ਹੇਠ ਰਿਹਾ। ਬਲੱਡ ਡੋਨੇਸ਼ਨ ਕੌਸ਼ਲ ਰਾਮਪੁਰਾ ਫੂਲ ਤੋਂ ਪਵਨ ਮਹਿਤਾ ਦਾ ਇਸ ਕੈਂਪ ਵਿਚ ਵਿਸ਼ੇਸ਼ ਸਹਿਯੋਗ ਰਿਹਾ । ਡਾ. ਅਰੁਨ ਕੁਮਾਰ ਕਾਂਸਲ ਨੇ ਦੱਸਿਆ ਕਿ 112 ਵਲੰਟਰੀਅਜ਼ ਨੇ ਇਸ ਕੈਂਪ ਵਿਚ ਖੂਨਦਾਨ ਕੀਤਾ । ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲੀ ਨੇ ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਖੂਨਦਾਨ ਹੀ ਸਹੀ ਅਰਥਾਂ ਵਿਚ ਇਨਸਾਨੀਅਤ ਦੀ ਸੇਵਾ ਹੈ ਅਤੇ ਦਾਨ ਕੀਤਾ ਖੂਨ ਅਨੇਕਾਂ ਜਿੰਦਗੀਆਂ ਵਿਚ ਖੁਸ਼ੀਆਂ ਲਿਆ ਸਕਦਾ ਹੈ, ਸੋ ਵਿਦਿਆਰਥਆਂ ਨੂੰ ਇਸ ਸਮਾਜ ਭਲਾਈ ਵਾਲੇ ਕਾਰਜ ਵਿਚ ਵਧ-ਚੜ ਕੇ ਹਿੱਸਾ ਲੈਣਾ ਚਾਹੀਦਾ ਹੈ । ਐੱਨ. ਐੱਸ. ਐੱਸ ਦੇ ਕੋਆਰਡੀਨੇਟਰ ਪ੍ਰੋ. ਜਗਵਿੰਦਰ ਸਿੰਘ ਅਤੇ ਮੈਡਮ ਸਿੰਮੀ ਨੇ ਦੱਸਿਆ ਕਿ ਖੂਨਦਾਨ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਸਨਮਾਨ ਚਿੰਨ ਨਾਲ ਵੀ ਸਨਮਾਨਿਆ ਗਿਆ।ਇਸ ਮੌਕੇ ਰਿਫਰੈਸ਼ਮੈਂਟ ਦਾ ਇੰਤਜ਼ਾਮ ਵੀ ਕੀਤਾ ਗਿਆ । ਇਸ ਕੈਂਪ ਨੂੰ ਅਮਲੀ ਜਾਮਾ ਪਹਿਨਾਉਣ ਲਈ ਰਜਿਸਟਰਾਰ ਸਤੀਸ਼ ਗੋਸਵਾਮੀ, ਪ੍ਰੋ. ਅਮਿਤ ਟੁਟੇਜਾ ਅਤੇ ਡਾ. ਰਵਿੰਦਰ ਸੂਮਲ,ਪ੍ਰੋ. ਕੰਵਲਦੀਪ ਸਿੰਘ, ਪ੍ਰੋ. ਵਿਜਿੰਦਰ ਸਿੰਘ ਅਤੇ ਪ੍ਰੋ. ਗੁਰਦੀਪ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply