
ਬਠਿੰਡਾ, 31 ਮਾਰਚ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸਰਕਾਰੀ ਬਹੁ-ਤਕਨੀਕੀ ਕਾਲਜ਼ ਵਿਖੇ ਸਮੂਹ ਵਿਦਿਆਰਥੀਆਂ, ਪ੍ਰਿੰਸੀਪਲ ਯਾਦਵਿੰਦਰ ਸਿੰਘ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਪ੍ਰਕਾਸ਼ ਕਰਵਾਉਣ ਉਪਰੰਤ ਭੋਗ ਪਾਇਆ ਗਿਆ ਅਤੇ ਇਸ ਮੌਕੇ ਪੰਥ ਪ੍ਰਸਿੱਧ ਨੌਜਵਾਨ ਕਥਾ ਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਦੁਆਰਾ ਗੁਰਮਤਿ ਗਿਆਨ ਦਾ ਚਾਨਣਾ ਪਾਇਆ ਗਿਆ। ਉਨਾਂ ਨੇ ਸਮੂਹ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਛੱਡ ਕੇ ਗੁਰੂ ਦੀ ਮੱਤ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ।ਉਨਾਂ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜਣਾ ਸ਼ੁਰੂ ਕਰਨ ਤੇ ਆਪ ਹੀ ਨਿਰਣਾ ਕਰਨ ਕਿ ਗੁਰਬਾਣੀ ਕੀ ਕਹਿੰਦੀ ਹੈ।ਅੰਤ ਵਿੱਚ ਗ੍ਰੰਥੀ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਕਾਲਜ਼ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਉਨਾਂ ਦੇ ਵਿਦਿਆਰਥੀ ਜਿੱਥੇ ਵਧੀਆ ਇੰਜੀਨੀਅਰ ਬਣਨ ਉੱਥੇ ਹੀ ਵਧੀਆ ਇਨਸਾਨ ਵੀ ਬਣ ਕੇ ਜਾਣ। ਇਸ ਮੌਕੇ ਸੁਪਰਡੈਂਟ ਸਵਰਨ ਸਿੰਘ, ਹੋਸਟਲ ਵਾਰਡਨ ਬਲਜੀਤ ਸਿੰਘ, ਹੋਸਟਲ ਸੁਪਰਡੈਂਟ ਪਰਵਿੰਦਰ ਕੌਰ ਆਦਿ ਨੇ ਕਥਾ ਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਦਾ ਸਿਰੋਪਾਓ ਨਾਲ ਸਨਮਾਨ ਕੀਤਾ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media