Saturday, March 22, 2025

ਪਾਕਿਸਤਾਨ ਜਾਨ ਵਾਲੇ ਯਾਤਰੁ ਨੇ ਪੋਲੀਓ ਡਰੋਪ ਤੇ ਸਰਟੀਫੀਕੇਟ ਨਾਲ ਲੈ ਕੇ ਜਾਣ – ਦਿੱਲੀ ਕਮੇਟੀ

PPN010405
ਨਵੀਂ ਦਿੱਲੀ, 1 ਅਪ੍ਰੈਲ ( ਅੰਮ੍ਰਿਤ ਲਾਲ ਮੰਨਣ)- ਵੈਸਾਖੀ ਮੌਕੇ ਤੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾਂ ਤੇ ਜਾ ਰਹੇ ਯਾਤਰੂਆਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੇਂਦਰ ਸਰਕਾਰ ਦੇ ਨਿਯਮਾ ਦੇ ਤਹਿਤ ਸਰਕਾਰੀ ਹਸਪਤਾਲ ਤੋਂ ਪੋਲੀਓ ਡਰੋਪ ਤੇ ਉਸ ਦੇ ਸਰਟੀਫਿਕੇਟ ਨੂੰ ਨਾਲ ਲੈ ਕੇ ਜਾਣ ਦੀ ਅਪੀਲ ਕੀਤੀ ਗਈ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯਾਤਰਾ ਸਬ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਫਗਾਨਿਸਤਾਨ, ਨਾਈਜੀਰੀਆ, ਪਾਕਿਸਤਾਨ, ਸੋਮਾਲੀਆ, ਕਿਨੀਯਾ, ਸਾਈਰੀਯਾ ਅਤੇ ਇਥੋਪੀਯਾ ਜਾਨ ਵਾਲੇ ਯਾਤਰੀਆਂ ਲਈ ਭਾਰਤ ਤੋਂ ਜਾਂਦੇ ਹੋਏ ਸਰਕਾਰੀ ਹਸਪਤਾਲ ਤੋਂ ਪੋਲੀਓ ਡਰੋਪ ਅਤੇ ਉਸ ਦਾ ਸਰਟੀਫਿਕੇਟ ਨਾਲ ਲੈ ਜਾਣ ਦੇ ਆਦੇਸ਼ ‘ਤੇ ਪਹਿਰਾ ਦਿੰਦੇ ਹੋਏ ਯਾਤਰੁਆਂ ਨੂੰ ਇਹ ਸਲਾਹ ਜਾਰੀ ਕੀਤੀ ਗਈ ਹੈ ਉਹ ਪੋਲੀਓ ਡਰਾਪਸ ਤੇ ਸਰਟੀਫੀਕੇਟ ਨਾਲ ਲੈ ਕੇ ਜਾਣ ਤਾਂ ਕਿ ਅਟਾਰੀ ਬਾਰਡਰ ‘ਤੇ ਭਾਰਤੀ ਅਧਿਕਾਰੀਆਂ ਨਾਲ ਯਾਤਰੂਆਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ।ਦਿੱਲੀ ‘ਚ ਕੌਮਾਂਤਰੀ ਯਾਤਰਾਂ ਤੇ ਜਾਉਣ ਵਾਲੇ ਯਾਤਰੂਆਂ ਲਈ ਨਿਰਧਾਰਿਤ ੨੩ ਪੋਲੀਓ ਕੇਂਦਰਾਂ ਦਾ ਵੇਰਵਾ ਦਿੰਦੇ ਹੋਏ ਚੰਢੋਕ ਨੇ ਕਿਹਾ ਕਿ ਦਿੱਲੀ ਦੇ ਦੱਖਣ ਪੁਰਬ ਜ਼ਿਲੇ ਵਿਚ ਸਰਾਏ ਕਾਲੇ ਖਾਂ ਤੇ ਬਾਟਲਾ ਹਾਉਸ ਡਿਸਪੈਂਸਰੀ, ਦੱਖਣ ਜ਼ਿਲਾ ਪੰ. ਮਦਨਮੋਹਨ ਹਸਪਤਾਲ ਮਾਲਵੀਯ ਨਗਰ ਤੇ ਸਾਕੇਤ, ਪੁਰਵੀ ਜ਼ਿਲੇ ਵਿਚ ਲਾਲ ਬਹਾਦੁਰ ਸ਼ਾਸਤ੍ਰੀ ਹਸਪਤਾਲ ਤੇ ਵਸੁੰਦਰਾ ਐਨਕਲੇਵ ਡਿਸਪੈਂਸਰੀ, ਪੱਛਮ ਜ਼ਿਲੇ ਵਿਚ ਗੁਰੂ ਗੋਬਿੰਦ ਸਿੰਘ ਹਸਪਤਾਲ ਤੇ ਆਚਾਰਿਆ ਬਿਖਸ਼ੂ ਹਸਪਤਾਲ ਮੋਤੀ ਨਗਰ, ਸੈਂਟਰਲ ਜ਼ਿਲੇ ਵਿਚ ਲੋਕਨਾਇਕ ਹਸਪਤਾਲ, ਕਸਤੁਰਬਾ ਗਾਂਧੀ ਹਸਪਤਾਲ ਤੇ ਟੈਂਕ ਰੋਡ ਡਿਸਪੈਂਸਰੀ, ਦੱਖਣ ਪੱਛਮ ਜ਼ਿਲੇ ਵਿਚ ਰਾਓ ਤੁਲਾ ਰਾਮ ਹਸਪਤਾਲ ਤੇ ਸੈਕਟਰ 10 ਦਵਾਰਕਾ ਡਿਸਪੈਂਸਰੀ, ਨਵੀਂ ਦਿੱਲੀ ਜ਼ਿਲੇ ਵਿਚ ਇੰਦਰਪੁਰੀ ਤੇ ਨਾਂਗਲ ਰਾਇ ਡਿਸਪੈਂਸਰੀ, ਸ਼ਾਹਦਰਾ ਜ਼ਿਲੇ ਵਿਚ ਗੁਰੂ ਤੇਗ ਬਹਾਦਰ ਹਸਪਤਾਲ ਤੇ ਡਾ. ਹੈਡਗ੍ਰੇਵਾਰ ਹਸਪਤਾਲ, ਉਤਰ ਪੂਰਵੀ ਜ਼ਿਲੇ ਵਿਚ ਜਗਪ੍ਰਵੇਸ਼ ਚੰਦ੍ਰ ਹਸਪਤਾਲ ਤੇ ਮੈਟਰਨਿਟੀ ਹੋਮ ਯਮੁਨਾ ਵਿਹਾਰ, ਉਤਰ ਪੱਛਮ ਭਗਵਾਨ ਮਹਾਵੀਰ ਹਸਪਤਾਲ ਤੇ ਸ਼ਾਲੀਮਾਰ ਬਾਗ ਡਿਸਪੈਂਸਰੀ ਅਤੇ ਉਤਰ ਜ਼ਿਲੇ ਵਿਚ ਮਹਾਰਿਸ਼ੀ ਬਾਲਮਿਕੀ ਤੇ ਬਾਬੂ ਜਗਜੀਵਰ ਰਾਮ ਹਸਪਤਾਲ ਵਿਚ ਜਾ ਕੇ ਯਾਤਰੀ ਪ੍ਰਮਾਣ ਪੱਤਰ ਪ੍ਰਾਪਤ ਕਰ ਸਕਦੇ ਹਨ।

Check Also

ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ ਦੀ ਸ਼ਤਰੰਜ ਕਲਾ ਨੂੰ ਵਿਸ਼ਵ ਭਰ ਵਿੱਚ ਪ੍ਰਮੋਟ ਕਰਨ ਦੇ ਕੀਤੇ ਜਾਣਗੇ ਯਤਨ ਅੰਮ੍ਰਿਤਸਰ, …

Leave a Reply