ਸ਼ਹੀਦੀ ਦਿਵਸ ਨੂੰ ਸਮਰਪਿੱਤ
ਸਦਕੇ ਵੀਰਾ ਤੇਰੇ ਤੋਂ ਜਿਸਨੇ ਜਿਉਣ ਦੇ ਰਾਹੇ ਪਾਇਆ,
ਇਨਕਲਾਬ ਦਾ ਨਾਅਰਾ ਦੇ ਕੇ ਫਰੰਗੀ ਨੂੰ ਭਜਾਇਆ।
ਆਪਣੀਆਂ ਮੌਜਾਂ ਕਰਕੇ ਅੱਜ ਪਏ ਝਗੜੇ ਵਿੱਚ ਸਾਰੇ,ਇਨਕਲਾਬ ਦਾ ਨਾਅਰਾ ਦੇ ਕੇ ਫਰੰਗੀ ਨੂੰ ਭਜਾਇਆ।
ਪੱਗੜੀ ਸੰਭਾਲਣ ਦੀ ਮੱਤ ਦਿੱਤੀ ਬਜ਼ੁਰਗਾਂ ਨੇ,
ਸੁਣ ਕੇ ਜਿਸ ਨੂੰ ਗੋਰਾ ਗਿਆ ਘਬਰਾਇਆ।
ਮਾਈ ਬਾਪ ਦਾ ਪਿਆਰ ਤਿਆਗਿਆ,
ਮੌਤ ਨੂੰ ਦੁਲਹਣ ਦੇ ਰੂਪ ‘ਚ ਅਪਣਾਇਆ।
ਜੰਝ ਚੜੇ ਤਾਂ ਹੁੰਦਾ ਇੱਕ ਮਰਵਾਲਾ
ਤੇਰੇ ਨਾਲ ਤਾਂ ਰਾਜਗੁਰੂ ਤੇ ਸੁਖਦੇਵ ਵੀ ਸਜਾਇਆ।
ਕੈਸਾ ਜਿਗਰਾ ਵੀਰਾ ਤੇਰਾ ਤੂੰ ਰਤਾ ਨਾ ਘਬਰਾਇਆ,
ਹੱਸ-ਹੱਸ ਫਾਂਸੀ ਦਾ ਰੱਸਾ ਚੁੰਮ ਗਲੇ ਵਿੱਚ ਪਾਇਆ।
ਵੀਰਾਂ ਤੂੰ ਨਾਂ ਕੋਈ ਸੁਪਨਾ ਬਿਨ ਅਜ਼ਾਦੀ ਸਜਾਇਆ।
ਰਹਿੰਦੀ ਦੁਨੀਆਂ ਤੱਕ ਨਾਮ ਰਹੇਗਾ ਤੇਰਾ,
23 ਮਾਰਚ 1931 ਨੂੰ ਖੱਟੜਕਲਾਂ ਦਾ ਵਾਸੀ ਸ਼ਹੀਦ ਕਹਿਲਾਇਆ
ਸ਼ਹੀਦੀ ਦਿਵਸ ਮਨਾ ਰਹੇ ਹਾਂ ਅੱਜ’
‘ਫਕੀਰਾ’ ਅੱਖਾਂ ਅੱਜ ਨਮ ਤੇ ਦਿਲ ਹੈ ਕੁਮਲਾਇਆ
ਵਿਨੋਦ ਫਕੀਰਾ,
ਆਰੀਆ ਨਗਰ, ਕਰਤਾਰਪੁਰ।
ਮੋ- 98721-97326