ਜੰਡਿਆਲਾ ਗੁਰੂ, 3 ਅਪ੍ਰੈਲ (ਹਰਿੰਦਰਪਾਲ ਸਿੰਘ)- ਆਪਣੀਆਂ ਅਣਥੱਕ ਸੇਵਾਵਾਂ ਦੇ ਕੇ ਮਹਿਕਮਾਂ ਜਲ ਸਪਲਾਈ ਅਤੇ ਟੈਕਨੀਟੇਸ਼ਨ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਕੰਵਲਜੀਤ ਸਿੰਘ ਟੈਕਨੀਸ਼ਨ ਨੂੰ ਮਹਿਕਮੇ ਵਲੋਂ ਸਨਮਾਨਿਤ ਕੀਤਾ ਗਿਆ । ਇਸ ਮੋਕੇ ਤੇ ਯੂਨੀਅਨ ਦੇ ਅਹੁਦੇਦਾਰਾਂ, ਅਫ਼ਸਰਾਂ ਸਾਹਿਬ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰ: ਸੁਖਨੰਦਨ ਸਿੰਘ ਮੋਹਵੀਆ ਨੇ ਬੋਲਦਿਆ ਕਿਹਾ ਕਿ ਕੰਵਲਜੀਤ ਸਿੰਘ ਨੇ ਆਪਣੀਆਂ ਸੇਵਾਵਾਂ ਪੂਰੀ ਮਿਹਨਤ ਲਗਨ ਤੇ ਇਮਾਨਦਾਰੀ ਨਾਲ ਨਿਭਾਈਆਂ ਹਨ। ਇਸ ਮੋਕੇ ਤੇ ਸ਼ਿਵ ਕੁਮਾਰ ਮੰਨਣ, ਸਰਬਜੀਤ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ, ਸ਼ਸ਼ਪਾਲ ਸਿੰਘ ਵੱਲਾ, ਸੁਖਲਾਖਨ ਸਿੰਘ ਜੇ.ਈ., ਬਲਕਾਰ ਸਿੰਘ ਐਸ. ਡੀ. ਓ, ਮੈਡਮ ਮੀਨਾਕਸ਼ੀ ਬਿਉਰੋ ਚੀਫ ਆਦਿ ਹਾਜ਼ਿਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …