9 ਦੇਵੀ ਅਸਥਾਨਾਂ ਤੋਂ ਲਿਆਉਦਿਆਂ ਜੋਤਾਂ ਦੇ ਦਰਸ਼ਨ ਕੀਤੇ ਸ਼ਰਧਾਲੂਆਂ ਨੇ
ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਵਿਚ ਸ੍ਰੀ ਪੰਚਮੁੱਖੀ ਬਾਲਾ ਜੀ ਟਰੱਸਟ ਅਤੇ ਸ਼ਿਵ ਸ਼ਕਤੀ ਯੋਗ ਮਿਸ਼ਨ ਵਲੋਂ ਵਿਸ਼ਾਲ 108 ਹਵਨ ਕੁੰਡ ਸ੍ਰੀ ਭਾਗਵਤ ਕਥਾ ਹਫ਼ਤਾ ਗਿਆਨ ਯੁੱਗ ਦੇ ਸੰਬੰਧਤ ਮੰਗਲ ਕਲਸ਼ ਯਾਤਰਾ ਦਾ ਆਯੋਜਿਨ ਕੀਤਾ ਗਿਆ। ਜਿਸ ਵਿਚ 108 ਔਰਤਾਂ ਨੇ ਸਿਰ ‘ਤੇ ਕਲਸ਼ ਰੱਖ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਸ਼ੋਭਾ ਯਾਤਰਾ ਵਿਚ ਭਾਗ ਲਿਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਤੋ ਇਲਾਵਾ ਸ੍ਰੀ ਸ੍ਰੀ 1008 ਸੁਆਮੀ ਆਤਮਾ ਨੰਦ ਪੁਰੀ ਜੀ ਮਹਾਰਾਜ ਭਾਗਵਤ ਭੂਸ਼ਣ ਜੀ ਵਲੋਂ ਵਿਸ਼ੇਸ਼ ਤੌਰ ‘ਤੇ ਅਗਵਾਈ ਕੀਤੀ ਗਈ। ਇਸ ਮੌਕੇ 121 ਬਾ੍ਰਹਮਣਾਂ ਵਲੋਂ ਵੀ ਸ਼ੋਭਾ ਯਾਤਰਾ ਵਿਚ ਭਾਗ ਲਿਆ ਗਿਆ। ਸ਼ੋਭਾ ਯਾਤਰਾ ਵਿਚ ਸੁੰਦਰ ਅਤੇ ਮਨਮੋਹਕ ਝਾਕੀਆਂ ਜਿਨਾਂ ਵਿਚ ਸ੍ਰੀ ਕ੍ਰਿਸ਼ਨ ਪਰਿਵਾਰ, ਸ੍ਰੀ ਰਾਮ ਪਰਿਵਾਰ, ਵਿਸ਼ ਪਰਿਵਾਰ ਅਤੇ ਮਾਂ ਦੁਰਗਾ ਤੋਂ ਇਲਾਵਾ ਹੋਰ ਵੀ ਦੇਵੀ ਦੇਵਤਿਆਂ ਨੇ ਸ਼ਹਿਰ ਵਾਸੀਆਂ ਨੂੰ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ। ਸ਼ਾਮ ਤੋਂ ਧਾਰਮਿਕ ਸਮਾਗਮ ਸ਼ੁਰੂ ਹੋ ਜਾਣਗੇ ਅਤੇ 9 ਅਪ੍ਰੈਲ ਤੱਕ ਚੱਲਣਗੇ।