ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਫਾਜਿਲਕਾ ਸਥਿਤ ਦੈਨਿਕ ਸਵੇਰਾ ਦੇ ਦਫ਼ਤਰ ਵਿੱਚ ਪੁੱਜਣ ‘ਤੇ ਯਾਰ ਮਿਲਾਦੇ’ ਪੰਜਾਬੀ ਵੀਡੀਓ ਕੈਸੇਟ ਦੀ ਟੀਮ ਦਾ ਸਵਾਗਤ ਕੀਤਾ ਗਿਆ ।ਇਸ ਮੋਕੇ ਕੈਸੇਟ ਦੇ ਨਿਰਦੇਸ਼ਕ ਜੱਸੀ ਕਾਮੀਰਿਆ ਅਤੇ ਤਰੁਨਵੀਰ ਨੇ ਦੱਸਿਆ ਕਿ ਉਨਾਂ ਦੀ ਟੀਮ ਰਾਜਸਥਾਨ ਵਿੱਚ ਇੱਕ ਗੀਤ ਦੀ ਰਿਕਾਡਿੰਗ ਲਈ ਜਾ ਰਹੀ ਹੈ, ਜਿਸਦੇ ਬੋਲ ਹਨ ਰੱਬਾ ਯਾਰ ਮਿਲਾਦੇ’।ਇਸ ਕੈਸੇਟ ਦੇ ਨਿਰਮਾਤਾ ਜੈ ਸਿੰਘ ਨੇ ਦੱਸਿਆ ਕਿ ਕੈਸੇਟ ਵਿੱਚ ਗਾਇਕ ਜੈਲੀ ਇਕਵਨ ਨੇ ਸੰਗੀਤ ਦਿੱਤਾ ਹੈ ਅਤੇ ਰਾਜ ਵੋਹਰਾ, ਜਸਬੀਰ ਸਿੰਘ, ਗਗਨ ਅਤੇ ਦੀਵਾ ਇਸ ਵਿੱਚ ਮਾਡਲ ਦੀ ਭੁਮਿਕਾ ਨਿਭਾ ਰਹੇ ਹਨ । ਉਨਾਂ ਨੇ ਦੱਸਿਆ ਕਿ ਇਹ ਕੈਸੇਟ ਮਈ ਮਹੀਨੇ ਵਿੱਚ ਰਿਲੀਜ ਹੋ ਜਾਵੇਗੀ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …