ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਕਮਰਸ਼ੀਅਲ ਆਰਟ ਵਿਭਾਗ ਦੇ ਐਮ. ਏ ਸਮੈਸਟਰ- ਪਹਿਲਾ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਤੀਜਾ ਐਲਾਨਿਆ ਗਿਆ।ਜਿਸ ਵਿਚ ਵੰਦਨਾ ਭਾਟੀਆ ਨੇ ਪਹਿਲਾ, ਪੂਜਾ ਸਮਰਾ ਤੇ ਚੰਦਨਪ੍ਰੀਤ ਕੌਰ ਨੇ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਹਾਸਿਲ ਕੀਤਾ।ਇਹ ਵਿਭਾਗ ਪ੍ਰੋਫੈਸ਼ਨਲ ਟ੍ਰੈਨਿੰਗ ਦਿੰਦਾ ਹੈ ਅਤੇ ਨਾਲ ਹੀ ਵਿਦਿਆਰਥਣਾਂ ਨੂੰ ਮੈਨੂਅਲ ਡਿਜ਼ਾਇਨਿੰਗ ਤੇ ਕੰਪਿਊਟਰ ਗ੍ਰਾਫ਼ਿਕ ਵਾਸਤੇ ਵੀ ਤਿਆਰ ਕਰਦਾ ਹੈ।ਵਿਭਾਗ ਦੇ ਮੁੱਖੀ ਸੰਦੀਪ ਜੁਤਸ਼ੀ ਨੇ ਦੱਸਿਆ ਕਿ ਇਹ ਕੋਰਸ ਕਰਨ ਤੋਂ ਬਾਅਦ ਯੋਗ ਸਟਾਫ਼ ਦੀ ਮਦਦ ਨਾਲ ਵਿਦਿਆਰਥਣਾਂ ਗ੍ਰਾਫਿਕ ਡਿਜਾਇਨਰ, ਵਿਜ਼ਅਲਾਇਜ਼ਰ, ਪ੍ਰੋਫੈਸਨਲ ਫੈਸ਼ਨ ਫੋਟੋਗ੍ਰਾਫਰ ਬਣਕੇ ਵਧੀਆ ਤਨਖਾਹ ਪ੍ਰਾਪਤ ਕਰ ਸਕਦੇ ਹਨ। ਇਹ ਕੋਰਸ ਨਾ ਕੇਵਲ ਵਿਦਿਆਰਥਣਾਂ ਵਿਚ ਗ੍ਰਾਫਿਕ ਡਿਜਾਇਨਰ, ਵੈਬ ਡਵੈਲਪਰ, ਐਨੀਮੇਟਰ ਵਰਗੀਆਂ ਵਧੀਆਂ ਪ੍ਰੋਫੈਸ਼ਨਲ ਯੋਗਤਾਵਾਂ ਵੀ ਪ੍ਰਦਾਨ ਕਰਦੇ ਹਨ।ਪ੍ਰਿੰਸੀਪਲ ਡਾ. (ਮਿਸਿਜ਼) ਨੀਲਮ ਕਾਮਰਾ ਨੇ ਸਟਾਫ ਮੈਂਬਰਾਂ ਤੇ ਜੈਤੂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਉਨਾ ਦੇ ਉੱਜਵਲ ਭਵਿੱਖ ਵਾਸਤੇ ਅਸ਼ੀਰਵਾਦ ਦਿੱਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …