ਜਿਲਾ ਚੋਣ ਅਫਸਰ ਐਸ. ਕਰੁਣਾ ਰਾਜੂ ਹਰੀ ਝੰਡੀ ਵਿਖਾ ਕੇ ਕਰਨਗੇ ਰਵਾਨਾ

ਫਾਜਿਲਕਾ, 8 ਅਪ੍ਰੈਲ (ਵਿਨੀਤ ਅਰੋੜਾ)- ਭਾਰਤ ਚੋਣ ਕਮਿਸ.ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਉਨਾਂ ਦੇ ਵੋਟ ਅਧਿਕਾਰ ਪ੍ਰਤਿ ਜਾਗਰੂਕ ਕਰਨ ਲਈ ਚਲਾਏ ਜਾ ਰਹੇ ਸਵੀਪ ਪ੍ਰਜੈਕਟ ਤਹਿਤ 10 ਅਪ੍ਰੈਲ 2014 ਨੂੰ ਸਵੇਰੇ 9.30 ਵਜੇ ਰਨ ਫਾਰ ਡੈਮਕਰੈਸੀ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ.) ਸ. ਚਰਨ ਦੇਵ ਸਿੰਘ ਮਾਨ ਨੇ ਦਿੱਤੀ।ਉਨਾਂ ਦੱਸਿਆ ਕਿ ਇਸ ਦੋੜ ਨੂੰ ਹਰੀ ਝੰਡੀ ਵਖਾ ਕੇ ਡਿਪਟੀ ਕਮਿਸ਼ਨਰ ਡਾ. ਐਸ.ਕਰੂਨਾ ਰਾਜੂ ਜਿਲਾ ਚੋਣ ਅਫਸਰ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਰਵਾਨਾ ਕਰਨਗੇ । ਇਸ ਦੋੜ ਵਿਚ ਜਿਲਾ ਚੋਣ ਦਫਤਰ ਵਲੋਂ ਜਿਲੇ ਦੇ ਸਮੂਹ ਨਾਗਰਿਕਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ । ਇਸ ਦੋੜ ਨੂੰ ਆੜਤੀਆ ਐਸੋਸੀਏਸਨ ਫਾਜਿਲਕਾ ਸਪਾਂਸਰ ਕਰ ਰਹੀ ਹੈ ਤੇ ਇਸ ਵਿਚ ਹਿੱਸਾ ਵੀ ਲੈ ਰਹੇ ਹਨ।
ਸ. ਮਾਨ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਦੌੜ ਸ.ਹਿਰ ਦੇ ਵੱਖ-ਵੱਖ ਬਜਾਰਾਂ ਵਿਚੋ ਲੰਗੇਗੀ ਅਤੇ ਆਮ ਲੋਕਾਂ ਨੂੰ ਮਤਦਾਨ ਵਾਲੇ ਦਿਨ ਪੋਲਿੰਗ ਬੂਥ ਤੇ ਪਹੁੰਚ ਕੇ ਬਿਨਾਂ ਕਿਸੇ ਡਰ, ਭੈਅ ਜਾਂ ਲਾਲਚ ਦੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਲਈ ਪ੍ਰੇਰਿਤ ਕਰੇਗੀ । ਇਸ ਦੋੜ ਵਿਚੋ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਜੇਤੂਆਂ ਨੂੰ ਜਿਲਾ ਚੋਣ ਦਫ.ਤਰ ਵੱਲੋ ਸਨਮਾਨਤ ਵੀ ਕੀਤਾ ਜਾਵੇਗਾ । ਉਨਾਂ ਨੇ ਖਾਸ ਤੋਰ ਤੇ ਨੋਜਵਾਨਾਂ ਨੂੰ ਇਸ ਦੋੜ ਵਿਚ ਭਾਗ ਲੈਣ ਦੀ ਅਪੀਲ ਕੀਤੀ । ਇਸ ਮੋਕੇ ਜਿਲਾ ਸਿੱਖਿਆ ਅਫਸਰ ਸ੍ਰੀ ਸੰਦੀਪ ਧੂੜੀਆ, ਜਿਲਾ ਖੇਡ ਅਫਸਰ ਸ. ਬਲਵੰਤ ਸਿੰਘ, ਤਹਿਸੀਲਦਾਰ ਚੋਣਾ ਸ. ਹੁਕਮ ਸਿੰਘ ਸੋਢੀ ਆਦਿ ਵੀ ਹਾਜਰ ਸਨ ।
Punjab Post Daily Online Newspaper & Print Media