Saturday, December 21, 2024

ਡਾ. ਰਿਣਵਾ ਨੇ ਸੈਂਕੜੇ ਸਮਰਥਕਾਂ ਨਾਲ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ‘ਚ ਜਾਖੜ ਲਈ ਕੀਤਾ ਚੋਣ ਪ੍ਰਚਾਰ

ਘਾਹ ਮੰਡੀ ਵਿਖੇ ਕੀਤਾ ਦਫਤਰ ਦਾ ਉਂਦਘਾਟਨ

PPN080408
ਫਾਜਿਲਕਾ, 8 ਅਪ੍ਰੈਲ (ਵਿਨੀਤ ਅਰੋੜਾ)-   ਡਾ. ਮਹਿੰਦਰ ਕੁਮਾਰ ਰਿਣਵਾ ਸਾਬਕਾ ਵਿਧਾਇਕ ਫ਼ਾਜ਼ਿਲਕਾ ਨੇ ਆਪਣੇ ਸੈਂਕੜੇ ਸਾਥੀਆਂ ਨਾਲ ਬਾਅਦ ਦੁਪਹਿਰ ਬਾਜ਼ਾਰਾਂ ਵਿਚ ਦੁਕਾਨ ਦੁਕਾਨ ‘ਤੇ ਜਾ ਕੇ ਸ੍ਰੀ ਜਾਖੜ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਸਥਾਨਕ ਗਾਂਧੀ ਚੌਂਕ ਵਿਖੇ ਸੰਬੋਧਨ ਕਰਦਿਆਂ ਡਾ. ਰਿਣਵਾ ਨੇ ਕਿਹਾ ਕਿ ਅੱਜ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਕੋਲ ਲੋਕਾਂ ਤੋਂ ਵੋਟਾਂ ਮੰਗਣ ਦਾ ਕੋਈ ਮੁੱਦਾ ਨਹੀ ਹੈ, ਸਿਵਾਏ ਨਰਿੰਦਰ ਮੋਦੀ ਦੇ ਉਹ ਕੋਈ ਹੋਰ ਪ੍ਰਚਾਰ ਨਹੀ ਕਰ ਰਹੇ, ਸਿਰਫ ਵੋਟਰਾਂ ਨੂੰ ਨਰਿੰਦਰ ਮੋਦੀ ਦਾ ਨਾਅਰਾ ਲਗਾ ਕੇ ਵੋਟਾਂ ਲੈਣ ਲਈ ਕਹਿ ਰਹੇ ਹਨ। ਉਨਾਂ ਕਿਹਾ ਕਿ ਕਿਤਨੀ ਸ਼ਰਮ ਦੀ ਗੱਲ ਹੈ, ਜਿਹੜੀ ਪਾਰਟੀ ਨੇ ਲਗਾਤਾਰ 7 ਸਾਲ ਰਾਜ ਕੀਤਾ ਹੋਵੇ, ਉਹ ਆਪਣੇ ਵਿਕਾਸ ਦੀਆ ਪ੍ਰਾਪਤੀਆਂ ਦੱਸਣ ਦੀ ਬਜਾਏ ਲੋਕਾਂ ਨੂੰ ਸਿਰਫ ਮੋਦੀ ਦਾ ਨਾਂਅ ਲੈ ਕੇ ਭਾਸ਼ਣਾਂ ਰਾਹੀ ਭਰਮਾਉਣ ਤਾਂ ਲੋਕ ਕਿਸ ਤਰਾਂ ਅਜਿਹੇ ਉਮੀਦਵਾਰਾਂ ਨੂੰ ਵੋਟਾਂ ਪਾਉਣਗੇ। ਉਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਫ਼ਿਰੋਜਪੁਰ ਸਮੂਚੇ ਹਲਕੇ ਦਾ ਵਿਕਾਸ ਨਾ ਹੋਣ ਦਾ ਕਾਰਨ ਅਕਾਲੀ ਐਮ.ਪੀ. ਦਾ ਜਿੱਤਣਾ ਅਤੇ ਲੋਕ ਸਭਾਂ ਵਿਚ ਜਾ ਕੇ ਹਲਕੇ ਦੇ ਵਿਕਾਸ ਸਬੰਧੀ ਕੋਈ ਗੱਲ ਨਾ ਕਰਨਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਅਕਾਲੀ ਭਾਜਪਾ ਆਗੂਆਂ ਦੇ ਭਰਮ ਭੁਲੇਖੇ ਵਿਚ ਨਾ ਆਉਣ ਦੁਕਾਨਦਾਰਾਂ ਵੱਲੋਂ ਥਾਂ ਥਾਂ ‘ਤੇ ਡਾ. ਮਹਿੰਦਰ ਰਿਣਵਾ ਅਤੇ ਉਨਾਂ ਦੇ ਸਾਥੀਆਂ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ‘ਤੇ ਲੈਂਡਮਾਰਟਗੇਜ ਬੈਂਕ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਪੰਮੀ, ਬਲਾਕ ਕਾਂਗਰਸ ਕਮੇਟੀ ਫ਼ਾਜ਼ਿਲਕਾ ਦੇ ਪ੍ਰਧਾਨ ਸੁਰਿੰਦਰ ਕਾਲੜਾ, ਦੇਹਾਤੀ ਪ੍ਰਧਾਨ ਦੇਸ ਰਾਜ ਜੰਡਵਾਲੀਆ, ਅਸ਼ੋਕ ਵਾਟਸ, ਰੌਸ਼ਨ ਲਾਲ ਖੁੰਗਰ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਸਰਪ੍ਰਸਤ ਹਰਸਰਨ ਸਿੰਘ ਬੇਦੀ, ਹਰਮਿੰਦਰ ਸਿੰਘ ਦੁਰੇਜਾ, ਯੂਥ ਕਾਂਗਰਸ ਆਗੂ ਸਤਿਆਜੀਤ ਝੀਝਾ, ਪਰਮਜੀਤ ਸ਼ਰਮਾ, ਕਾਲਾ ਚਾਵਲਾ, ਬਾਉ ਰਾਮ ਸਾਬਕਾ ਕੌਂਸਲਰ,  ਰਿੰਪਲ ਧਮੀਜਾ, ਕੁਨਾਲ ਮੱਕੜ, ਹਰਨੇਕ ਸਿੰਘ, ਰਾਧੇ ਸ਼ਾਮ, ਸੰਦੀਪ ਧੂੜੀਆ, ਚੌਧਰੀ ਬੇਗ ਚੰਦ, ਸੰਦੀਪ ਠਠਈ, ਨੀਟੂ ਕਾਠਪਾਲ, ਚੇਤਨ ਗਰੋਵਰ ਆਦਿ ਹਾਜ਼ਰ ਸਨ। ਇਸ ਤੋ ਬਾਦ ਉਂਨਾ ਨੇ ਘਾਹਮੰਡੀ ਵਿਖੇ ਚੌ. ਜਾਖੜ ਦੇ  ਦਫਤਰ ਦਾ ਉਂਦਘਾਟਨ ਵੀ ਕੀਤਾ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …

Leave a Reply