
ਨਵੀਂ ਦਿੱਲੀ, 8 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਨਿਹੰਗ ਸੰਪ੍ਰਦਾ 96ਵੇਂ ਕਰੋੜੀ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਨੇ ਅੱਜ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ‘ਚ ਪੁੱਜ ਕੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਕੀਤੇ ਜਾ ਰਹੇ ਪੰਥਕ ਕਾਰਜਾਂ ਲਈ ਧੰਨਵਾਦ ਪ੍ਰਗਟ ਕੀਤਾ। ਉਚੇਚੇ ਤੌਰ ਤੇ ਬਾਬਾ ਬਘੇਲ ਸਿੰਘ ਜੀ ਦੀ ਦਿੱਲੀ ਫਤਹਿ ਤੇ ਕਰਵਾਏ ਗਏ ਸਮਾਗਮਾਂ ਦਾ ਜ਼ਿਕਰ ਕਰਦੇ ਹੋਏ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਦਿੱਲੀ ਕਮੇਟੀ ਨੇ ਫਤਹਿ ਦਿਵਸ ਨੂੰ ਖਾਲਸਾਹੀ ਜਾਹੋ-ਜਲਾਲ ਨਾਲ ਮਨਾ ਕੇ ਨੌਜਵਾਨ ਪੀੜੀ ਨੂੰ ਵੀਰ ਰਸ ਨਾਲ ਜਾਣੂੰ ਹੋਣ ਦਾ ਮਾਣਮਤਾ ਸਮਾਂ ਪ੍ਰਦਾਨ ਕੀਤਾ ਹੈ।ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਕਾਰਸੇਵਾ ਅਤੇ ਜਲ ਨੂੰ ਸਾਫ ਰੱਖਣ ਲਈ ਪਲਾਂਟ ਲਗਾਉਣ ਤੇ ਵੀ ਕਮੇਟੀ ਦੀ ਸ਼ਲਾਘਾ ਕਰਦੇ ਹੋਏ ਬਲਬੀਰ ਸਿੰਘ ਨੇ ਦਾਅਵਾ ਕੀਤਾ ਕਿ ਕਮੇਟੀ ਸੰਗਤਾਂ ਦੇ ਦਸਤੰਧ ਨੂੰ ਉਸਾਰੂ ਰੂਪ ਵਿਚ ਵਰਤਣ ਦੇ ਨਾਲ ਹੀ ਸੇਵਾਂ ਅਤੇ ਸ਼ਰਧਾ ਦਾ ਵੀ ਸੁਮੇਲ ਸੰਗਤਾਂ ਨੂੰ ਉਪਲਬੱਧ ਕਰਵਾ ਰਹੀ ਹੈ। ਜੋ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਾਮੁਕਤ ਅਤੇ ਗੁਰਮਤਿ ਦਾ ਧਾਰਨੀ ਕਰਨ ਵਾਸਤੇ ਵੱਡਮੁੱਲਾ ਉਪਰਾਲਾ ਹੈ।ਵਿਦਿਅਕ ਸਿੱਖਿਆ ਦੇ ਨਾਲ ਹੀ ਵੱਖ ਵੱਖ ਤਰੀਕਿਆਂ ਨਾਲ ਨੌਜਵਾਨਾਂ ਨੂੰ ਸਾਬਤ ਸੂਰਤ ਅਤੇ ਅੱਜ ਦੇ ਸਮਾਜ ਦੇ ਹਿਸਾਬ ਨਾਲ ਚਲਣ ਦਾ ਸੁਨੇਹਾ ਦਿੰਦੇ ਹੋਏ ਉਨ੍ਹਾਂ ਨੇ ਦਿੱਲੀ ਕਮੇਟੀ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਉਪਲਬੱਧ ਕਰਵਾਉਣ ਲਈ ਉਪਰਾਲੇ ਕਰਨ ਦੀ ਵੀ ਅਪੀਲ ਕੀਤੀ। ਇਸ ਮੌਕੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media