ਨਵੀਂ ਦਿੱਲੀ, 8 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਰਾਜੌਰੀ ਗਾਰਡਨ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਪੱਛਮ ਦਿੱਲੀ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਵੇਸ਼ ਵਰਮਾ ਦੇ ਸਮਰਥਣ ਵਿਚ ਖਿਆਲਾ ਵਿਖੇ ਭਰਵੀ ਰੈਲੀ ਕਰਵਾ ਕੇ ਇਸ ਸੀਟ ਤੇ ਮਾਹੌਲ ਨੂੰ ਭਾਜਪਾ ਪੱਖੀ ਬਣਾ ਦਿੱਤਾ ਹੈ। ਹਜਾਰਾਂ ਦੀ ਗਿਣਤੀ ‘ਚ ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਲੋਕਾਂ ਨੂੰ ਕਾਂਗਰਸ ਸਰਕਾਰ ਨੂੰ ਜੜੋ ਪੁੱਟਣ ਦੀ ਅਪੀਲ ਕਰਣ ਦੇ ਨਾਲ ਹੀ ਅਰਾਜਕਤਾ ਦੇ ਪ੍ਰਤੀਕ ਅਰਵਿੰਦ ਕੇਜਰੀਵਾਲ ਨੂੰ ਭਗੌੜਾ ਵੀ ਕਰਾਰ ਦਿੱਤਾ। ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਬੀ ਟੀਮ ਦੱਸਦੇ ਹੋਏ ਜੀ.ਕੇ. ਨੇ ਕੇਜਰੀਵਾਲ ਨੂੰ ਵਿਦੇਸ਼ਾਂ ਦੇ ਚੰਦੇ ਸਹਾਰੇ ਆਪਣੀ ਸਿਆਸੀ ਦੁਕਾਨ ਚਲਾ ਕੇ ਦੇਸ਼ ਦੀ ਪ੍ਰਭੂਸੱਤਾ ਨੂੰ ਵੀ ਵਿਦੇਸ਼ੀਆਂ ਦੇ ਹੱਥ ਗਿਰਵੀ ਰੱਖਣ ਦਾ ਦੋਸ਼ ਵੀ ਲਗਾਇਆ।ਜੀ.ਕੇ ਨੇ ਕਿਹਾ ਕਿ ਇਹ ਲੋਕ ਧਰਮ, ਮਜ਼ਹਬ ਅਤੇ ਜਾਤ ਬਿਰਾਦਰੀ ਦੇ ਨਾਂ ਤੇ ਵੋਟਾਂ ਮੰਗਕੇ ਕਿਹੜੀ ਅਜ਼ਾਦੀ ਦੀ ਦੂਜੀ ਲੜਾਈ ਲੜਨਾ ਚਾਹੁੰਦੇ ਹਨ ਸਮਝ ਤੋਂ ਪਰ੍ਹੇ ਹੈ? ਸਿਰਸਾ ਨੇ ਪਰਵੇਸ਼ ਵਰਮਾ ਦੇ ਇਕ ਲੱਖ ਵੋਟਾਂ ਨਾਲ ਜਿੱਤਣ ਦਾ ਦਾਅਵਾ ਕਰਦੇ ਹੋਏ ਲੋਕਾਂ ਨੂੰ ਕੇਂਦਰ ਵਿਚ ਨਰੇਂਦਰ ਮੋਦੀ ਦੀ ਸਰਕਾਰ ਬਨਾਉਣ ਦਾ ਵੀ ਸੱਦਾ ਦਿੱਤਾ। ਇਸ ਮੋਕੇ ਦਿੱਲੀ ਕਮੇਟੀ ਮੈਂਬਰ ਹਰਜਿੰਦਰ ਸਿੰਘ, ਕੁਲਵੰਤ ਸਿੰਘ ਬਾਠ, ਜੀਤ ਸਿੰਘ ਖੋਖਰ, ਇੰਦਰਜੀਤ ਸਿੰਘ ਮੌਂਟੀ, ਗੁਰਬਖਸ਼ ਸਿੰੰਘ ਮੌਂਟੂ ਸ਼ਾਹ, ਨਿਗਮ ਪਾਰਸ਼ਦ ਡਿੰਪਲ ਚੱਡਾ, ਅਕਾਲੀ ਆਗੂ ਮਨਜੀਤ ਸਿੰਘ ਔਲਖ, ਜਸਪ੍ਰੀਤ ਸਿੰਘ ਵਿੱਕੀਮਾਨ, ਭਾਜਪਾ ਆਗੂ ਰਮੇਸ਼ ਖੱਨਾ, ਰਾਜਕੁਮਾਰ ਗਰੋਵਰ, ਭਾਜਪਾ ਜ਼ਿਲਾ ਪ੍ਰਧਾਨ ਸੱਤਪ੍ਰਕਾਸ਼ ਢੰਗ, ਮੰਤਰੀ ਸਤਪਾਲ ਪਾਲੀ, ਮੰਡਲ ਪ੍ਰਧਾਨ ਰਵਿੰਦਰ ਅਗਰਵਾਲ, ਰਮੇਸ਼ ਚੌਲਾ, ਮਦਨ ਕੋਚਰ ਤੇ ਕਰਨਲ ਵੀ.ਕੇ ਓਬਰਾਏ ਮੌਜੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …