Friday, November 15, 2024

ਅਕਾਲੀ ਕਾਰਕੁੰਨਾ ਨੂੰ ਸੁਖਬੀਰ ਬਾਦਲ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਬਨਾਉਣ ਦਾ ਦਿੱਤਾ ਸੁਨੇਹਾ

PPN090419

ਨਵੀਂ ਦਿੱਲੀ, 10 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਸ੍ਰੋਮਣੀ ਅਕਾਲੀ ਦਲ ਦੇ ਕੌਮੀ ਧ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਦਿੱਲੀ ਦਫਤਰ ‘ਚ ਕਾਰਕੁੰਨਾ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਦੀਆਂ ਲੋਕਸਭਾ ਸੀਟਾਂ ਤੇ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਵੋਟ ਭੁਗਤਾਣ ਦੀ ਅਪੀਲ ਕੀਤੀ। ਦਿੱਲੀ ਦੀਆਂ ਸਾਰੀਆਂ ਸੀਟਾਂ ਤੇ ਅਕਾਲੀ ਭਾਜਪਾ ਉਮੀਦਵਾਰਾਂ ਦੇ ਜਿੱਤਣ ਦਾ ਦਾਅਵਾ ਕਰਦੇ ਹੋਏ ਬਾਦਲ ਨੇ ਸਿੱਖ ਮਸਲਿਆਂ ਨੂੰ ਵੀ ਪਹਿਲ ਦੇ ਅਧਾਰ ਤੇ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਹਲ ਕਰਨ ਦਾ ਭਰੋਸਾ ਦਿੱਤਾ। 1984 ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣਾ, ਖਾਲਸਾ ਵਿਦਿਅਕ ਅਦਾਰਿਆਂ ਅਤੇ ਯੁਨਿਵਰਸੀਟੀ ਲਈ ਲੋੜੀਂਦੀਆਂ ਕਾਰਵਾਈਆਂ ਨੂੰ ਪੁਰਾ ਕਰਨਾ, ਦਿੱਲੀ ਯੁਨਿਵਰਸੀਟੀ ਵਿਚ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਨ ਸਤਿਕਾਰ ਦਿਵਾਉਣਾ ਅਤੇ ਪੰਜਾਬ ਦੀ ਤਰੱਕੀ ਵਾਸਤੇ ਨਵੀਆਂ ਯੋਜਨਾਵਾਂ ਲਿਆ ਕੇ ਵਪਾਰ ਅਤੇ ਟੁਰਿਜ਼ਮ ਵਧਾਉਣ ਦਾ ਵੀ ਬਾਦਲ ਨੇ ਜ਼ਿਕਰ ਕੀਤਾ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸਮੁੱਚੇ ਪੰਜਾਬੀਆਂ ਦੀ ਭਲਾਈ ਲਈ ਭਾਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਆਪਸੀ ਸਮਝ, ਸਤਿਕਾਰ ਅਤੇ ਐਨ.ਡੀ.ਏ. ਗਠਜੋੜ ਦੀ ਇਮਾਨਦਾਰ ਸਹਿਯੋਗੀ ਹੋਣ ਕਰਕੇ ਨਵੀਂਆਂ ਯੋਜਨਾਵਾਂ ਉਲੀਕਕੇ ਲਿਆਉਣ ਦਾ ਵੀ ਬਾਦਲ ਨੇ ਭਰੋਸਾ ਦਿੰਦੇ ਹੋਏ ਕਿਹਾ ਪੰਜਾਬ ਦੇ ਅਰਥਚਾਰੇ ਨੂੰ ਮਜਬੂਤ ਕਰਨ ਤੇ ਪੁਰਾਣਾ ਪੰਜਾਬ ਉਸਾਰਨ ਵਾਸਤੇ ਇਹ ਜ਼ਰੂਰੀ ਹੈ।  ਆਮ ਆਦਮੀ ਪਾਰਟੀ ਨੂੰ ਧੋਖੇਬਾਜਾਂ ਦੀ ਪਾਰਟੀ ਕਰਾਰ ਦਿੰਦੇ ਹੋਏ ਬਾਦਲ ਨੇ ਦਾਅਵਾ ਕੀਤਾ ਕਿ ਸਰਕਾਰ ਚਲਾਉਣ ਦਾ ਤਜ਼ੁਰਬਾ ਨਾ ਹੋਣਾ ਅਤੇ ਲੋਕਾਂ ਨਾਲ ਕੀਤੇ ਗਏ ਗੈਰ ਵਿਵਹਾਰੀ ਵਾਅਦਿਆਂ ਕਰਕੇ ਹੀ ਕੇਜਰੀਵਾਲ ਨੇ ਸਰਕਾਰ ਚਲਾਉਣ ਤੋਂ ਭਜਣਾ ਹੀ ਬੇਹਤਰ ਸਮਝਿਆ। ਦਿੱਲੀ ਕਮੇਟੀ, ਕਾਰਪੋਰੇਸ਼ਨ ਅਤੇ ਵਿਧਾਨਸਭਾ ਚੋਣਾਂ ਵਿਚ ਅਕਾਲੀ ਦਲ ਦੀ ਸ਼ਾਨਦਾਰ ਜੀਤ ਦਾ ਸੇਹਰਾ ਪਾਰਟੀ ਕਾਰਕੁੰਨਾ ਸਿਰ ਬਣਦੇ ਹੋਏ ਲੋਕਸਭਾ ਚੋਣਾਂ ਵਿਚ ਵੀ ਡੱਟ ਕੇ ਮਹਿਨਤ ਕਰਨ ਦਾ ਸੁਨੇਹਾ ਵੀ ਬਾਦਲ ਨੇ ਕਾਰਕੁੰਨਾ ਨੂੰ ਦਿੱਤਾ। ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਦੀਆਂ ਚੋਣਾਂ ਵਿਚ ਪਾਰਟੀ ਕਾਰਕੁੰਨਾ ਨੂੰ ਜਰੂਰੀ ਡਿਯੂਟੀ ਨਿਭਾਉਣ ਦਾ ਆਦੇਸ਼ ਦੇਣ ਦੇ ਨਾਲ ਹੀ ਬਾਦਲ ਨੇ ਪੰਜਾਬ ਵਿਚ 13 ਦੀਆਂ 13 ਸੀਟਾਂ ਜਿੱਤਣ ਦਾ ਵੀ ਦਾਅਵਾ ਕਰਦੇ ਹੋਏ ਪੰਜਾਬ ਚੋ ਕਾਂਗਰਸ ਦਾ ਸਫ਼ਾਇਆ ਕਰਨ ਦੀ ਵੀ ਗੱਲ ਕਹੀ। ਇਸ ਮੋਕੇ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪਾਰਟੀ ਕਾਰਕੁੰਨਾ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਵਾਸਤੇ ਧੰਨਵਾਦ ਵੀ ਕੀਤਾ। ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਕੁਲਦੀਪ ਸਿੰਘ ਸਾਹਨੀ, ਅਮਰਜੀਤ ਸਿੰਘ ਪੱਪੂ, ਸਮਰਦੀਪ ਸਿੰਘ ਸੰਨੀ, ਪਰਮਜੀਤ ਸਿੰਘ ਚੰਢੋਕ, ਗੁਰਵਿੰਦਰ ਪਾਲ ਸਿੰਘ ਅਤੇ ਨਿਗਮ ਪਾਰਸ਼ਦ ਡਿੰਪਲ ਚੱਡਾ ਤੇ ਸੈਂਕੜੇ ਕਾਰਕੁੰਨ ਮੌਜੂਦ ਸਨ।

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ‘ਤੇ ਸਿੱਖ ਸ਼ਰਧਾਲੂਆਂ ਦਾ ਜਥਾ 14 ਨਵੰਬਰ ਨੂੰ ਜਾਵੇਗਾ ਪਾਕਿਸਤਾਨ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ …

Leave a Reply