Wednesday, January 15, 2025

ਪੱਤਰਕਾਰਾਂ ਉੱਪਰ ਕੋਈ ਵੀ ਪੁਲਿਸ ਕਾਰਵਾਈ ਡੀ. ਐਸ. ਪੀ ਰੈਂਕ ਦੇ ਅਧਿਕਾਰੀ ਦੀ ਜਾਂਚ ਤੋਂ ਬਾਅਦ ਹੋਵੇ – ਮਲਹੋਤਰਾ

PPN0106201510

ਜੰਡਿਆਲਾ ਗੁਰੂ, 1 ਜੂਨ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ) – ਜੰਡਿਆਲਾ ਪ੍ਰੈਸ ਕਲੱਬ ਦੀ ਇੱਕ ਜਰੂਰੀ ਮੀਟਿੰਗ ਵਰਿੰਦਰ ਸਿੰਘ ਮਲਹੋਤਰਾ ਦੀ ਪ੍ਰਧਾਨਗੀ ਹੇਠ ਉਹਨਾਂ ਦੀ ਫੈਕਟਰੀ ਸਥਿਤ ਦਫਤਰ ਵਿੱਚ ਹੋਈ।ਇਸ ਮੋਕੇ ਪਿਛਲੇ ਕੁਝ ਸਮੇਂ ਤੋਂ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਬਿਨਾਂ ਕਾਰਨ ਉਹਨਾਂ ਉੱਪਰ ਕੀਤੇ ਜਾ ਰਹੇ ਝੂਠੇ ਪਰਚਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਸਮੂਹ ਪੱਤਰਕਾਰ ਭਾਈਚਾਰੇ ਨੇ ਇੱਕਮੁਠਤਾ ਦਾ ਪ੍ਰਗਟਾਵਾ ਕਰਦੇ ਹੋਏ ਫੈਸਲਾ ਕੀਤਾ ਕਿ ਪੱਤਰਕਾਰਾਂ ਪ੍ਰਤੀ ਕੀਤੇ ਜਾ ਰਹੇ ਜੁਲਮਾਂ ਦਾ ਸਾਰੇ ਇੱਕਮੁਠ ਹੋਕੇ ਮੁਕਾਬਲਾ ਕਰਨਗੇ।ਕਲੱਬ ਵਿੱਚ ਨਵੇਂ ਆਏ ਮੈਂਬਰ ਜਸਬੀਰ ਸਿੰਘ ਦਾ ਸਵਾਗਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਕਿਹਾ ਕਿ ਪੱਤਰਕਾਰ ਇੱਕ ਅਜਿਹੀ ਹਸਤੀ ਹੈ ਜਿਸ ਕੋਲੋਂ ਲੋਕਾਂ ਨੂੰ ਇਨਸਾਫ ਦੀ ਉਮੀਦ ਹੁੰਦੀ ਹੈ ਅਤੇ ਪੱਤਰਕਾਰ ਵੀਰ ਵੀ ਅਪਨੀ ਜਾਨ ਜੋਖਿਮ ਵਿੱਚ ਪਾ ਕੇ ਉਸ ਲੋੜਵੰਦ ਨੂੰ ਇਨਸਾਫ ਦਿਵਾਉਣ ਲਈ ਕਈ ਵਾਰ ਸਰਕਾਰੀ ਨੁਮਾਇੰਦਿਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਖਿਲਾਫ ਖਬਰਾਂ ਪ੍ਰਕਾਸ਼ਿਤ ਕਰਦੇ ਹਨ। ਜਿਸ ਕਰਕੇ ਉਹਨਾਂ ਨੂੰ ਕਈ ਮੁਸ਼ਕਿਲਾਂ ਵਿਚੋਂ ਗੁਜਰਨਾ ਪੈਂਦਾ ਹੈ ਅਤੇ ਕਈ ਵਾਰ ਤਾਂ ਸੱਚ ਨੂੰ ਦਬਾਉਣ ਲਈ ਉਹਨਾਂ ਉੱਪਰ ਰਾਜਨੀਤਿਕ ਦਬਾਅ ਹੇਠ ਪਰਚੇ ਵੀ ਕੱਟੇ ਜਾਂਦੇ ਹਨ।
ਜੰਡਿਆਲਾ ਪੈ੍ਰਸ ਕਲੱਬ ਨੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆਂ, ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਸ੍ਰ: ਜਸਦੀਪ ਸਿੰਘ ਕੋਲੋਂ ਮੰਗ ਕੀਤੀ ਕਿ ਕਿਸੇ ਵੀ ਪੱਤਰਕਾਰ ਉੱਪਰ ਮਾਮਲਾ ਦਰਜ ਕਰਨ ਤੋਂ ਪਹਿਲਾਂ ਘੱਟੋ ਘੱਟ ਇਕ ਡੀ ਐਸ ਪੀ ਰੈਂਕ ਦੇ ਅਧਿਕਾਰੀ ਕੋਲੋਂ ਜਾਂਚ ਕਰਵਾਈ ਜਾਵੇ ਅਤੇ ਫਿਰ ਅਗਲੇਰੀ ਬਣਦੀ ਕਾਨੂੰਨੀ ਕਾਰਵਾਈ ਪੱਤਰਕਾਰ ਖਿਲਾਫ ਕੀਤੀ ਜਾਵੇ। ਕਿਉਂ ਕਿ ਅਗਰ ਇਕ ਹੋਲਦਾਰ ਜਾਂ ਏ. ਐਸ. ਆਈ ਪੱਤਰਕਾਰਾਂ ਨੂੰ ਦਬਕੇ ਮਾਰੇਗਾ ਤਾਂ ਫਿਰ ਸਮਾਜ ਵਿੱਚ ਹੋ ਰਹੇ ਜੁਲਮਾਂ ਨੂੰ ਪੱਤਰਕਾਰ ਸਰਕਾਰ ਤੱਕ ਨਹੀਂ ਪਹੁੰਚਾ ਸਕੇਗਾ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਸ਼ਵਨੀ ਸ਼ਰਮਾ, ਸੁਨੀਲ ਦੇਵਗਨ, ਸੁਪ੍ਰੀਤ ਕਾਹਲੋਂ, ਪ੍ਰਦੀਪ ਜੈਨ, ਵਰੁਣ ਸੋਨੀ, ਸੁਖਚੈਨ ਸਿੰਘ, ਕੁਲਜੀਤ ਸਿੰਘ, ਸਿਕੰਦਰ ਸਿੰਘ, ਮੁਨੀਸ਼ ਸ਼ਰਮਾਂ, ਅਮਿਤ ਕੁਮਾਰ, ਵਿਨੋਦ ਸੂਰੀ, ਬਲਵਿੰਦਰ ਸਿੰਘ, ਅਨਿਲ ਕੁਮਾਰ, ਜਸਬੀਰ ਸਿੰਘ, ਸਤਪਾਲ ਸਿੰਘ, ਸੁਖਦੇਵ ਸਿੰਘ ਟਾਂਗਰਾ, ਰਾਜਿੰਦਰ ਸਿੰਘ, ਰਾਮਸ਼ਰਨਜੀਤ ਸਿੰਘ, ਕੁਲਵੰਤ ਸਿੰਘ, ਗੁਲਸ਼ਨ ਵਿਨਾਇਕ, ਹਰਿੰਦਰਪਾਲ ਸਿੰਘ, ਨਰਿੰਦਰ ਸੂਰੀ, ਰਾਕੇਸ਼ ਕੁਮਾਰ, ਵਿੱਕੀ ਰੰਧਾਵਾ, ਗੋਪਾਲ ਸਿੰਘ, ਆਦਿ ਹਾਜਿਰ ਸਨ

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀਆਂ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਲੋਹੜੀ ਦਾ ਤਿਉਹਾਰ

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ …

Leave a Reply