ਭਾਰਤ ਵਿਚ ਪਹਿਲੀ ਵਾਰ ਬਣਿਆ 100 ਫੁੱਟ ਦਾ ਬੈਨਰ ਹਵਾ ਵਿਚ ਲਹਿਰਾਇਆ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ)- ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਵੀ ਭਗਤ ਵਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਲੋਕਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅੱਜ ਸ੍ਰੀ ਰਵੀ ਭਗਤ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਹਵਾਈ ਜ਼ਹਾਜ਼ ਰਾਹੀ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਾਲਾ 100 ਫੁੱਟ ਲੰਬਾ ਬੈਨਰ ਹਵਾ ਵਿਚ ਲਹਿਰਾਇਆ ਗਿਆ। ਇਸ ਮੌਕੇ ਖਾਸ ਤੌਰ ‘ਤੇ ਅੰਮ੍ਰਿਤਸਰ ਜ਼ਿਲੇ ਅੰਦਰ ਪੁਹੰਚੇ ਚੋਣ ਆਬਜਰਵਰ ਸ੍ਰੀ ਪੀ.ਰਮੇਸ਼ ਕੁਮਾਰ ਆਈ.ਏ ਐਸ ਅਤੇ ਸ੍ਰੀ ਐਮ.ਕੇ.ਐਸ ਸੁੰਦਰਮ ਆਈ.ਏ.ਐਸ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਧਰਮਪਤਨੀ ਡਾ. ਤਰੁਨਦੀਪ ਭਗਤ ਵੀ ਮੌਜੂਦ ਸਨ। ਸਥਾਨਕ ਅੰਮ੍ਰਿਤਸਰ-ਜਲੰਧਰ ਬਾਈਪਾਸ ਨੇੜੇ ਨਿਰਵਾਣਾ ਇਨਕਲੈਵ ਤੋਂ ਜ਼ਹਾਜ ਦੀ ਬੈਨਰ ਲੈ ਕੇ ਉਡਾਣ ਨੂੰ ਰਵਾਨਾ ਕਰਨ ਤੋਂ ਪਹਿਲਾ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਵੀ ਭਗਤ ਨੇ ਗੱਲਬਾਤ ਦੌਰਾਨ ਦੱਸਿਆ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਹੈਲੀਕਾਪਟਰ ਰਾਹੀ ਇਕ 100 ਫੁੱਟ ਲੰਬਾ ਬੈਨਰ ਜਿਸ ਉਪਰ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਲਿਖਿਆ ਹੈ, ਹਵਾ ਵਿਚ ਲਹਿਰਾਇਆ ਗਿਆ ਹੈ ਜੋ ਜ਼ਿਲੇ ਅੰਦਰ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰੇਗਾ। ਬੈਨਰ ਉੱਪਰ ‘ਗੋ ਵੋਟ ਅੰਮ੍ਰਿਤਸਰ 30 ਅਪ੍ਰੈਲ 2014 (ਸਵੀਪ) ਡੀ.ਸੀ ਅੰਮ੍ਰਿਤਸਰ’ ਲਿਖਿਆ ਹੋਇਆ ਹੈ, ਜੋ ਪੂਰੇ ਜ਼ਿਲੇ ਅੰਦਰ ਲੋਕਾਂ ਨੂੰ ਵੋਟ ਦੇ ਹੱਕ ਦੇ ਇਸਤੇਮਾਲ ਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕਰੇਗਾ। ਭਾਰਤ ਵਿਚ ਇਸ ਤਰਾਂ ਦੇ ਬੈਨਰ ਰਾਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੰਮ੍ਰਿਤਸਰ ਭਾਰਤ ਵਿਚੋਂ ਪਹਿਲਾ ਜ਼ਿਲਾ ਬਣ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵਲੋਂ ਇਸ ਜਾਗਰੂਕਤਾ ਮੁਹਿੰਮ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਉਣ ਵਾਲੇ ਸ੍ਰੀ ਵਿਜੇ ਸ਼ਰਮਾ ਦਾ ਧੰਨਵਾਦ ਕੀਤਾ, ਜਿਨਾਂ ਦੇ ਹੈਲੀਕਾਪਟਰ ਰਾਹੀਂ ਲੋਕਾਂ ਨੂੰ ਵੋਟ ਪਾਉਣਾ ਦਾ ਸੁਨੇਹਾ ਘਰ-ਘਰ ਪਹੁੰਚਾਇਆ ਗਿਆ।ਲੋਕਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫੇਸਬੁੱਕ, ਭੰਡਾਂ, ਕਾਲਜਾਂ ਵਿਚ ਵੋਟਰ ਜਾਗਰੂਕਤਾ ਸੈਮੀਨਾਰ, ਸੀ.ਡੀ.ਗਾਣੇ, ਵੀਡੀਓ ਸੀ.ਡੀ. ਜਾਗਰੂਕਤਾ ਵੈਨ, ਰਨ ਫਾਰ ਵੋਟ ਅਤੇ ਹਵਾਈ ਜਹਾਜ਼ ਰਾਹੀ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਾਲੇ ਨਾਅਰਿਆਂ ਦੀ ਪਰਚੀਆਂ ਵੀ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸੁੱਟੀਆਂ ਗਈਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਪ੍ਰਦੀਪ ਸੱਭਰਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਵਿਮਲ ਸੇਤੀਆ ਐਸ.ਡੀ.ਐਮ ਅੰਮ੍ਰਿਤਸਰ-2, ਸ੍ਰੀ ਵਿਜੇ ਸ਼ਰਮਾ ਆਦਿ ਹਾਜ਼ਰ ਸਨ।