ਚਵਿੰਡਾ ਦੇਵੀ, 11 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸੀ.ਪੀ.ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਮਾਝੇ ਦੇ ਹਾਕਮ ਧਿਰ ਨਾਲ ਸਬੰਧਿਤ ਮੰਨੇ ਜਾਂਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੇ ਗੜ੍ਰ ਨੂੰ ਸੰਨ ਲਾਉਦਿਆ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਲੋਕਾਂ ਨੂੰ ਕਿਹਾ ਕਿ ਅਕਾਲੀ ਭਾਜਪਾ ਤੇ ਪੰਜਾਬ ਦੇ ਪ੍ਰਵਾਸੀ ਉਮੀਦਵਾਰ ਅਰੁਣ ਜੇਤਲੀ ਦਾ ਬਾਈਕਾਟ ਕਰਕੇ ਅਤੇ ਸੀ.ਪੀ.ਆਈ ਤੇ ਸੀ.ਪੀ ਐਮ ਦੇ ਸਾਂਝੇ ਉਮੀਦਵਾਰ ਕਾਮਰੇਡ ਅਮਰਜੀਤ ਸਿੰਘ ਆਸਲ ਨੂੰ ਵੋਟਾਂ ਪਾ ਕੇ ਸੰਸਦ ਵਿੱਚ ਭੇਜਣ ।ਕਰੀਬ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਦੇ ਇੱਕ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਵਿੱਚ ਇਸ ਵਾਰੀ ਸਿਰਫ ਖੱਬੀਆ ਧਿਰਾਂ ਦੀ ਅਗਵਾਈ ਹੇਠ ਤੀਸਰੇ ਮੋਰਚੇ ਦੀ ਸਰਕਾਰ ਬਣੇਗੀ ਅਤੇ ਕਾਂਗਰਸ ਤੇ ਭਾਜਪਾ ਦਾ ਸਫਾਇਆ ਹੋ ਜਾਵੇਗਾ। ਉਹਨਾਂ ਕਿਹਾ ਕਿ ਨਾ ਤਾਂ ਅਕਾਲੀ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਨੂੰ ਇਲਾਕੇ ਦੇ ਲੋਕਾਂ ਦੀਆ ਸਮੱਸਿਆਵਾਂ ਦੀ ਕੋਈ ਜਾਣਕਾਰੀ ਹੈ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੱਕ ਕੁਝ ਕੀਤਾ ਹੈ। ਉਹਨਾਂ ਕਿਹਾ ਕਿ ਜੇਤਲੀ ਤੇ ਕੈਪਟਨ ਦੋਵੇ ਵੀ ਇੱਕੋ ਥਾਲੀ ਚੱਟੇ ਵੱਟੇ ਹਨ ਤੇ ਉਹ ਏ. ਸੀ. ਗੱਡੀਆਂ ਤੇ ਏ. ਸੀ ਕਮਰਿਆਂ ਵਿੱਚੋ ਬਾਹਰ ਨਿਕਲ ਕੇ ਲੋਕਾਂ ਵਿੱਚ ਨਹੀ ਵਿੱਚਰ ਸਕਦੇ। ਉਹਨਾਂ ਕਿਹਾ ਕਿ ਇੱਕ ਅਮਰਜੀਤ ਸਿੰਘ ਆਸਲ ਹੀ ਹੈ ਜਿਹੜਾ ਪਿੰਡਾਂ ਦੀ ਸੱਥਾਂ ਤੇ ਖੁੰਢਾ ਤੇ ਬੈਠ ਕੇ ਲੋਕਾਂ ਦੀਆ ਸਮੱਸਿਆਵਾ ਸੁਣ ਸਕਦਾ ਹੈ। ਉਹਨਾਂ ਕਿਹਾ ਕਿ ਫੈਸਲਾ ਹੁਣ ਤੁਸੀ ਕਰਨਾ ਹੈ ਕਿ ਸਮੱਗਲਰਾਂ, ਚੋਰਾਂ, ਡਾਕੂਆਂ, ਲੁਟੇਰਿਆਂ ਆਦਿ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਾ ਹੈ ਜਾਂ ਫਿਰ ਜਨਤਾ ਦੇ ਹਮਦਰਦ ਤੇ ਜਨਤਾ ਜਨਾਰਦਨ ਦੀ ਅਵਾਜ ਬੁਲੰਦ ਕਰਨ ਵਾਲਿਆ ਦੇ ਹੱਕ ਵਿੱਚ ਡੱਟਣਾ ਹੈ। ਕਾਮਰੇਡ ਬਰਾੜ ਦੇ ਇਸ ਹੋਕੇ ਦਾ ਸੁਆਗਤ ਕਰਦਿਆ ਲੋਕਾਂ ਨੇ ਕਾਮਰੇਡ ਆਸਲ ਨੂੰ ਵੋਟਾਂ ਪਾਉਣ ਦਾ ਅਹਿਦ ਲੈਦਿਆਂ ਉਹਨਾਂ ਦੇ ਹੱਕ ਵਿੱਚ ਇੰਨਕਲਾਬੀ ਨਾਅਰਿਆ ਦੀ ਗੂੰਜ ਵਿੱਚ ਦਿੱਤਾ।ਇਸੇ ਤਰਾਂ ਜਿਲਾ ਸੀ.ਪੀ.ਆਈ ਦੀ ਦਿਹਾਤੀ ਕਮੇਟੀ ਦੇ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਦੁਧਾਲਾ ਨੇ ਕਿਹਾ ਕਿ ਸੂਬੇ ਦਾ ਕਰੀਬ 45 ਲੱਖ ਨੌਜਵਾਨ ਰੁਜਗਾਰ ਨਾ ਮਿਲਣ ਕਰਕੇ ਨਿਰਾਸ਼ਾ ਦੇ ਆਲਮ ਵਿੱਚ ਸਰਕਾਰ ਮਾਰਕਾ ਨਸ਼ਿਆਂ ਦਾ ਆਦੀ ਹੋ ਰਿਹਾ ਹੈ। ਸੀ.ਪੀ.ਆਈ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਉਮੀਦਵਾਰ ਤੇ ਜਿਲਾ ਕਮੇਟੀ (ਸ਼ਹਿਰੀ) ਦੇ ਸਕੱਤਰ ਕਾਮਰੇਡ ਅਮਰਜੀਤ ਸਿੰਘ ਆਸਲ ਨੇ ਕਿਹਾ ਕਿ ਜੇਕਰ ਲੋਕ ਕਾਂਗਰਸ ਤੇ ਅਕਾਲੀ ਭਾਜਪਾ ਗਠੋਜੜ ਦੀਆ ਲੋਕ ਤੇ ਦੇਸ ਵਿਰੋਧੀ ਨੀਤੀਆ ਨੂੰ ਠੱਲ ਪਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਖੱਬੀਆ ਧਿਰਾਂ ਦੇ ਉਮੀਦਵਾਰਾਂ ਨੂੰ ਜਿਤਾਉਣਾ ਹੋਵੇਗਾ।ਇਸੇ ਤਰਾਂ ਸੀ.ਪੀ.ਐਮ ਦੇ ਜਿਲਾ ਸਕਤੱਰ ਕਾਮਰੇਡ ਅਮਰੀਕ ਸਿੰਘ ਨੇ ਕਿਹਾ ਕਿ ਸੀ.ਪੀ.ਆਈ ਤੇ ਸੀ.ਪੀ.ਐਮ ਦੇ ਸਾਂਝੇ ਉਮੀਦਵਾਰ ਕਾਮਰੇਡ ਅਮਰਜੀਤ ਸਿੰਘ ਆਸਲ ਹੀ ਤੁਹਾਡੀ ਇੱਕ ਇੱਕ ਵੋਟ ਦਾ ਅਸਲੀ ਹੱਕਦਾਰ ਹੈ।ਅੱਜ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਪ੍ਰਕਾਸ਼ ਸਿੰਘ ਕੈਰੋਨੰਗਲ, ਕਾਮਰੇਡ ਕੁਲਵੰਤ ਕੌਰ ਕੈਰੋਨੰਗਲ ਤੇ ਗੁਰਨਾਮ ਸਿੰਘ ਤਲਵੰਡੀ ਫੁਮੰਣ ਨੇ ਕੀਤੀ ਜਦ ਕਿ ਇਸ ਮੀੰਿਟਗ ਨੂੰ ਕੌਮੀ ਕੌਸਲ ਦੇ ਮੈਂਬਰ ਕਾਮਰੇਡ ਹਰਭਜਨ ਸਿੰਘ, ਇਸਤਰੀ ਸਭਾ ਦੀ ਪੰਜਾਬ ਦੀ ਆਗੂ ਨਰਿੰਦਰਪਾਲ ਪਾਲੀ, ਜਿਲਾ ਸਕੱਤਰ ਰਾਜਿੰਦਰਪਾਲ ਕੌਰ, ਬਲਕਾਰ ਸਿੰਘ ਦੁਧਾਲਾ, ਗਿਆਨੀ ਗੁਰਦੀਪ ਸਿੰਘ, ਲਖਬੀਰ ਸਿੰਘ ਨਿਜਾਮਪੁਰਾ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …