ਬਠਿੰਡਾ, 11 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-)-ਸ਼ਹਿਰ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਰਨਾਲਾ ਬਾਈਪਾਸ ਵਿਚ ”ਇਕ ਸਖ਼ਸ਼, ਇਕ ਅਵਾਜ਼ ਅਤੇ ਸਿਰਫ਼ ਇਕ ਬਾਤ” ਲਈ ਜਨ- ਚੇਤਨਾ ਅਭਿਮਾਨ ਸ਼ੁਰੂ ਸਾਈਕਲ ਯਾਤਰਾ 1 ਜਨਵਰੀ 2014 ਤੋਂ ਸਵੇਰੇ 11 ਵਜੇ ਅਸਥਾਨ ਧਿਆਨ ਚੰਦ ਸਟੇਡੀਅਮ ਝਾਂਸੀ ਤੋਂ ਸ਼ੁਰੂ ਕਰਕੇ ਪਹੁੰਚੇ ਕੌਸ਼ਿਕ ਸ੍ਰੀ ਵਾਸਤਵ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਰਪੂਰ ਸੁਆਗਤ ਕੀਤਾ ਗਿਆ। ਇਸ ਮੌਕੇ ਕੌਸਿਕ ਸ੍ਰੀ ਵਾਸਤਵ ਨੇ ਸੰਗਤਾਂ ਨੂੰ ਸੰਬੋਧਣ ਕਰਦਿਆਂ ਕਿਹਾ ਕਿ ਉਨਾਂ ਦੀਆਂ ਦੋ ਲੜਕੀਆਂ ਜੋ ਕਿ ਵਿਆਹ ਚੁੱਕੇ ਹਨ ਅਤੇ ਹੁਣ ‘ਭਰੂਣ ਹੱਤਿਆਂ ਬੰਦ ਕਰੋ ਅਤੇ ਬੇਟੀ ਬਚਾਓ ‘ ਮੁਹਿੰਮ ਦੌਰਾਨ ਸਮਾਜਿਕ ਸੰਦੇਸ਼ ਦਿੰਦੇ ਹੋਏ ਕਿਹਾ ਕਿ ਨੰਨੀ ਸੀ ਜਾਨ ਦੀ ਹੱਤਿਆ ਬੰਦ ਕਰੋ, ਇਹ ਕੁਕਰਮ ਹਮਾਰੀ ਮਾਨਸਿਕ ਵਿਰਤੀ ਦਾ ਕਾਰਣ ਬਣ ਜਾਵੇਗਾ, ਸਾਡੀ ਸਮਾਜਿਕ ਮਰਿਆਦਾ ਦਾ ਭੰਗ ਹੋਣ ‘ਤੇ ਸਾਡੇ ਦੇਸ਼ ਦੀ ਸੰਸਕ੍ਰਿਤੀ ਨਸ਼ਟ ਹੋ ਜਾਵੇਗੀ। ਉਨਾਂ ਡਾਕਟਰਾਂ ਨੂੰ ਆਪਣੇ ਸੰਦੇਸ਼ ‘ਚ ਕਿਹਾ ਕਿ ਡਾਕਟਰਾਂ ਨੂੰ ਅਸੀਂ ਭਗਵਾਨ ਦੀ ਤਰਾਂ ਪੂਜਦੇ ਹਾਂ ਸਿਰਫ਼ ”ਜਾਇਜ਼ ਪਤੀ ਪਤਨੀ ਦੇ ਜਾਇਜ਼ ਬੱਚਿਆਂ ਦਾ ਗਰਭਪਾਤ ਰੋਕ ਦੇ” ਆਪ ਜੈਸੇ ਬੁੱਧੀਜੀਵੀ ਲੋਕ ਹੀ ਸੰਸਕ੍ਰਿਤੀ ਦੇ ਲਈ ਧਰਤੀ ‘ਤੇ ਵਰਦਾਨ ਹੋ ਅਤੇ ਗਰਭਪਾਤ ਦੇ ਇਸ ਕੁਕਰਮ ਰੋਕ ਦੇਈਜੇ। ਕੌਸ਼ਿਕ ਵਲੋਂ ਹੁਣ ਤੱਕ 14 ਹਜ਼ਾਰ ਕਿਲੋਮੀਟਰ ਦੂਰੀ ਤਹਿ ਕਰਦਿਆਂ ਹੁਣ ਤੱਕ ਉਹ ਐਮ.ਪੀ. ਯੂ.ਪੀ. ਬਿਹਾਰ, ਝਾਰਖੰਡ, ਬੰਗਾਲ, ਉੜੀਸਾ, ਛੱਤਸਗੜ, ਆਂਧਰਾ ਪ੍ਰਦੇਸ਼,ਕਰਨਾਟਕਾ, ਕਰੇਲਾ, ਗੋਆ, ਮਹਾਂਰਾਸ਼ਟਰ, ਦਮਨਦੀਪ, ਗੁਜਰਾਤ, ਰਾਜਸਥਾਨ, ਹਰਿਆਣਾ, ਪੰਜਾਬ ਤੋਂ ਹੁੰਦੇ ਹੋਏ, ਉ੍ਵਤਰਾਖੰਡ ਵਾਹਿਆ ਦਿੱਲੀ ਰਾਹੀਂ ਵਾਪਸ ਆਪਣੇ ਘਰ ਪਹੁੰਚਣਗੇ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਦਾਰ ਅਬਨਾਸ਼ ਸਿੰਘ ਸੋਢੀ, ਮੁੱਖ ਗੰ੍ਰਥੀ ਇੰਦਰਦੀਪ ਸਿੰਘ,ਗੁਰਦਰਸ਼ਨ ਸਿੰਘ ਤੋਂ ਇਲਾਵਾ ਸੰਗਤਾਂ ਨੇ ਵੀ ਆਪਣਾ ਭਰਪੂਰ ਸਹਿਯੋਗ ਦਿੱਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …