ਬਟਾਲਾ, 6 ਜੁਲਾਈ (ਨਰਿੰਦਰ ਬਰਨਾਲ) – ਬੀਤੇ ਦਿਨੀ ਅੱਤ ਦੀ ਗਰਮੀ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋਇਆ ਤੇ ਸਾਰੇ ਹੀ ਬਾਰਸ਼ ਪੈਣ ਕਾਰਨ ਕੁਝ ਰਾਹਤ ਮਹਿਸੂਸ ਕਰ ਰਹੇ ਸਨ, ਉਥੇ ਤੇਜ਼ ਹਨੇਰੀ ਤੇ ਬਾਰਸ਼ ਨੇ ਕੁਝ ਨੁਕਸਾਨ ਵੀ ਕੀਤੇ ਹਨ।ਬੀਤੀ ਰਾਤ ਤੇਜ਼ ਹਵਾਵਾਂ ਤੇ ਬਾਰਸ਼ ਕਾਰਨ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦੀ PP ਕੁ ਮੀਟਰ ਦੀ ਚਾਰਦੀਵਾਰੀ ਡਿੱਗ ਪਈ। ਇਸ ਜਗਾ ਸੈੱਡ ਉਸਾਰਿਆ ਗਿਆ ਸੀ ਤੇ ਵਿਦਿਆਰਥੀ ਇਥੇ ਆਪਣੇ ਸਾਇਕਲ ਖੜੇ ਕਰਦੇ ਸਨ। ਪ੍ਰਾਪਤ ਜਾਣਕਾਰੀ ਤੋ ਕਿਸੇ ਕਿਸਮ ਦਾ ਕੋਈ ਮਾਲੀ ਨੁਕਸਾਨ ਨਹੀ ਹੋਇਆ।ਸਕੁਲ ਦੀ ਪ੍ਰਾਪਰਟੀ ਦੀ ਸੁਰੱਖਿਆ ਹਿੱਤ ਜਲਦ ਤੋ ਜਲਦ ਇਸ ਦੀਵਾਰ ਦੀ ਉਸਾਰੀ ਕਰਵਾਉਣੀ ਬਣਦੀ ਹੈ।ਸਟਾਫ ਤੇ ਮੌਕੇ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੀ ਚਾਰਦੀਵਾਰੀ ਦੇ ਨਾਲ ਖੜਾ ਸੀਵਰੇਜ ਦਾ ਪਾਣੀ ਵੀ ਚਾਰਦੀਵਾਰੀ ਡਿੱਗਣ ਕਾਰਨ ਮੰਨਿਆ ਜਾ ਰਿਹਾ ਹੈ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …