ਫਾਜਿਲਕਾ, 12 ਅਪ੍ਰੈਲ (ਵਿਨੀਤ ਅਰੋੜਾ)- ਮੌਤ ਦੇ ਬਾਦ ਸਰੀਰ ਨੇ ਤਾਂ ਪੰਜ ਤੱਤਾਂ ਵਿੱਚ ਵਲੀਨ ਹੋ ਹੀ ਜਾਣਾ ਹੈ ਪਰ ਜੇਕਰ ਮਰਨ ਤੋਂ ਬਾਦ ਅੱਖਾਂ ਦਾਨ ਕਰ ਦਿੱਤੀਆਂ ਜਾਣ ਤਾਂ ਉਸ ਤੋਂ ਰੋਸ਼ਨੀ ਤੋਂ ਵਾਂਝੇ ਲੋਕਾਂ ਨੂੰ ਉਜਾਲਾ ਦੇ ਕੇ ਮੁੜ ਰੋਸ਼ਨੀ ਦਿੱਤੀ ਜਾ ਸਕਦੀ ਹੈ । ਅਜਿਹਾ ਹੀ ਪ੍ਰਮਾਣ ਫਾਜਿਲਕਾ ਦੇ ਸਵ . ਸੋਹਨ ਲਾਲ ਸਚਦੇਵਾ ਦੇ ਪਰਵਾਰ ਨੇ ਉਨਾਂ ਦੇ ਮਰਨ ਤੋਂ ਬਾਅਦ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਮਾਧਿਅਮ ਨਾਲ ਨੇਤਰਦਾਨ ਕਰ ਕੇ ਪੇਸ਼ ਕੀਤਾ ਹੈ ।ਸੋਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ ਅਤੇ ਪ੍ਰੋਜੈਕਟ ਪ੍ਰਭਾਰੀ ਸੁਰੈਨ ਲਾਲ ਕਟਾਰੀਆ ਨੇ ਦੱਸਿਆ ਕਿ ਸਵ. ਸ਼੍ਰੀ ਸੋਹਨ ਲਾਲ ਸਚਦੇਵਾ ਵਾਸੀ ਸੁੰਦਰ ਨਗਰੀ ਗਲੀ ਨੰਬਰ 3 ਫਾਜਿਲਕਾ ਦਾ ਸ਼ੁੱਕਰਵਾਰ ਦੇਰ ਸ਼ਾਮ ਅਚਾਨਕ ਦੇਹਾਂਤ ਹੋ ਗਿਆ ।ਮ੍ਰਿਤਕ ਦੇ ਸਪੁਤਰ ਸੁਨੀਲ ਕੁਮਾਰ, ਅਨਿਲ ਕੁਮਾਰ ਅਤੇ ਵਿਕਾਸ ਕੁਮਾਰ ਨੇ ਡਾ. ਅਸ਼ਵਿਨੀ ਭਠੇਜਾ ਦੀ ਪ੍ਰੇਰਨਾ ਨਾਲ ਸ਼੍ਰੀ ਸਚਦੇਵਾ ਦੇ ਪਰਿਵਾਰ ਨੇ ਸੋਸਾਇਟੀ ਦੇ ਅਹੁਦੇਦਾਰਾਂ ਰਵੀ ਜੁਨੇਜਾ, ਸੁਰੈਨ ਲਾਲ ਕਟਾਰੀਆ ਅਤੇ ਸਕੱਤਰ ਸੰਦੀਪ ਅਨੇਜਾ ਨਾਲ ਸੰਪਰਕ ਕਰ ਕੇ ਆਪਣੇ ਪਿਤਾ ਦੀ ਇੱਛਾ ਅਨੁਸਾਰ ਅੱਖਾਂ ਦਾਨ ਕਰਨ ਲਈ ਪ੍ਰਸਤਾਵ ਰੱਖਿਆ । ਸੋਸਾਇਟੀ ਦੀ ਬੇਨਤੀ ਤੇ ਸ਼ਾਹ ਸਤਨਾਮ ਜੀ ਗਰੀਨ ਐਸ ਵੈਲਫੇਇਰ ਫੋਰਸ ਦੀ ਮਲੋਟ ਸ਼ਾਖਾ ਦੇ ਡਾ. ਵਿਜੈ ਕੁਮਾਰ ਦੀ ਟੀਮ ਨੇ ਨੇਤਰਦਾਨੀ ਦੇ ਘਰ ਜਾਕੇ ਅੱਖਾਂ ਲੈ ਕੇ ਸੁਰੱਖਿਅਤ ਕਰ ਲਈਆਂ । ਬਾਅਦ ਵਿੱਚ ਸੋਸਾਇਟੀ ਦੇ ਮੈਬਰਾਂ ਨੇ ਸਵ. ਸ਼੍ਰੀ ਸਚਦੇਵਾ ਦੀ ਦੇਹ ਉੱਤੇ ਚਾਦਰ ਪਾਕੇ ਸ਼ਰਧਾ ਦੇ ਫ਼ੁਲ ਭੇਟ ਕੀਤੇ । ਸ਼੍ਰੀ ਕਾਲੜਾ ਨੇ ਦੱਸਿਆ ਕਿ ਸੋਸਾਇਟੀ ਆਪਣੇ ਕਿਸ਼ਸ਼ਾਂ ਨਾਲ ਹੁਣ ਤੱਕ 227 ਵਿਅਕਤੀਆਂ ਦੇ ਮਰਨ ਤੋਂ ਬਾਅਦ ਅੱਖਾਂ ਦਾਨ ਕਰਵਾ ਚੁੱਕੀ ਹੈ ਜਿਸਦੇ ਨਾਲ 454 ਨੇਤਰਹੀਨਾਂ ਦੇ ਜੀਵਨ ਵਿੱਚ ਉੱਜਾਲਾ ਹੋਇਆ ਹੈ ।ਸੋਸਾਇਟੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨੇਤਰਦਾਨ ਨੂੰ ਉਹ ਆਪਣੇ ਪਰਵਾਰ ਦੀ ਪਰੰਪਰਾ ਬਣਾਓ ਤਾਂ ਕਿ ਉਨਾਂ ਦੀ ਅੰਤਮ ਨਜ਼ਰ ਕਿਸੇ ਦੀ ਬਣੇ ਪਹਿਲੀ ਨਜ਼ਰ ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …