Monday, September 16, 2024

ਆਪ’ ਡਾ. ਦਲਜੀਤ ਸਿੰਘ ਨੇ ਜੇਤਲੀ ਤੋਂ ਪੁੱਛਿਆ, ਤੁਹਾਡੀ ਨਵੀਂ ਕੋਠੀ ਦੀ ਕੀਮਤ ਕੀ ਹੈ?

PPN140403
ਅੰਮ੍ਰਿਤਸਰ, 14 ਅਪ੍ਰੈਲ ( ਸੁਖਬੀਰ ਸਿੰਘ)- ਆਪ ਦੇ ਲੋਕ ਸਭਾ ਉਮੀਦਵਾਰ ਡਾ. ਦਲਜੀਤ ਸਿੰਘ ਨੇ ਭਾਜਪਾ ਉਮੀਦਵਾਰ ਅਰੂਣ ਜੇਤਲੀ ਨੂੰ ਅੰਮ੍ਰਿਤਸਰ ਦੇ ਪਾਸ਼ ਇਲਾਕੇ ਵਿਚ ਇੱਕ ਸ਼ਾਨਦਾਰ ਕੋਠੀ ਖਰੀਦਣ ਤੇ ਮੁਬਾਰਕਬਾਦ ਦਿਤੀ, ‘ਘੱਟ ਤੋ ਘੱਟ ਜੇਤਲੀ ਸਾਹਿਬ ਨੇ ਕੈਪਟਨ ਸਾਹਿਬ ਤੋਂ ਅੱਗੇ ਨਿਕਲ ਕੇ ਅੰਮ੍ਰਿਤਸਰ ਵਿਚ ਵੱਸਣ ਦੀ ਕੋਈ ਪਹਿਲ ਤਾਂ ਕੀਤੀ’। ਪਰ ਸਾਡਾ ਅੰਮ੍ਰਿਤਸਰ ਵਾਲਿਆਂ ਦਾ ਪਿੱਛਲਾ ਤਜੱਰਬਾ ਵੀ ਖੱਟਾ ਰਿਹਾ ਹੈ।ਸਿੱਧੂ ਨੇ ਵੀ ਅੰਮ੍ਰਿਤਸਰ ਵਿਚ ਆਪਣਾ ਘਰ ਬਣਾਇਆ, ਪਰ ਉਹ ਅੰਮ੍ਰਿਤਸਰ ਦੇ ਲੋਕਾਂ ਲਈ ਇਕ ”ਮਿਸਟਰ ਇੰਡੀਆ” ਹੀ ਰਿਹਾ। ਅੰਮ੍ਰਿਤਸਰ ਵਿਖੇ ਉਹ ਕੱਦੀ ਵਿਖਾਈ ਨਹੀ ਦਿਤਾ ਅਤੇ ਹੁਣ ਜੇਤਲੀ ਸਾਹਿਬ ਨੂੰ ਉਹ ਆਪਣਾ ਗੁਰੂ ਕਹਿੰਦਾ ਹੈ। ਕੀ ਜੇਤਲੀ ਸਾਹਿਬ ਵੀ ਆਪਣੇ ਚੇਲੇ ਵਾਂਗੂ ਆਪਣੀ ਪਾਰਟੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਨਰਾਜ ਹੋ ਕੇ ਭੱਜ ਜਾਇਆ ਕਰਨਗੇ। ਕਦੀ ਸ੍ਰ. ਛੀਨਾ ਦੀ ਇੰਮਪਰੂਵਮੈਟ ਟਰੱਸਟ ਦੀ ਤਾਜਪੋਸ਼ੀ ਨੂੰ ਲੈ ਕੇ ਅਤੇ ਕਦੇ ਕਿਸੇ ਹੋਰ ਗੱਲ ‘ਤੇ, ਸਿੱਧੂ ਹਮੇਸ਼ਾ ਭੱਜਦਾ ਹੀ ਰਿਹਾ। ਉਹਨਾਂ ਦੀ ਕੋਠੀ ਉਨ੍ਹਾਂ ਦੇ ਕਦਮ ਨਹੀ ਰੋਕ ਸਕੀ। ਉਨਾਂ ਕਿਹਾ ਕਿ ਆਮ ਸ਼ਹਿਰੀ ਦਾ ਕੀ ਕਸੂਰ ਸੀ ਕਿ ਉਨ੍ਹਾਂ ਦਾ ਐਮ.ਪੀ ਮਹੀਨਿਆਂ ਸਗੋਂ ਸਾਲਾਂ ਤੱਕ ਗਾਇਬ ਰਿਹਾ।” ਆਪ ਉਮੀਦਵਾਰ ਡਾ. ਦਲਜੀਤ ਸਿੰਘ ਨੇ ਭਾਜਪਾ ਉਮੀਦਵਾਰ ਅਰੂਣ ਜੇਤਲੀ ਨੂੰ ਕੁੱਝ ਤਿੱਖੇ ਸਵਾਲ ਕੀਤੇ ਕਿ ”ਜਨ ਪ੍ਰਤੀਨਿਧੀ ਦਾ ਜੀਵਨ ਇਕ ਖੁੱਲੀ ਕਿਤਾਬ ਹੋਣਾ ਚਾਹੀਦਾ ਹੈ। ਤੁਹਾਡੀ ਇਸ ਕੋਠੀ ਨੂੰ ਖਰੀਦਣ ਦੇ ਬਾਰੇ ਵਿਚ ਲੋਕਾਂ ਦੇ ਮਨ ਵਿਚ ਕੁੱਝ ਜਗਿਆਸਾ ਹੈ, ਕੀ ਤੁਸੀ ਉਸਨੂੰ ਅੱਗੇ ਵੱਧ ਕੇ ਸ਼ਾਂਤ ਕਰੋਗੇਂ?”
ਡਾ. ਦਲਜੀਤ ਸਿੰਘ ਨੇ ਜੇਤਲੀ ਨੂੰ ਪੱਛਿਆ ਕੀ ਇਹ ਸੱਚ ਹੈ ਕਿ ਤੁਸੀਂ ਮਹਿਜ ਇਕ ਕਰੋੜ ਰੁਪਏ ਦੇ ਬਦਲੇ ਇਹ ਸ਼ਾਨਦਾਰ ਘਰ ਖਰੀਦਿਆ ਹੈ? ਜੇਕਰ ਨਹੀ ਤਾਂ ਕਿੰਨੇ ਪੈਸੇ ਖਰਚ ਕੀਤੇ, ਇਸ ਘਰ ਨੂੰ ਖਰੀਦਣ ਲਈ? ਕੀ ਇਹ ਸੱਚ ਹੈ ਕਿ ਇਸ ਘਰ ਦਾ ਬਾਜਾਰ ਮੁੱਲ 2.50 ਕਰੋੜ ਤੋਂ ਵੀ ਜਿਆਦਾ ਹੈ? ਤੁਸੀ ਕਿਉਂ ਨਹੀ ਲੋਕਾਂ ਨੂੰ ਪ੍ਰੈਸ ਦੇ ਸਹਿਯੋਗ ਨਾਲ ਸਭ ਕੁੱਝ ਸਾਫ ਸਾਫ ਦੱਸ ਦਿੰਦੇ? ਇਸ ਦੌਰਾਨ ਡਾ. ਦਲਜੀਤ ਸਿੰਘ ਵੱਖ-ਵੱਖ ਇਲਾਕਿਆਂ ਸੁਲਤਾਨਵਿੰਡ ਬੱਸ ਸਟੈਡ, ਪੱਤੀ ਬੇਹਨੀਵਾਲਾ, ਪੰਡੋਰੀ ਮੇਨ ਬਜ਼ਾਰ ਪੱਤੀ, ਮਾਲੋਕੇ ਪੱਤੀ, ਦਾਦੂਜਾਦਾ, ਪੱਤੀ ਬਾਲੋਲ, ਪੱਤੀ ਮੰਸੂਰ ਆਦਿ ਸਨ ਦੇ ਲੋਕਾਂ ਦੇ ਘਰਾਂ ‘ਚ ਉਨ੍ਹਾਂ ਨੂੰ ਮਿਲ ਕੇ ਹਾਲ ਚਾਲ ਪੁੱਛਿਆ ਅਤੇ ਉੁਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਜਲਦੀ ਹੀ ਸਾਰੀਆਂ ਮੁਸ਼ਕਲਾਂ ਦਾ ਹੱਲ ਕੱਢਣਗੇ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …

Leave a Reply