ਅੰਮ੍ਰਿਤਸਰ 14 ਅਪ੍ਰੈਲ (ਸੁਖਬੀਰ ਸਿੰਘ ) – ਕਾਮਰੇਡ ਅਮਰਜੀਤ ਸਿੰਘ ਆਸਲ ਦੀ ਚੋਣ ਮੁਹਿੰਮ ਨੂੰ ਹੋਰ ਤੇਜ ਕਰਦਿਆ ਸੀ.ਪੀ.ਆਈ ਤੇ ਸੀ.ਪੀ.ਐਮ ਦੇ ਵਰਕਰਾਂ ਤੇ ਆਗੂਆ ਨੇ ਅੱਜ ਸਰਹੱਦੀ ਖੇਤਰ ਦੇ ਇਲਾਕਾ ਕੋਹਾਲੀ, ਚੁਗਾਵਾ , ਲੋਪੇਕੋ ਪਿੰਡਾਂ ਤੋ ਇਲਾਵਾ ਸ਼ਹਿਰੀ ਖੇਤਰ ਦੇ ਇਲਾਕਾ ਗੁੰਮਟਾਲਾ ਤੇ ਮਜੀਠੇ ਖੇਤਰ ਦੇ ਬਹੁਤ ਸਾਰੇ ਪਿੰਡਾਂ ਤੇ ਕਸਬਿਆ ਵਿੱਚ ਜਨਤਕ ਮੀਟਿੰਗਾਂ ਕਰਕੇ ਲੋਕਾਂ ਨੂੰ ਅਕਾਲੀ ਭਾਜਪਾ ਤੇ ਕਾਂਗਰਸ ਦੀਆ ਲੋਕ ਵਿਰੋਧੀ ਨੀਤੀਆ ਦੇ ਖਿਲਾਫ ਜਾਗਰੂਕ ਕਰਦਿਆ ਖੱਬੀਆ ਧਿਰਾਂ ਦੇ ਸਾਂਝੇ ਉਮੀਦਵਾਰ ਕਾਮਰੇਡ ਅਮਰਜੀਤ ਸਿੰਘ ਆਸਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਅਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
ਸਰਹੱਦੀ ਖੇਤਰ ਦੇ ਪਿੰਡ ਕੋਹਾਲੀ, ਚੁਗਾਵਾ ਤੇ ਲੋਪੋਕੇ ਵਿਖੇ ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਕਾਮਰੇਡ ਅਮਰਜੀਤ ਸਿੰਘ ਆਸਲ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਕਿਸਾਨਾਂ ਦੇ ਮਜਦੂਰਾਂ ਦੀਆ ਢੇਰ ਸਾਰੀਆ ਸਮੱਸਿਆਵਾ ਹਨ, ਜਿਹਨਾਂ ਦਾ ਨਿਪਟਾਰਾ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀ ਕੀਤਾ। ਉਹਨਾਂ ਕਿਹਾ ਕਿ ਸਰਹੱਦੀ ਖੇਤਰ ਦੀ ਕੰਡਿਆਲੀ ਤਾਰ ਤੋ ਪਾਰ ਵਾਲੇ ਕਿਸਾਨਾਂ ਨੂੰ ਅੱਜ ਤੱਕ ਕਿਸੇ ਵੀ ਸਰਕਾਰ ਨੇ ਯੋਗ ਮੁਆਵਜਾ ਨਹੀ ਦਿੱਤਾ ਅਤੇ ਨਾ ਹੀ ਉਹਨਾਂ ਨੂੰ ਖੇਤੀਬਾੜੀ ਦੀ ਕਾਸ਼ਤ ਕਰਦਿਆ ਪੇਸ਼ ਆਉਣ ਵਾਲੀਆ ਮੁਸ਼ਕਲਾਂ ਦਾ ਕੋਈ ਹੱਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸੇ ਤਰਾ ਪੇਡੂ ਖੇਤਰ ਵਿੱਚ ਗਰੀਬਾਂ ਨੂੰ ਨੀਲੇ ਪੀਲੇ ਕਾਂਰਡ ਸਿਰਫ ਜਥੇਦਾਰਾਂ ਦੇ ਰਹਿਮੋ ਕਰਮ ਤੇ ਮਿਲ ਰਹੇ ਹਨ। ਉਹਨਾਂ ਕਿਹਾ ਕਿ ਬਜੁਰਗਾਂ ਨੂੰ ਪੈਨਸ਼ਨਾਂ ਨਹੀ ਮਿਲ ਰਹੀਆ ਅਤੇ ਮਨਰੇਗਾ ਸਕੀਮ ਤਹਿਤ ਵੀ ਸਿਰਫ ਉਹਨਾਂ ਲੋਕਾਂ ਨੂੰ ਹੀ ਰੁਜਗਾਰ ਦਿੱਤਾ ਜਾਂਦਾ ਹੈ ਜਿਹੜੇ ਸਰਕਾਰੀ ਜਥੇਦਾਰਾਂ ਦੀ ਨਾ ਚਾਹੁੰਦਿਆ ਵੀ ਚਾਪਲੂਸੀ ਕਰਦੇ ਹਨ। ਉਹਨਾਂ ਕਿਹਾ ਕਿ ਇਹਨਾਂ ਨੀਲੀਆ, ਪੀਲੀਆ ਤੇ ਚਿੱਟੀਆ ਦਸਤਾਰਾਂ ਵਾਲਿਆ ਨੇ ਦੇਸ ਤੇ ਖਜਾਨੇ ਨੂੰ ਦੋਹੀ ਹੱਥੀ ਲੁੱਟਿਆ ਪਰ ਕਿਸੇ ਵੀ ਗਰੀਬ ਦੀ ਬਾਂਹ ਨਹੀ ਫੜੀ। ਉਹਨਾਂ ਕਿਹਾ ਕਿ ਮਨਰੇਗਾ ਵਰਗੀਆ ਸਕੀਮਾਂ ਵੀ ਖੱਬੀਆ ਧਿਰਾਂ ਦੇ ਉਪਰਾਲਿਆ ਨਾਲ ਹੀ ਹੋਂਦ ਵਿੱਚ ਆਈਆ ਹਨ ਅਤੇ ਉਹ ਵਾਅਦਾ ਕਰਦੇ ਹਨ ਕਿ ਜੇਕਰ ਉਹਨਾਂ ਦੀ ਸਰਕਾਰ ਕੇਂਦਰ ਵਿੱਚ ਬਣਦੀ ਹੈ ਤਾਂ ਉਹ 100 ਦੀ ਬਜਾਏ 365 ਦਿਨ ਦਾ ਰੁਜਗਾਰ ਦੇਣ ਦੇ ਉਪਰਾਲੇ ਕਰਨਗੇ। ਉਹਨਾਂ ਕਿਹਾ ਕਿ ਜਿਸ ਤਰਾ ਕਿਸਾਨਾਂ ਦੀਆ ਊਪਜਾਊ ਜ਼ਮੀਨਾਂ ਖਰੀਦ ਕੇ ਸਰਕਾਰ ਵੱਲੋ ਵੱਡੇ ਵੱਡੇ ਮਾਲ ਬਣਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਕੰਗਾਲ ਕੀਤਾ ਜਾ ਰਿਹਾ ਹੈ ਉਸ ਨਾਲ ਵਿਕਾਸ ਨਹੀ ਹੋ ਸਕਦਾ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਲੋਕਾਂ ਦੀ ਖਰੀਦ ਸ਼ਕਤੀ ਨਹੀ ਵੱਧਦੀ ਉਨਾ ਚਿਰ ਵਿਕਾਸ ਦੀਆ ਟਾਹਰਾਂ ਮਾਰਨੀਆ ਕੋਈ ਮਾਅਨੇ ਨਹੀ ਰੱਖਦੀਆ। ਉਹਨਾਂ ਕਿਹਾ ਕਿ ਮਹਿੰਗਾਈ, ਬੇਰੁਜਗਾਰੀ, ਭ੍ਰਿਸ਼ਟਾਚਾਰ ਆਦਿ ਦੇਸ ਨੂੰ ਲੱਗੀਆ ਨਾਮੁਰਾਦ ਬੀਮਾਰੀਆ ਨੇ ਤਾਂ ਦੇਸ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਤੇ ਨੀਲੀਆ ਪੱਗਾਂ ਵਾਲੇ ਜਥੇਦਾਰਾਂ ਅਤੇ ਖਾਕੀ ਨਿੱਕਰਾਂ ਵਾਲਿਆ ਨੇ ਜਿਸ ਤਰੀਕੇ ਨਾਲ ਪਿਛਲੇ ਸੱਤ ਸਾਲਾ ਤੋ ਪੰਜਾਬ ਨੂੰ ਲੁੱਟਿਆ ਹੈ ਉਸ ਦੀ ਮਿਸਾਲ ਹੋ ਕਿਧਰੇ ਨਹੀ ਮਿਲਦੀ। ਉਹਨਾਂ ਕਿਹਾ ਕਿ ਇਹਨਾਂ ਦਾ ਹੱਲ ਇੱਕ ਹੀ ਹੈ ਕਿ ਇਹਨਾਂ ਨੂੰ ਸੱਤਾ ਤੋ ਬਾਹਰ ਕਰਨਾ ਤੇ ਉਹਨਾਂ ਖੱਬੀਆ ਧਿਰਾਂ ਦੇ ਆਗੂਆ ਦੇ ਹੱਥ ਵਾਂਗਡੋਰ ਦੇਣਾ ਜਿਹੜੇ ਦੇਸ ਨੂੰ ਪਿਆਰ ਕਰਨ ਵਾਲੇ ਤੇ ਇਮਾਨਦਾਰ ਹੋਣ। ਉਹਨਾਂ ਕਿਹਾ ਕਿ ਹਿੰਦੋਸਤਾਨ ਅੱਜ ਵੀ ਸੋਨੇ ਦੀ ਚਿੜੀ ਹੈ ਜਿਸ ਨੂੰ ਇਹਨਾਂ ਲੁੱਟੇਰਿਆ ਨੇ ਮਿੱਟੀ ਦੀ ਵੀ ਨਹੀ ਰਹਿਣ ਦਿੱਤਾ। ਉਹਨਾਂ ਕਿਹਾ ਕਿ 30 ਅਪ੍ਰੈਲ ਨੂੰ ਦਾਤਰੀ ਸਿੱਟੇ ਤੇ ਮੋਹਰ ਲਗਾਉਣ ਨਾਲ ਲੁੱਟੇਰਾ ਜਮਾਤ ਤੋ ਛੁਟਕਾਰਾ ਮਿਲ ਸਕਦਾ ਹੈ।
ਇਸਤਰੀ ਸਭਾ ਦੀ ਆਗੂ ਬੀਬੀ ਦਸਵਿੰਦਰ ਕੌਰ ਨੇ ਦੱਸਿਆ ਕਿ ਕੋਹਾਲੀ ਵਿਖੇ ਤੀਰਥ ਸਿੰਘ ਦੇ ਘਰ ਵਰਕਰਾਂ ਦੀ ਇੱਕ ਮੀੰਟਗ ਹੋਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਵੀ ਭਾਗ ਲਿਆ। ਇਸ ਮੀਟਿੰਗ ਵਿੱਚ ਜਿਥੇ ਲੋਕਾਂ ਨੂੰ ਖੱਬੀਆ ਧਿਰਾਂ ਦੇ ਹੱਥ ਮਜਬੂਤ ਕਰਨ ਦੀ ਅਪੀਲ ਕੀਤੀ ਗਈ ਉਥੇ ਅਮਰਜੀਤ ਸਿੰਘ ਆਸਲ ਨੂੰ ਵੋਟਾਂ ਪਾਉਣ ਦੀ ਬੇਨਤੀ ਵੀ ਕੀਤੀ ਗਈ ਜਿਸ ਨੂੰ ਲੋਕਾਂ ਨੇ ਇੰਨਕਲਾਬੀ ਨਾਅਰੇ ਲਗਾ ਕੇ ਪ੍ਰਵਾਨ ਕਰ ਲਿਆ। ਉਹਨਾਂ ਦੱਸਿਆ ਕਿ ਸਰਹੱਦੀ ਖੇਤਰ ਦੀਆ ਇਹਨਾਂ ਮੀਟਿੰਗਾਂ ਵਿੱਚ ਕਾਮਰੇਡ ਲਖਬੀਰ ਸਿੰਘ ਕੋਹਾਲੀ, ਰਾਜੇਸ਼ ਕੁਮਾਰ, ਬਲਦੇਵ ਸਿੰਘ ਵੇਰਕਾ, ਸੁੱਖ ਬਰਾੜ, ਜਗਤਾਰ ਸਿੰਘ ਮਹਿਲਾਂਵਾਲਾ ਆਦਿ ਆਗੂਆ ਨੇ ਵੀ ਸੰਬੋਧਨ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼
5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …