Friday, November 22, 2024

ਡੀ.ਏ.ਵੀ ਪਬਲਿਕ ਸਕੂਲ ਵਿੱਚ ਹਾਸਪਿਟੈਲਿਟੀ ਮੈਨੇਜਮੈਂਟ ਅਤੇ ਯੰਗ ਸ਼ੈਫ ਪ੍ਰਤੀਯੋਗਤਾ ਆਯੋਜਿਤ

PPN2907201507
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ ਸੱਗੂ) – ਯੰਗ ਸ਼ੈਫ ਇੰਡੀਆ ਸਕੂਲਜ਼ 2015 ਪ੍ਰਤੀਯੋਗਤਾ ਜਿਸ ਦਾ ਪਹਿਲਾ ਰਾਊਂਡ ਆਈ.ਆਈ.ਐਚ. ਐਮ., ਨਵੀਂ ਦਿੱਲੀ ਵੱਲੋਂ ਆਯੋਜਿਤ ਕੀਤਾ ਗਿਆ ਸੀ, 28 ਜੁਲਾਈ 2015 ਨੂੰ ਹੋਇਆ।ਇਸ ਦੇ ਨਾਲ ਹਾਸਪਿਟੈਲਿਟੀ ਮੈਨੇਜਮੈਂਟ ਕੈਰੀਅਰ ਕਾਊਂਸਲਿੰਗ ਵਰਕਸ਼ਾਪ 29 ਜਲਾਈ 2015 ਨੂੰ ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਵਿੱਚ ਲਗਾਈ ਗਈ। ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਫੂਡ ਪ੍ਰੋਡਕਸ਼ਨ ਕੋਰਸ ਦੇ 23 ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਆਪਣੀ ਕੁਸ਼ਲਤਾਵਾਂ ਸੈਕਟਰ ਇੰਚਾਰਜ ਸ਼੍ਰੀਮਤੀ ਨੀਲਮ ਸਿੰਘ ਅਤੇ ਕੋਰਸ ਦੇ ਗਿਆਰ੍ਹਵੀਂ ਦੇ ਅਧਿਆਪਕ ਸ਼੍ਰੀਮਤੀ ਹਰਪ੍ਰੀਤ ਓਬਰਾਏ ਅਤੇ ਬਾਰ੍ਹਵੀਂ ਦੇ ਅਧਿਆਪਕ ਸ਼੍ਰੀਮਤੀ ਅਨੁਰਾਧਾ ਸ਼ਰਮਾ ਦੀ ਨਿਗਰਾਨੀ ਹੇਠ ਪੇਸ਼ ਕੀਤੀਆਂ ।
ਵਿਦਿਆਰਥੀਆਂ ਨੇ ਇੰਡੀਅਨ, ਚਾਈਨੀਜ਼ ਅਤੇ ਕਾਂਟੀਨੈਂਟਲ ਭੋਜਨ ਅਤੇ ਸਨੈਕਸ ਜਿਵੇਂ ਕਿ ਤਵਾ ਪਨੀਰ ਮਸਾਲਾ, ਟ੍ਰਿਪਲੈਟ, ਕ੍ਰੀਮੀ ਐਪਲ ਕਰੈਕਰ ਅਤੇ ਪਿਜ਼ਾ ਇਟੈਲੀਆ ਬਣਾਇਆ।ਇਸ ਪ੍ਰਤੀਯੋਗਤਾ ਨੂੰ ਪਰਖਣ ਲਈ ਮਹਾਨ ਅਨੁਭਵੀ ਅਤੇ ਹਾਸਪਿਟੈਲਿਟੀ ਉਦਯੋਗ ਦੇ ਮਾਹਰ ਸ਼੍ਰੀਮਾਨ ਸੋਮਾਜਿਤ ਡੇ, ਜੱਜ ਸਨ, ਉਨਾਂ ਨੇ ਓਬਰਾਏ, ਦਿੱਲੀ ਵਿੱਚ ਅਤੇ ਆਈ.ਐਸ.ਡਬਲਯੂ.ਬੀ., ਦੁਬਈ ਵਿੱਚ ਵੀ ਕੰਮ ਕੀਤਾ ਹੈ।ਇਸ ਵੇਲੇ ਉਹ ਮਨੋਵਿਗਿਆਨੀ ਅਤੇ ਮਾਰਕਿਟਿੰਗ ਡਿਪਾਰਟਮੈਂਟ ਆਈ.ਆਈ.ਐਸ.ਐਮ., ਨਵੀਂ ਦਿੱਲੀ ਦੇ ਮੁਖੀ ਦੇ ਤੌਰ ਤੇ ਕੰਮ ਕਰ ਰਹੇ ਹਨ ।
ਸੋਮਾਜਿਤ ਡੇ ਕੈਰੀਅਰ ਕਾਊਂਸਲਿੰਗ ਵਰਕਸ਼ਾਪ ਦੇ ਰਿਸੋਰਸ ਪਰਸਨ ਸਨ, ਜਿਹੜੀ ਕਿ 29 ਜੁਲਾਈ ਨੂੰ ਆਯੋਜਿਤ ਕੀਤੀ ਗਈ ਸੀ । ਉਨ੍ਹਾਂ ਨੇ ਅਮੁੱਲ ਦੂਰਦਰਸ਼ੀ ਗਿਆਨ ਬੱਚਿਆਂ ਨੂੰ ਦਿੱਤਾ ਕਿ ਕਿਸ ਤਰ੍ਹਾਂ ਉਹ ਹਾਸਪਿਟੈਲਿਟੀ ਵਿੱਚ ਆਪਣਾ ਭਵਿੱਖ ਬਣਾ ਸਕਦੇ ਹਨ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਨੇ ਵਿਦਿਆਰਥੀਆਂ ਦੀ ਮਿਹਨਤ ਤੇ ਆਪਣਾ ਸੰਤੋਸ਼ ਪ੍ਰਗਟ ਕੀਤਾ ਅਤੇ ਹੋਰ ਅੱਗੇ ਵਧਣ ਲਈ ਪ੍ਰੇਰਿਆ।ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵੀ ਵਿਦਿਆਰਥੀਆਂ ਨੂੰ ਆਪਣਾ ਆਸੀਦਿੱਤਾ ਅਤੇ ਕੰਮ ਵਿੱਚ ਸਫ਼ਲਤਾ ਪਾਉਣ ਲਈ ਕਿਹਾ ।
ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀ ਪ੍ਰਦਰਸ਼ਿਤ ਫੂਡ ਕਰਾਫਟ ਦੀ ਸ਼ਲਾਘਾ ਕੀਤੀ ਅਤੇ ਸੋਮਾਜਿਤ ਡੇ ਦਾ ਉਨ੍ਹਾਂ ਦੇ ਮੁੱਲਵਾਨ ਵਿਚਾਰਾਂ ਲਈ ਧੰਨਵਾਦ ਕੀਤਾ ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply